ਨਵੀਂ ਦਿੱਲੀ, 25 ਜੂਨ 2019 - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਲੋਕ ਸਭਾ ਵਿੱਚ ਆਪਣੇ ਭਾਸ਼ਣ ਦੌਰਾਨ ਐਮਰਜੈਂਸੀ ਬਾਰੇ ਬੋਲਦੇ ਹੋਏ ਕਿਹਾ ਕਿ, "25 ਜੂਨ, 1975 ਦੀ ਰਾਤ ਨੂੰ ਦੇਸ਼ ਦੀ ਆਤਮਾ ਕੁਚਲ ਦਿੱਤੀ ਗਈ ਸੀ" ਉਨ੍ਹਾਂ ਨੇ ਅੱਗੇ ਕਿਹਾ, "ਐਮਰਜੈਂਸੀ ਕਿਸ ਨੇ ਲਾਈ ? ਸੰਵਿਧਾਨ ਦੀ ਭਾਵਨਾ ਨੂੰ ਕੁਚਲਿਆ ਅਤੇ ਕਿਸ ਨੇ ਮੀਡੀਆ ਦੀ ਆਵਾਜ਼ ਨੂੰ ਦਬਾਇਆ ਤੇ ਨਿਆਂਪਾਲਿਕਾ ਨੂੰ ਦਰਕਨਾਰ ਕੀਤਾ ? ਅਸੀਂ ਉਨ੍ਹਾਂ ਕਾਲੇ ਦਿਨਾਂ ਨੂੰ ਨਹੀਂ ਭੁੱਲ ਸਕਦੇ ਜੋ ਲੋਕਾਂ ਨੇ ਐਮਰਜੈਂਸੀ ਦੌਰਾਨ ਬਤੀਤ ਕੀਤੇ।"