ਪੰਜਾਬ ਸਕੱਤਰੇਤ ਕਰਮਚਾਰੀਆਂ ਦੀ ਰੈਲੀ ਦੀ ਫਾਈਲ ਫੋਟੋ
ਪੁਲਵਾਮਾ ਦੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਵੀ ਕਰੇਗਾ ਮੰਚ
24 ਨੂੰ "ਵਾਅਦੇ ਯਾਦ ਕਰਵਾਊ" ਰੋਸ ਰੈਲੀ ਕਰਨਗੇ ਪੰਜਾਬ ਤੇ ਚੰਡੀਗੜ੍ਹ ਦੇ ਕਰਮਚਾਰੀ
ਚੰਡੀਗੜ੍ਹ 23 ਜੂਨ, 2019 :
ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂ.ਟੀ ਇੰਪਲਾਈਜ਼ ਨੇ ਲੋਕ ਸਭਾ ਚੋਣਾ 2019 ਤੋਂ ਪਹਿਲਾਂ ਸੂਬਾ ਲੀਡਰ ਸ਼ਿਪ ਨਾਲ, ਮੁਲਾਜ਼ਮ ਵਰਗ ਨਾਲ ਹੋ ਰਹੀ ਬੇਇਨਸਾਫ਼ੀ ਦੂਰ ਕਰਨ ਹਿਤ, ਤਿੰਨ ਮੰਤਰੀਆਂ ਦੀ ਮੁਲਾਜ਼ਮ ਮਸਲੇ ਹੱਲ ਕਰਨ ਲਈ ਗਠਿਤ ਕਮੇਟੀ ਨਾਲ ਹੋਏ ਲਿਖਤੀ ਸਮਝੌਤੇ ਲਾਗੂ ਕਰਵਾਉਣ ਲਈ ਅਤੇ ਕੀਤੇ ਵਾਅਦੇ ਚੇਤੇ ਕਰਵਾਉਣ ਲਈ ਅੰਦੋਲਨ ਕਰ ਕਰਨ ਦਾ ਐਲਾਨ ਕੀਤਾ ਹੈ .ਮੰਚ ਵੱਲੋਂ (ਭਲਕੇ) 24 ਜੂਨ ਨੂੰ ਸੈਕਟਰ 17 ਵਿੱਚ ਸਮੂਹ ਵਿਭਾਗਾਂ, ਡਾਇਰੈਕਟੋਰੇਟ ਦੇ ਕਰਮਚਾਰੀਆਂ ਵੱਲੋਂ "ਵਾਅਦੇ ਯਾਦ ਕਰਵਾਊ" ਰੋਸ ਰੈਲੀ ਕੀਤੀ ਜਾਵੇਗੀ।
ਸਾਂਝੇ ਮੰਚ ਦੇ ਕਨਵੀਨਰ ਸੁਖਚੈਨ ਸਿੰਘ ਖਹਿਰਾ, ਸੂਬਾ ਕਨਵੀਨਰ ਗੁਰਮੇਲ ਸਿੰਘ ਸਿੱਧੂ ਨੇ ਇੱਕ ਪ੍ਰੈਸ ਬਿਆਨ ਵਿੱਚ ਵੇਰਵੇ ਸਹਿਤ ਦੱਸਿਆ ਕਿ ਛੇਵੇਂ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਜਾਰੀ ਕਰਨਾ, 2018-19 ਦੀਆਂ ਮਹਿੰਗਾਈ ਭੱਤੇ ਦੀਆਂ 4 ਕਿਸ਼ਤਾਂ ਅਦਾ ਕਰਨਾ, ਮਹਿੰਗਾਈ ਭੱਤੇ ਦੀਆਂ ਲਗਭਗ 60-65 ਕਿਸ਼ਤਾਂ ਦੀ ਰਹਿੰਦੇ ਬਕਾਏ ਦੇਣਾ, ਨਵੇਂ ਭਰਤੀ ਕਰਮਚਾਰੀਆਂ ਨੂੰ ਪੁਰਾਣੀ ਪੈਨਸ਼ਨ ਦੇਣਾ ਪਰਖ ਕਾਲ ਸਮਾਂ ਖ਼ਤਮ ਕਰਕੇ ਕੁਆਲੀਫਾਈਂਗ ਸਰਵਿਸ ਗਿਣਨਾ, ਮੁੱਢਲੀ ਤਨਖ਼ਾਹ ਦੀ ਬਜਾਏ ਪੂਰੀ ਤਨਖ਼ਾਹ ਦੇਣੀ, 200 ਰੁਪਏ ਵਿਕਾਸ ਟੈਕਸ ਬੰਦ ਕਰਨਾ, ਹਰ ਤਰ੍ਹਾਂ ਦੇ ਕੱਚੇ ਕਰਮਚਾਰੀ, ਮੁਲਾਜ਼ਮ ਭਲਾਈ ਐਕਟ 2016 ਵਿੱਚ ਸੋਧ ਕਰਕੇ ਰੈਗੂਲਰ ਕਰਨਾ ਸ਼ਾਮਿਲ ਹੈ।