ਰਾਮਪੁਰ, 24 ਜੂਨ 2019 - ਉੱਤਰਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਦੀ ਪੁਲਿਸ ਨੇ ਨਬਾਲਗ ਬੱਚੀ ਨੂੰ ਬਲਾਤਕਾਰ ਕਰਨ ਉਪਰੰਤ ਮਾਰ ਮੁਕਾਉਣ ਵਾਲੇ ਦੋਸ਼ੀ ਨੂੰ ਪੁਲਿਸ ਮੁਕਾਬਲੇ 'ਚ ਗੋਲੀ ਮਾਰ ਦਿੱਤੀ।
ਮੀਡੀਆ ਰਿਪੋਰਟਾਂ ਮੁਤਾਬਕ ਨਾਜ਼ਿਲ ਨਾਮੀ ਵਿਅਕਤੀ 'ਤੇ 7 ਮਈ ਨੂੰ ਉੱਤਰ ਪ੍ਰਦੇਸ਼ ਦੇ ਰਾਮਪੁਰ ਜ਼ਿਲ੍ਹੇ ਵਿਚ 6 ਸਾਲ ਦੀ ਨਬਾਲਗ ਬੱਚੀ ਨੂੰ ਅਗਵਾ ਕਰ ਕੇ ਬਲਾਤਕਾਰ ਅਤੇ ਬਾਅਦ ਵਿਚ ਕਤਲ ਕਰਨ ਦੇ ਦੋਸ਼ ਸਨ।
ਰਾਮਪੁਰ ਦੇ ਐਕਾਊਂਟਰ ਸਪੈਸ਼ਲਿਸਟ ਆਈ.ਪੀ.ਐਸ ਡਾ. ਅਜੈ ਪਾਲ ਸ਼ਰਮਾ ਨੇ ਇਕ ਮੁਕਾਬਲੇ ਦੌਰਾਨ ਦੋਸ਼ੀ ਨਾਜ਼ਿਲ ਦੀਆਂ ਦੋਹਾਂ ਲੱਤਾਂ 'ਚ ਗੋਲੀਆਂ ਮਾਰੀਆਂ ਜਿਸ ਤੋਂ ਬਾਅਦ ਉਸਨੂੰ ਗ੍ਰਿਫਤਾਰ ਕਰਕੇ ਹਸਪਤਾਲ ਦਾਖਲ ਕਰਾਇਆ ਗਿਆ। ਇਹ ਵੀ ਖ਼ਬਰ ਹੈ ਕਿ ਪੁਲਿਸ ਨੇ ਲੰਘੇ ਸ਼ਨੀਵਾਰ ਨੂੰ ਪੀੜਤ ਨਬਾਲਗ ਲੜਕੀ ਦੀ ਮ੍ਰਿਤਕ ਦੇਹ ਵੀ ਬਰਾਮਦ ਕਰ ਲਈ ਹੈ।
ਵੀਡੀੳ ਦੇਖਣ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-
https://youtu.be/u1fTifnGV5I