ਚੰਡੀਗੜ, 25 ਜੂਨ 2019: ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਦੀ ਪ੍ਰਧਾਨਗੀ ਹੇਠ ਅੱਜ ਇੱਥੇ ਹੋਈ ਕੈਬੀਨੇਟ ਦੀ ਮੀਟਿੰਗ ਵਿਚ ਪੰਜ ਜਾਤੀਆਂ 1. ਜੋਗੀ,ਜੰਗਮ, ਜੋਗੀ ਨਾਥ, 2. ਮਨਿਆਰ, 3 ਭਾਟ, 4. ਰਹਿਬਾਰੀ ਅਤੇ 5. ਮਦਾਰੀ (ਹਿੰਦੂ) ਨੂੰ ਘੁਮੰਤੂ ਅਤੇ ਅਰਧ-ਘੁਮੰਤੂ ਜਨਜਾਤੀਆਂ ਦੀ ਸੂਚੀ ਵਿਚ ਸ਼ਾਮਿਲ ਕਰਨ ਦਾ ਫ਼ੈਸਲਾ ਕੀਤਾ ਗਿਆ ਅਤੇ ਵਿਮੁਕਤ, ਘੁਮੰਤੂ ਅਤੇ ਅਰਧ ਘੁਮੰਤੂ ਜਨਜਾਤੀਆਂ ਦੀ ਸੂਚੀ ਵਿਚ ਕੁੱਝ ਜਾਤੀਆਂ ਦੇ ਅਸਲ ਨਾਂਆਂ ਦੇ ਨਾਲ ਕੁੱਝ ਪਰਿਆਵਾਚੀ ਸ਼ਬਦ ਜੋੜਨ ਦਾ ਫ਼ੈਸਲਾ ਕੀਤਾ ਤਾਂ ਜੋ ਇੰਨਾਂ ਜਾਤੀਆਂ ਦੇ ਵਿਅਕਤੀਆਂ ਨੂੰ ਸਰਕਾਰ ਵੱਲੋਂ ਪਰਿਪਾਲਿਤ ਸਕੀਮਾਂ ਦਾ ਲਾਭ ਦਿੱਤਾ ਜਾ ਸਕੇ|
ਇੰਨਾਂ ਜਾਤੀਆਂ ਨੂੰ ਵਿਮੁਕਤ, ਘੁਮੰਤੂ ਅਤੇ ਅਰਧ ਘੁਮੰਤੂ ਜਨਜਾਤਾਂ ਦੀ ਸੂਚੀ ਵਿਚ ਸ਼ਾਮਿਲ ਕਰਨ ਦੀ ਪੁਰਾਣੀ ਮੰਗ ਸੀ ਜਿਸ ਨੂੰ ਅੱਜ ਕੈਬੀਨੇਟ ਨੇ ਮੰਜੂਰੀ ਦਿੱਤੀ ਹੈ| ਹੁਣ ਤੋ ਪਹਿਲਾਂ ਰਾਜ ਦੀ ਵਿਮੁਕਤ, ਘੁਮੰਤੂ ਅਤੇ ਅਰਧ-ਘੁਮੰਤੂ ਜਨਜਾਤੀਆਂ ਦੀ ਸੂਚੀ ਵਿਚ 24 ਜਾਤੀਆਂ ਸਨ ਜੋ ਕਿ ਹੁਣ 29 ਹੋ ਗਈਆਂ ਹਨ|ਇਹ ਸਾਰੀ ਜਾਤੀਆਂ ਪਿਛੜੇ ਵਰਗ (“) ਵਿਚ ਹਨ|