ਚੰਡੀਗੜ੍ਹ, 25 ਜੂਨ,2019 - ਅੱੱਜ ਸਿੱਖਿਆ ਮੰਤਰੀ ਪੰਜਾਬ ਵਿਜੇਇੰਦਰ ਸਿੰਗਲਾ ਵਲੋਂ ਅਧਿਆਪਕਾਂ ਦੀ ਬਦਲੀ ਲਈ ਆਨ-ਲਾਈਨ ਪਾਲਿਸੀ ਲਾਗੂ ਕਰਨ ਦਾ ਇਤਿਹਾਸਿਕ ਨੋਟੀਫਿਕੇਸ਼ਨ ਜਾਰੀ ਕਰਨ ਤੇ ਪੰਜਾਬ ਟੀਚਰ ਐਂਡ ਐਜੂਕੇਸ਼ਨ ਵੈਲਫੇਅਰ ਐਸੋਸੀਏਸ਼ਨ ਉਹਨਾਂ ਦੇ ਇਸ ਕਦਮ ਦਾ ਸੁਆਗਤ ਕਰਦੀ ਹੈ।ਇਸ ਮੌਕੇ ਐਸੌਸੀਏਸ਼ਨ ਦੇ ਸੂਬਾਈ ਆਗੂ ਗੁਰਪ੍ਰੀਤ ਰੂਪਰਾ ਅਤੇ ਸੁਨੀਲ ਮੋਹਾਲੀ ਨੇ ਕਿਹਾ ਕਿ ਪੰਜਾਬ ਵਿੱਚ ਪਹਿਲਾਂ ਅਧਿਆਪਕਾਂ ਦੀਆਂ ਬਦਲੀਆਂ ਲਈ
ਕੋਈ ਸਪੱਸ਼ਟ ਪਲਿਸੀ ਨਹੀਂ ਸੀ। ਨਾ ਹੀ ਬਦਲੀਆਂ ਕਰਨ ਦਾ ਕੋਈ ਸਮਾਂ ਨਿਸ਼ਚਤ ਸੀ। ਅਧਿਆਪਕਾਂ ਦੀਆਂ ਬਦਲੀਆਂ ਵਿੱਚ ਸ਼ਰੇਆਮ ਰਾਜਨੀਤਿਕ ਦਖਲਅੰਦਾਜੀ ਕੀਤੀ ਜਾਂਦੀ ਸੀ।ਜਿਸ ਅਧਿਆਪਕ ਦੀ ਪਹੁੰਚ ਉਪਰ ਤੱਕ ਸੀ ਉਹ ਤਾਂ ਸਾਲ ਵਿੱਚ 2-3 ਵਾਰ ਵੀ ਬਦਲੀ ਕਰਵਾ ਜਾਂਦਾ ਸੀ ਪਰ ਜਿਸ ਅਧਿਆਪਕ ਦੀ ਕੋਈ ਪਹੁੰਚ ਨਹੀਂ ਸੀ ਉਹ ਲੋੜਵੰਦ ਹੋਣ ਦੇ ਬਾਵਜੂਦ ਵੀ ਬਦਲੀ ਤੋਂ ਵਾਂਝਾ ਰਹਿ ਜਾਂਦਾ ਸੀ। ਇੱਥੋ ਤੱਕ ਕਿ ਕਿਸੇ ਬਿਮਾਰੀ ਤੋਂ ਪੀੜਿਤ, ਕੁਆਰੀ, ਵਿਧਵਾ ਅਧਿਆਪਕਾਵਾਂ ਆਦਿ ਨੁੰ ਵੀ ਇਸ ਧੱਕੇ ਦਾ ਸ਼ਿਕਾਰ ਹੋਣਾ ਪੈਂਦਾ ਸੀ। ਪਰ ਨਵੀਂ ਬਣੀ ਆਨ-ਲਾਈਨ ਪਾਲਿਸੀ ਨਾਲ ਜਿੱਥੇ ਰਾਜਨੀਤਿਕ
ਦਖਲਅੰਦਾਜ਼ੀ ਨੂੰ ਠੱਲ ਪਵੇਗੀ ਉੱਥੇ ਹੀ ਇਸ ਪਾਲਿਸੀ ਵਿੱਚ ਕਈ ਬਹੁਤ ਵਧੀਆ ਨੁਕਤੇ ਰੱਖੇ ਗਏ ਹਨ, ਜਿੰਨਾ ਨਾਲ ਯਕੀਨਨ ਅਧਿਆਪਕਾਂ ਨੂੰ ਫਾਇਦਾ ਹੋਵੇਗਾ। ਸਭ ਤੋਂ ਪਹਿਲਾਂ ਤਾਂ ਇਸ ਪਾਲਿਸੀ ਵਿੱਚ ਔਰਤ ਅਧਿਆਪਕਾਂ ਲਈ, ਖਾਸ ਬਿਮਾਰੀ ਤੋਂ ਪੀੜਿਤ ਅਧਿਆਪਕਾਂ ਲਈ, ਵਿਧਵਾ, ਕੁਆਰੀ ਅਧਿਆਪਕਾਂਵਾ ਜਾਂ ਕਪਲ ਕੇਸ ਲਈ ਵੱਧ ਨੰਬਰ ਰੱਖੇ ਗਏ ਹਨ ਜੋ ਕਿ ਇਸ ਪਾਲਿਸੀ ਦਾ ਚੰਗਾ ਪਹਿਲੂ ਹੈ। ਇਸ ਤੋਂ ਬਾਅਦ ਪਾਲਿਸੀ ਵਿੱਚ ਅਧਿਆਪਕ ਦੀ ਆਪਣੇ ਕੰਮ ਪ੍ਰਤੀ ਕਾਰਕੁਸ਼ਲਤਾ ਦੇ ਨੰਬਰ ਵੀ ਰੱਖੇ ਗਏ ਹਨ, ਸਕੂਲਾਂ ਨੂੰ ਜੋਨਾਂ ਵਿੱਚ ਵੰਡਿਆ ਗਿਆ ਹੈ ਜਿਸ ਨਾਲ ਹਰ ਅਧਿਆਪਕ ਨੂੰ ਨੇੜੇ ਦੇ ਸਕੂਲ ਵਿੱਚ ਜਾਣ ਦਾ ਸਮਾਨ ਮੌਕਾ ਮਿਲੇਗਾ, ਸਾਰਾ ਸਾਲ ਬਦਲੀਆਂ ਚੱਲਣਾ ਦੀ ਰਵਾਇਤ ਬੰਦ ਕਰ ਕੇ ਬਦਲੀ ਕਰਨ ਦਾ ਸਾਲ ਵਿੱਚ ਸਮਾਂ ਨਿਸ਼ਚਤ ਕੀਤਾ ਗਿਆ ਹੈ ਜਿਸ ਨਾਲ ਬੱਚਿਆਂ ਦੀ ਪੜ੍ਹਾਈ ਤੇ ਮਾੜਾ ਅਸਰ ਨਹੀਂ ਪਵੇਗਾ।ਐਸੋਸੀਏਸ਼ਨ ਆਗੂ ਦੀਪਕ ਦਹੀਆ ਮੁਕਤਸਰ ਸਾਹਿਬ, ਹਰਮਨਦੀਪ ਸਿੰਘ ਸੰਗਰੂਰ, ਸਪਰਜਨ ਜੌਨ ਫ਼ਰੀਦਕੋਟ, ਜਸਵਿੰਦਰ ਜਵਾਹਰਕੇ, ਸੁਨੀਲ ਧਨਾਸ ਚੰਡੀਗੜ੍ਹ, ਬਲਵਿੰਦਰ ਸਿੰਘ, ਬਲਵਿੰਦਰ ਖੰਨਾ, ਹਰਬੰਸ ਬਠਿੰਡਾ, ਅਮਨਦੀਪ ਮੁਕਤਸਰ, ਭਗਵੰਤ ਫਾਜ਼ਿਲਕਾ, ਅਸ਼ਵਨੀ ਫਿਰੋਜ਼ਪੁਰ, ਗੁਰਸ਼ਰਨ ਤਰਤਾਰਨ, ਸੁਖਜਿੰਦਰ ਸਿੰਘ ਮੋਗਾ, ਸੰਦੀਪ ਪਠਾਨਕੋਟ, ਦਰਸ਼ਨ ਮਾਨਸਾ, ਸਾਹਿਲ ਡਾਂਗ, ਹਰਦੀਪ ਸਿੰਘ, ਸੁਖਦੇਵ ਭੂਟਾਲ ਨੇ ਐਸੋਸੀਏਸ਼ਨ ਦੀ ਮੰਗ ਤੇ ਵੱਧ ਤੋਂ ਵੱਧ ਠਹਿਰ ਵਾਲਾ ਨੁਕਤਾ ਹਟਾ ਕੇ ਬਦਲੀਆਂ ਦੀ ਆਨਲਾਈਨ ਪਾਲਿਸੀ ਜਾਰੀ ਕਰਨ ਦੇ ਸਿੱਖਿਆ ਮੰਤਰੀ ਪੰਜਾਬ ਦੇ ਕਦਮ ਦਾ ਸੁਆਗਤ ਕਰਦਿਆਂ ਮੰਗ ਕੀਤੀ ਕਿ 8886 ਅਧਿਆਪਕਾਂ ਵਿਚੋਂ ਆਰਡਰ ਲੈਣ ਤੋਂ ਰਹਿੰਦੇ ਅਧਿਆਪਕਾਂ
ਨੂੰ ਜਲਦ ਆਰਡਰ ਜਾਰੀ ਕੀਤੇ ਜਾਣ, ਪਿਛਲੀ ਸਰਕਾਰ ਵਲੋਂ ਅਧਿਆਪਕਾਂ ‘ਤੇ ਪਾਏ ਝੂਠੇ ਪਰਚੇ ਰੱਦ ਕੀਤੇ ਜਾਣ, ਐੱਸ.ਐੱਸ.ਏ./ਰਮਸਾ ਅਤੇ ਮਿਡ-ਡੇ-ਮੀਲ ਅਧੀਨ ਕੰਮ ਕਰਦੇ ਨਾਨ-ਟੀਚਿੰਗ ਸਟਾਫ਼ ਅਤੇ ਐੱਸ.ਟੀ.ਆਰ./ ਸਿੱਖਿਆ ੳੳੳਪ੍ਰੋਵਾਈਡਰ/ਈ.ਜੀ.ਐੱਸ/ਏ.ਆਈ/ਆਈ.ਈ.ਆਰ.ਟੀ. ਕੈਟਾਗਿਰੀਆਂ ਨੂੰ ਵਿਭਾਗ ਵਿੱਚ ਰੈਗੂਲਰ ਕੀਤਾ ਜਾਵੇ।