ਪਟਿਆਲਾ 20 ਜੂਨ 2019 - ਵੱਖ-ਵੱਖ ਅਖਬਾਰਾਂ ਵਿੱਚ ਪ੍ਰਕਾਸ਼ਿਤ ਖਬਰਾ ਜਿਨ੍ਹਾਂ ਵਿੱਚ ਦਿਹਾਤੀ ਸਬਡਵੀਜ਼ਨ, ਮਲੋਟ ਦੇ ਜੇ.ਈ. ਨੂੰ ਵਿਜੀਲੈਂਸ ਵਿਭਾਗ, ਪੰਜਾਬ ਵੱਲੋਂ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਫੜ੍ਹਿਆ ਗਿਆ ਅਤੇ ਦੂਜੇ ਕੇਸ ਵਿੱਚ ਸਬਡਵੀਜਨ, ਲੁਬਾਣਿਆਂਵਾਲੀ ਵਿੱਚ ਐੱਸ.ਡੀ.ਓ. ਅਤੇ ਜੇ.ਈ. ਵਿਰੁੱਧ ਖੇਤੀਬਾੜੀ ਖਪਤਕਾਰਾਂ ਦੇ ਟਰਾਂਸਫਾਰਮਰ ਲਾਉਣ ਲਈ ਰਿਸ਼ਵਤ ਲੈਣ ਦੇ ਮਾਮਲੇ ਸਾਹਮਣੇ ਆਏ ਹਨ।
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਨੇ ਭ੍ਰਿਸ਼ਟਾਚਾਰ ਦੇ ਅਜਿਹੇ ਕੇਸਾਂ ਦਾ ਬਹੁਤ ਗੰਭੀਰ ਨੋਟਿਸ ਲਿਆ ਹੈ ਜਿਨ੍ਹਾਂ ਵਿੱਚ ਕੁੱਝ ਕਰਮਚਾਰੀਆਂ ਅਤੇ ਅਧਿਕਾਰੀਆਂ ਵੱਲੋਂ ਖਰਾਬ ਟਰਾਂਸਫਾਰਮਰਾਂ ਨੂੰ ਬਦਲਣ ਅਤੇ ਟਿਊਬਵੈਲ ਕੁਨੈਕਸ਼ਨ ਰਿਲੀਜ ਕਰਨ ਆਦਿ ਸਾਮਿਲ ਹਨ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਿਡ ਦੇ ਪ੍ਰਬੰਧਕਾਂ ਨੇ ਭ੍ਰਿਸ਼ਟਾਚਾਰ ਕਰਨ ਵਾਲੇ ਅਫਸਰਾਂ/ਕਰਮਚਾਰੀਆਂ ਵਿਰੁੱਧ ਕਾਰਵਾਈ ਕਰਨ ਦਾ ਫੈਸਲਾ ਕੀਤਾ ਹੈ ਅਤੇ ਨਾਲ ਹੀ ਉਨ੍ਹਾਂ ਦੇ ਕੰਟਰੋਲਿੰਗ ਅਫਸਰਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ। ਸੀ.ਐੱਮ.ਡੀ., ਪੀ.ਐੱਸ.ਪੀ.ਸੀ.ਐੱਲ. ਆਪਣੇ ਤੌਰ ਤੇ ਕਿਸਾਨਾਂ, ਸਨਅਤਕਾਰਾਂ ਅਤੇ ਆਮ ਖਪਤਕਾਰਾਂ ਨਾਲ ਜੋਨਲ ਅਤੇ ਸਰਕਲ ਹੈਡਕੁਆਰਟਰਾਂ ਤੇ ਖੁੱਲ੍ਹੇ ਦਰਬਾਰ ਲਗਾ ਕੇ ਮੀਟਿੰਗਾਂ ਕਰਨਗੇ ਤਾਂ ਜੋ ਉਨ੍ਹਾਂ ਨੂੰ ਸਹੀ ਫੀਡ ਬੈਕ (ਸਿੱਧੀ ਸੂਚਨਾ) ਮਿਲ ਸਕੇ। ਇਸ ਤੋਂ ਪਹਿਲਾ ਇੰਜ: ਬਲਦੇਵ ਸਿੰਘ ਸਰਾਂ ਸੀ.ਐੱਮ.ਡੀ.,ਪੀ.ਐੱਸ.ਪੀ.ਸੀ.ਐੱਲ. ਵੱਲੋਂ ਆਪਣੇ ਇੱਕ ਡੀ.ਓ. ਪੱਤਰ ਰਾਹੀਂ ਸਾਰੇ ਮੁੱਖ ਇੰਜੀਨਅਰਜ਼, ਉਪਮੁੱਖ ਇੰਜੀਨੀਅਰਜ਼/ਨਿਗਰਾਨ ਇੰਜੀਨੀਅਰਜ ਅਤੇ ਵਧੀਕ ਨਿਗਰਾਨ ਇੰਜੀਨੀਅਰਜ/ਸੀਨੀਅਰ ਕਾਰਜਕਾਰੀ ਇੰਜੀਨੀਅਰਜ਼ ਅਤੇ ਹੋਰ ਸਾਰੇ ਅਫਸਰਾਂ ਨੂੰ ਇਮਾਨਦਾਰੀ ਸਿਰਫ਼ ਆਪਣੇ ਤੱਕ ਹੀ ਸੀਮਤ ਨਾ ਰੱਖਣ ਬਲਕਿ ਆਪਣੇ ਹੇਠਾਂ ਕੰਮ ਕਰ ਰਹੀ ਟੀਮ ਦੀ ਨਿਗਰਾਨੀ ਰੱਖਣ ਵਾਸਤੇ ਵੀ ਕਿਹਾ ਗਿਆ। ਇਸ ਤੋਂ ਇਲਾਵਾ ਜੇਕਰ ਪੀ.ਐੱਸ.ਪੀ.ਸੀ.ਐੱਲ. ਵਿੱਚ ਕੰਮ ਕਰ ਰਹੇ ਜੂਨੀਅਰ ਅਫਸਰ/ਕਰਮਚਾਰੀ ਤੋਂ ਉਨ੍ਹਾਂ ਦੇ ਉਚ ਅਧਿਕਾਰੀ ਇਮਾਨਦਾਰੀ ਨਾਲ ਸਮਝੌਤਾ ਕਰਨ ਵਾਸਤੇ ਦਬਾਅ ਪਾਉਂਦੇ ਹਨ ਤਾਂ ਉਹ ਇਸ ਸਬੰਧੀ ਮਾਮਲਾ ਸਿੱਧਾ ਆਪਣੇ ਉੱਚਅਧਿਕਾਰੀ ਦੇ ਨੋਟਿਸ ਵਿੱਚ ਲਿਆਉਣ।
ਇੰਜ: ਬਲਦੇਵ ਸਿੰਘ ਸਰਾਂ, ਸੀ.ਐੱਮ.ਡੀ. ਨੇ ਕਿਹਾ ਕਿ ਪੀ.ਐੱਸ.ਪੀ.ਸੀ.ਐੱਲ. ਵਿੱਚ ਕਿਸੇ ਵੀ ਪੱਧਰ ਤੇ ਭ੍ਰਿਸਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇੰਜ: ਸਰਾਂ ਨੇ ਕਿਹਾ ਕਿ ਜੇਕਰ ਕੋਈ ਅਧਿਕਾਰੀ/ਕਰਮਚਾਰੀ ਵਿਜੀਲੈਂਸ ਵਿਭਾਗ, ਪੰਜਾਬ ਵੱਲੋਂ ਰੰਗੇ ਹੱਥੀਂ ਫੜਿਆ ਜਾਂਦਾ ਹੈ ਜਾਂ ਕੋਈ ਇਨਕੁਆਰੀ ਹੁੰਦੀ ਹੈ ਤਾਂ ਉਸ ਦੇ ਅਗਲੇਰੇ ਅਧਿਕਾਰੀ ਨੂੰ ਬੁਲਾਇਆ ਜਾਵੇਗਾ ਅਤੇ ਭ੍ਰਿਸਟਾਚਾਰ ਕਰਨ ਵਾਲੇ ਅਧਿਕਾਰੀ/ਕਰਮਚਾਰੀ ਵਿਰੁੱਧ ਕਾਰਵਾਈ ਨਾ ਕਰਨ ਸਬੰਧੀ ਜਵਾਬ ਤਲਬੀ ਕੀਤੀ ਜਾਵੇਗੀ। ਕੁੱਝ ਕੇਸਾਂ ਵਿੱਚ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਇੰਨਫੋਰਸਮੈਂਟ ਅਤੇ ਤਕਨੀਕੀ ਪੜਤਾਲ ਅਤੇ ਨਿਰੀਖਣ ਤੋਂ ਪੜਤਾਲ ਉਸੇ ਦਿਨ ਕਰਵਾਈ ਗਈ। ਇੰਜ: ਸਰਾਂ ਨੇ ਦੱਸਿਆ ਕਿ ਮੁਕਤਸਰ ਅਤੇ ਲੁਬਾਣਿਆਂਵਾਲੀ ਦੋਵੇਂ ਕੇਸਾਂ ਦੀ ਪੜਤਾਲ ਵਾਸਤੇ ਤਕਨੀਕੀ ਪੜਤਾਲ ਵਿੰਗ ਨੂੰ ਪੜਤਾਲ ਕਰਕੇ ਰਿਪੋਰਟ ਭੇਜਣ ਲਈ ਕਿਹਾ ਗਿਆ ਹੈ। ਇੰਜ: ਸਰਾਂ ਨੇ ਦੱਸਿਆ ਕਿ ਭ੍ਰਿਸਟਾਚਾਰ ਦੇ ਮਾਮਲਿਆਂ ਦੀ ਬਰੀਕੀ ਨਾਲ ਪੜਤਾਲ ਕੀਤੀ ਜਾਵੇਗੀ ਅਤੇ ਜੇਕਰ ਪੜਤਾਲ ਵਿੱਚ ਕੋਈ ਉਚਅਧਿਕਾਰੀ ਦੇ ਸ਼ਾਮਿਲ ਹੋਇਆ ਤਾਂ ਉਸ ਨੂੰ ਵੀ ਬਖਸਿਆ ਨਹੀਂ ਜਾਵੇਗਾ।
ਇੰਜ: ਸਰਾਂ ਨੇ ਦੱਸਿਆ ਕਿ ਜੇਕਰ ਬਿਜਲੀ ਖਪਤਕਾਰਾਂ ਨੂੰ ਕਿਸੇ ਕਿਸਮ ਦੀ ਸਮੱਸਿਆ ਪੇਸ਼ ਆਉਂਦੀ ਹੈ ਜਿਸ ਵਿੱਚ ਉਨ੍ਹਾਂ ਤੋਂ ਕਿਸੇ ਕੰਮ ਨੂੰ ਕਰਨ ਲਈ ਕਿਸੇ ਵੀ ਕਿਸਮ ਦੀ ਮੰਗ ਕੀਤੀ ਜਾਂਦੀ ਹੈ ਤਾਂ ਉਹ ਸਿੱਧੇ ਤੌਰ ਤੇ ਸੀ.ਐਮ.ਡੀ. ਪੀ.ਐਸ.ਪੀ.ਸੀ.ਐਲ. ਨਾਲ ਸੰਪਰਕ ਕਰ ਸਕਦੇ ਹਨ। ਅਜਿਹੀ ਸਥਿਤੀ ਵਿੱਚ ਮਾਮਲੇ ਦੀ ਡੂੰਘਾਈ ਪੜਤਾਲ ਕਰਵਾ ਕੇ ਦੋਸ਼ੀ ਸਾਬਤ ਹੋਣ ਤੇ ਸਖਤ ਸਜਜ਼ਾ ਦਿੱਤੀ ਜਾਵੇਗੀ। ਪੰਜਾਬ ਦੇ ਬਿਜਲੀ ਖਪਤਕਾਰ ਆਪਣੀਆਂ ਸਿਕਾਇਤਾਂ ਜਿਨ੍ਹਾਂ ਵਿੱਚ ਕਿਸੇ ਵੀ ਕਿਸਮ ਦੀ ਮੰਗ ਕੀਤੀ ਜਾਂਦੀ ਹੈ ਸਬੰਧੀ ਹੇਠ ਲਿਖੇ ਅਨੁਸਾਰ ਮੁੱਖ ਇੰਜੀ:/ਵੰਡ ਨੂੰ ਐਸ.ਐਮ.ਐਸ. ਮੈਸਜ./ਵਟਸਐਪ ਰਾਹੀਂ ਸੂਚਿਤ ਕਰ ਸਕਦੇ ਹਨ|
1. ਮੁੱਖ ਇੰਜੀ:/ਵੰਡ (ਬਾਰਡਰ), ਅੰਮ੍ਰਿਤਸਰ (96461-13001)
2. ਮੁੱਖ ਇੰਜੀ:/ਵੰਡ (ਕੇਂਦਰੀ), ਲੁਧਿਆਣਾ (96461-11501)
3. ਮੁੱਖ ਇੰਜੀ:/ਵੰਡ (ਉਤਰ), ਜਲੰਧਰ (96461-16900)
4. ਮੁੱਖ ਇੰਜੀ:/ਵੰਡ (ਦੱਖਣ), ਪਟਿਆਲਾ (96461-01200)
5. ਮੁੱਖ ਇੰਜੀ:/ਵੰਡ (ਪੱਛਮ), ਬਠਿੰਡਾ (96461^14502)
ਇਸ ਤੋਂ ਇਲਾਵਾ ਜੇਕਰ ਕੋਈ ਖਪਤਕਾਰ ਨੂੰ ਮੁਸ.ਕਲ ਪੇਸ. ਆਉਂਦੀ ਹੈ ਤਾਂ ਉਹ ਮੋਬਾਇਲ ਨੰਬਰ 96461-75770 ਤੇ ਐਸ.ਐਮ.ਐਸ. ਰਾਹੀਂ ਸੰਦੇਸ./ਵਟਸਐਪ ਤੇ ਵੇਰਵੇ ਸਹਿਤ ਭੇਜ ਸਕਦੇ ਹਨ।