ਹੁਸ਼ਿਆਪੁਰ, 24 ਜੂਨ 2019: ਜਲੰਧਰ ਵਿਕਾਸ ਅਥਾਰਿਟੀ (ਜੇਡੀਏ) ਨੇ ਹੁਸ਼ਿਆਰਪੁਰ ਵਿੱਚ 40 ਰਿਹਾਇਸ਼ੀ ਪਲਾਟ ਅਲਾਟ ਕਰਨ ਲਈ ਅਰਜ਼ੀਆਂ ਮੰਗੀਆਂ ਹਨ। ਇਸ ਯੋਜਨਾ ਤਹਿਤ ਪ੍ਰਸਤਾਵਿਤ ਪ੍ਰਤੀ ਪਲਾਟ ਦੀ ਕੀਮਤ 14 ਹਜ਼ਾਰ ਰੁਪਏ ਪ੍ਰਤੀ ਗਜ਼ ਨਿਰਧਾਰਤ ਕੀਤੀ ਗਈ ਹੈ। ਇਹ ਸਕੀਮ 25 ਜੂਨ, 2019 ਨੂੰ ਸ਼ੁਰੂ ਹੋ ਕੇ 22 ਜੁਲਾਈ, 2019 ਨੂੰ ਸਮਾਪਤ ਹੋਵੇਗੀ।
ਇਸ ਬਾਰੇ ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਨਾਗਰਿਕਾਂ ਨੂੰ ਵਾਜਬ ਕੀਮਤ 'ਤੇ ਮਕਾਨ ਮੁਹੱਈਆ ਕਰਵਾਉਣ ਦੇ ਉਦੇਸ਼ ਤਹਿਤ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਵਿਭਾਗ ਵੱਲੋਂ ਇਹ ਸਕੀਮ ਲਿਆਂਦੀ ਗਈ ਹੈ।
ਇਸ ਸਕੀਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੰਦਿਆਂ ਜਲੰਧਰ ਵਿਕਾਸ ਅਥਾਰਿਟੀ ਦੇ ਮੁੱਖ ਪ੍ਰਸ਼ਾਸਕ ਸ੍ਰੀ ਜਤਿੰਦਰ ਜੋਰਵਾਲ ਨੇ ਦੱਸਿਆ ਕਿ ਬਿਨੈਕਾਰ ਨੂੰ ਅਰਜ਼ੀ ਦੇਣ ਵੇਲੇ ਪਲਾਟ ਦੀ ਕੀਮਤ ਦੀ 10 ਫ਼ੀਸਦ ਰਾਸ਼ੀ ਜਮ•ਾਂ ਕਰਾਉਣੀ ਪਵੇਗੀ। ਪਲਾਟ ਅਲਾਟ ਹੋਣ ਤੋਂ ਬਾਅਦ 30 ਦਿਨਾਂ ਦੇ ਅੰਦਰ 15 ਫ਼ੀਸਦੀ ਦੀ ਅਗਲੀ ਕਿਸ਼ਤ ਜਮ•ਾਂ ਕਰਾਉਣੀ ਪਵੇਗੀ ਜਦੋਂਕਿ ਬਾਕੀ ਬਚਦੀ 75 ਫ਼ੀਸਦ ਰਾਸ਼ੀ ਅਲਾਟੀ ਦੋ ਤਰ•ਾਂ ਨਾਲ ਜਮ•ਾਂ ਕਰਵਾ ਸਕਦਾ ਹੈ। ਉਨ•ਾਂ ਦੱਸਿਆ ਕਿ ਜਾਂ ਤਾਂ ਛੇ ਛਿਮਾਹੀ ਬਰਾਬਰ ਦੀਆਂ ਕਿਸ਼ਤਾਂ 12 ਫ਼ੀਸਦੀ ਸੰਯੁਕਤ ਵਿਆਜ ਸਹਿਤ ਜਾਂ ਫਿਰ ਪਲਾਟ ਅਲਾਟ ਹੋਣ ਦੇ 60 ਦਿਨਾਂ ਦੇ ਅੰਦਰ ਅੰਦਰ ਯਕਮੁਸ਼ਤ ਰਾਸ਼ੀ ਅਦਾ ਕਰਕੇ 5 ਫ਼ੀਸਦ ਵਿਆਜ ਦੀ ਛੋਟ ਲਈ ਜਾ ਸਕਦੀ ਹੈ।
ਉਨ•ਾਂ ਦੱਸਿਆ ਕਿ ਪਲਾਟਾਂ ਦਾ ਡਰਾਅ 7 ਅਗਸਤ, 2019 ਨੂੰ ਕੱਢਿਆ ਜਾਵੇਗਾ। ਅਲਾਟੀਆਂ ਨੂੰ ਪਲਾਟਾਂ ਦਾ ਕਬਜ਼ਾ 25 ਫ਼ੀਸਦੀ ਰਾਸ਼ੀ ਜਮ•ਾਂ ਕਰਾਉਣ ਤੋਂ ਬਾਅਦ ਦਿੱਤਾ ਜਾਵੇਗਾ। ਮੁੱਖ ਪ੍ਰਸ਼ਾਸਕ ਅਨੁਸਾਰ ਵੱਖ ਵੱਖ ਬੈਂਕਾਂ ਵੱਲੋਂ ਅਰਜ਼ੀ ਫਾਰਮਾਂ ਦੀ ਵਿਕਰੀ ਅਤੇ ਜਮ•ਾਂ ਕਰਾਉਣ ਵਿੱਚ ਸਹਿਯੋਗ ਕੀਤਾ ਜਾਵੇਗਾ।