ਚੰਡੀਗੜ੍ਹ, 23 ਜੂਨ 2019 - ਮੌਸਮ ਵਿਭਾਗ ਵੱਲੋਂ ਪੰਜਾਬ 'ਚ ਮੀਂਹ ਤੇ ਹਨੇਰੀ ਸਬੰਧੀ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਅਨੁਸਾਰ ਆਉਣ ਵਾਲੇ 8 ਘੰਟਿਆਂ ਦੌਰਾਨ ਖੇਮਕਰਨ, ਭਿੱਖੀਵਿੰਡ, ਪੱਟੀ, ਫ਼ਿਰੋਜ਼ਪੁਰ, ਗੁਰੂਹਰਸਹਾਏ, ਜਲਾਲਾਬਾਦ, ਫ਼ਾਜ਼ਿਲਕਾ, ਮੁਕਤਸਰ ਸਾਹਿਬ, ਮਖੂ, ਜ਼ੀਰਾ, ਫ਼ਰੀਦਕੋਟ, ਮੋਗਾ, ਬਾਘਾ ਪੁਰਾਣਾ, ਮਲੋਟ, ਅਬੋਹਰ, ਗੰਗਾਨਗਰ, ਬਠਿੰਡਾ 'ਚ ਤੇਜ਼ ਹਨੇਰੀ ਤੇ ਕਈ ਥਾਂਈ ਹਲਕਾ ਤੇ ਦਰਮਿਆਨਾ ਮੀਂਹ ਪੈ ਸਕਦਾ ਹੈ। ਇਸ ਤੋਂ ਬਿਨਾਂ ਪੰਜਾਬ ਦੇ ਕਈ ਹੋਰ ਖੇਤਰਾਂ 'ਚ ਵੀ ਤੇਜ਼ ਹਨੇਰੀ ਚੱਲ ਸਕਦੀ ਹੈ। ਪ੍ਰੀ ਮੌਨਸੂਨ ਦੇ ਐਕਟਿਵ ਹੋਣ ਕਾਰਨ ਅਗਲੇ 24 ਤੋਂ 48 ਘੰਟਿਆਂ ਦੌਰਾਨ ਪ੍ਰੀ ਮੌਨਸੂਨ ਦੀਆਂ ਬਰਸਾਤੀ ਕਾਰਵਾਈਆਂ 'ਚ ਵਾਧਾ ਹੋਣ ਦੀ ਵੀ ਆਸ ਹੈ।