ਗੁਰਦਾਸਪੁਰ (ਹਰਚੋਵਾਲ), 20 ਜੂਨ 2019 (ਗਗਨਦੀਪ ਸਿੰਘ ਰਿਆੜ) - ਕਸਬਾਂ ਹਰਚੋਵਾਲ ਦੇ ਸਰਕਾਰੀ ਹਸਪਤਾਲ ਅੰਦਰ ਮਰੀਜਾਂ / ਅਤੇ ਗਰਭਵਤੀ ਔਰਤਾ ਦੇ ਹੋਣ ਵਾਲੇ ਕੇਸਾਂ ਕਮਰਿਆਂ 'ਚ ਜੋ ਵਾਰਡਾਂ ਬਣੀਆਂ ਹੋਈਆਂ ਹਨ ਉਹਨਾਂ 'ਚ ਮਰੀਜਾਂ ਦੇ ਵਰਤੋਂ ਲਈ ਬਾਥਰੂਮ ਬਣੇ ਹੋਏ ਹਨ ਉਹਨਾਂ ਦੀ ਹਾਲਤ ਦੇਖ ਪਤਾ ਚੱਲਦਾ ਹੈ ਜੋ ਮਰੀਜ ਆਪਣੀਆਂ ਬਿਮਾਰੀਆਂ ਬਚਾ ਕਰਨ ਲਈ ਹਸਪਤਾਲ ਦਾਖਲ ਹੁੰਦਾਂ ਹੈ ਤਾਂ ਉਹਨਾਂ ਨੂੰ ਉਲਟਾ ਹੋਰ ਬਿਮਾਰੀਆਂ ਨਾਲ ਲੈ ਜਾਣ ਦਾ ਡਰ ਸਤਾਉਦਾ ਰਹਿੰਦਾ ਹੈ। ਦਾਖਲ ਮਰੀਜਾਂ ਦੇ ਲਈ ਹਸਪਤਾਲ ਅੰਦਰ ਜਗ੍ਹਾ ਜਗ੍ਹਾ ਤੇ ਲੱਗੇ ਹੋਲਡਿੰਗ ਬੋਰਡ ਲੋਕਾਂ ਨੂੰ ਜਾਗਰੁਗਤਾ ਪੈਦਾ ਕਰਨ ਲਈ ਇਹਨਾਂ ਤੇ ਲਿਖਿਆ ਹੋਇਆ ਹੈ ਜਦੋ ਅਸੀਂ ਕਰਾਂਗੇ ਸਮਝਦਾਰੀ ਤਾਂ, ਨਿਭਾਵਾਗੇ ਜਿੰਮੇਵਾਰੀ ਤਾਂ ਦੂਰ ਰਹੇਗੀ ਮੱਛਰਾਂ ਤੋਂ ਹੋਣ ਵਾਲੀ ਬਿਮਾਰੀ। ਇਸ ਤੋ ਇਲਾਵਾਂ ਮਲੇਰੀਆਂ, ਡੇਗੂ, ਫਲੇਰੀਆਂ, ਜਪਾਨੀ ਦਿਮਾਗੀ ਬੁਖਾਰ, ਚਿਕਨਗੁਨੀਆਂ ਤੋ ਇਲਾਵਾਂ ਗੰਦੇ ਦੂਸ਼ਿਤ ਪਾਣੀ ਮੱਛਰਾਂ ਤੋ ਪੈਦਾਂ ਹੋਣ ਵਾਲੀ ਬਿਮਾਰੀਆਂ ਦੇ ਸੁਝਾਓ ਦਿੱਤੇ ਹਨ। ਛੱਤਾਂ ਤੇ ਘਰਾਂ ਦੇ ਆਲੇ ਦੁਆਲੇ ਬਾਥਰੂਮਾਂ ਚ ਗੰਦੇ ਪਾਣੀ ਨਾਲ ਖੜੇ ਹੋਣ ਅਸੀ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਪਰ ਇਹਨਾਂ ਚੀਜਾਂ ਦੇ ਲਿਖੇ ਹੋਣ ਦਾ ਅਮਲ ਹਸਪਤਾਲ ਦੇ ਆਧਿਕਾਰੀਆਂ 'ਤੇ ਨਹੀ ਹੁੰਦਾ ਜਾਪ ਰਿਹਾ ਸਿਰਫ ਇੱਕ ਖਾਨਾਂ ਪੂਰਤੀ ਪੂਰੀ ਕਰਕੇ ਜਗ੍ਹਾ ਜਗ੍ਹਾ ਤੇ ਲੱਗੇ ਹੋਲਡਿੰਗ ਬੋਰਡ ਲੋਕਾਂ ਨੂੰ ਉਲਟਾਂ ਹੀ ਸੰਦੇਸ਼ ਦੇਣ ਦਾ ਕਾਰਨ ਬਣ ਰਹੇ ਹਨ ਕਿਉਕਿ ਸਟਾਫ ਇਹਨਾ ਚੀਜਾਂ 'ਤੇ ਆਪ ਕੋਈ ਅਮਲ ਨਹੀ ਕਰ ਰਿਹਾ।
ਬਾਥਰੂਮਾਂ ਦੀ ਖਸਤਾਂ ਹਾਲਤ ਹੋਈ ਪਈ -: ਜਦ ਪੱਤਕਾਰਾਂ ਵੱਲੋ ਸਰਕਾਰੀ ਹਸਪਤਾਲ ਮਰੀਜਾਂ ਦੀਆਂ ਵਾਰਡਾ ਨਾਲ ਬਣੇ ਬਾਥਰੂਮਾਂ ਦਾ ਜਾਇਜਾ ਲਿਆ ਗਿਆ ਤਾਂ ਦੇਖਣ ਨੂੰ ਇਹ ਮਿਲਿਆਂ ਕਿ ਜੋ ਹੱਥ ਥੋਣ ਲਾਈ ਵਾਸੇਸ਼ਨ ਸਨ ਉਨ੍ਹਾਂ ਦੀ ਹਾਲਤ ਬਹੁਤ ਖਰਾਬ ਬਣੀ ਪਈ ਸੀ। ਟੁੂਟੀਆਂ ਟੁੱਟੀਆਂ ਹੋਣ ਕਾਰਨ ਪਾਣੀ ਫਾਲਤੂ ਵਹਿ ਰਿਹਾ ਸੀ। ਲੈਟਰੀਨਾਂ 'ਚ ਗੰਦਗੀ ਬਹੁਤ ਜਿਆਦਾ ਪਈ ਸੀ ਖੂਂਨ ਨਾਲ ਲਿਬੜੇ ਕੱਪੜੇ ਪਏ ਹੋਏ ਸੀ। ਬਾਥਰੂਮਾ 'ਚ ਗੰਦਗੀ ਹੋਣ ਕਾਰਨ ਇੱਥੇ ਮਰੀਜਾਂ ਵੱਲੋ ਇਸਨਾਨ ਕਰਨਾ ਬਹੁਤ ਮੁਸ਼ਕਿਲ ਹੁੰਦਾ ਹੈ। ਦੂਸ਼ਿਤ ਪਾਣੀ ਜਗ੍ਹਾ ਜਗ੍ਹਾ 'ਤੇ ਖੜ੍ਹਾ ਹੋਣ ਕਾਰਨ ਕਈ ਤਰਾਂ ਦੀਆਂ ਭਿਆਨਕ ਬਿਮਾਰੀਆਂ ਨੂੰ ਸੱਦਾ ਦੇਣ ਵਾਲੀ ਗੱਲ ਹੋ ਰਹੀ ਹੈ।ਬਾਥਰੂਮਾਂ ਦੇ ਆਲੇ ਦੁਆਲੇ ਗੰਦੇ ਪਾਣੀ ਤੋ ਇਲਾਵਾਂ ਬਹੁਤ ਸਾਰੀਆਂ ਹੋਰ ਚੀਜਾਂ ਸੁੱਟੀਆਂ ਹੋਈਆਂ ਸੀ ਜਿਸ ਕਾਰਨ ਵਾਤਾਵਰਣ ਦੇ ਦੂਸ਼ਿਤ ਹੋਣ ਦਾ ਡਰ ਬਣਿਆ ਰਹਿੰਦਾ ਹੈ। ਦੂਜੇ ਪਾਸੇ ਇਹਨਾਂ ਚੀਜਾਂ ਨੂੰ ਸਾਫ ਸੁਥਰਾ ਰੱਖਣ ਲਈ ਕੰਧਾ 'ਤੇ ਕਈ ਤਰਾਂ ਦੇ ਸੁਝਾਓ ਲਿਖੇ ਦੇਖਣ ਨੂੰ ਮਿਲੇ ਜਿਸ 'ਚ ਬਿਖਰੇ ਪਏ ਟਾਈਰਾਂ ਹੋਰ ਚੀਜਾਂ, ਪਾਣੀ ਹੋਣ ਕਾਰਨ ਘਰਾਂ ਦੀਆਂ ਛੱਤਾਂ ਤੇ ਆਲੇ ਦੁਆਲੇ ਟੁੱਟੀਆਂ ਬੇਕਾਰ ਚੀਜਾਂ ਵਿੱਚ ਪਾਣੀ ਜਮਾਂ ਹੋਣ ਕਾਰਨ ਹੈਡ ਪੰਪਾਂ ਦੇ ਆਲੇ ਦੁਆਲੇ ਪਾਣੀ ਜਮਾਂ ਹੋਣਾ ਅਤੇ ਦੂਸ਼ਿਤ ਗੰਦੇ ਪਾਣੀ ਵਿੱਚ ਪਲਦਾ ਜਹਿਰੀਲਾ ਮੱਛਰ ਮਲੇਰੀਆਂ ਫੈਲਾਉਣ ਵਾਲਾ ਕਿਉਠੇਕਸ ਮੱਛਰ ਵੀ ਦੂਸ਼ਿਤ ਤੇ ਗੰਦੇ ਪਾਣੀ 'ਚ ਹੁੰਦਾ ਹੈ ਪਰ ਇਹ ਸਾਰੀਆਂ ਚੀਜਾਂ ਸਰਕਾਰੀ ਹਸਪਤਾਲ ਅੰਦਰ ਬਾਥਰੂਮਾਂ ਦੇ ਆਲੇ ਦੁਆਲੇ ਆਮ ਦੇਖੀਆਂ ਜਾ ਸਕਦੀਆ ਹਨ। ਇਸ ਲਈ ਜੇਕਰ ਇਸ ਗੰਦਗੀ ਦੀ ਸਾਫ ਸਫਾਈ ਨਾ ਹੋਈ ਤਾਂ ਬਹੁਤ ਸਾਰੀਆਂ ਭਿਆਨਕ ਬਿਮਾਰੀਆਂ ਹੋ ਸਕਦੀਆਂ ਹਨ।
ਕੀ ਕਹਿਣਾ ਐਸ .ਐਮ.ਓ .ਸਹਿਬ ਦਾ :- ਇਸ ਸਬੰਧੀ ਜਦੋਂ ਐੱਸ.ਐੱਮ.ਓ. ਡਾਕਟਰ ਚੇਤਨਾਂ ਨਾਲ ਫੋਨ ਗੱਲ ਕੀਤੀ ਗਈ ਤਾਂ ਉਹਨਾਂ ਨੇ ਆਪਣਾ ਫੋਨ ਚੁੱਕ ਕੇ ਕੱਟ ਦਿੱਤਾ ਅਤੇ ਬਾਅਦ 'ਚ ਗੱਲ ਨਹੀਂ ਕੀਤੀ।
ਇਸ ਸਬੰਧੀ ਸਮਾਜ ਸੇਵੀਆਂ ਦਾ ਕੀ ਕਹਿਣਾ :- ਜਦੋਂ ਸਮਾਜ ਸੇਵੀ ਆਲ ਇੰਡੀਆ ਸਿੱਖ ਸਟੂਡਟ ਫੈਡਰੇਸ਼ਨ ਆਗੂ ਗਗਨਦੀਪ ਸਿੰਘ ਰਿਆੜ, ਸਮਾਜ ਸੇਵਕ ਜਗਤਾਰ ਸਿੰਘ ਗੋਲਡੀ, ਤੇਜਿੰਦਰ ਸਿੰਘ ਬਾਬਾ, ਸਤਨਾਮ ਸਿੰਘ ਸਾਬਕਾ ਮੈਬਰ ਪੰਚਾਇਤ ਨੇ ਆਖਿਆ ਕਿ ਸਰਕਾਰੀ ਹਸਪਤਾਲ ਦੇ ਬਾਥਰੂਮਾਂ ਦੀ ਖਸਤਾ ਹਾਲਤ ਤੋਂ ਇਲਾਵਾਂ ਦੂਸ਼ਿਤ ਪਾਣੀ ਜਗ੍ਹਾ ਜਗ੍ਹਾ 'ਤੇ ਖੜ੍ਹਾ ਹੋਇਆ ਪਿਆ ਹੈ। ਜਿਸ ਨਾਲ ਗੰਦੇ ਪਾਣੀ ਤੋਂ ਕਈ ਤਰ੍ਹਾਂ ਦੀਆਂ ਦੂਸ਼ਿਤ ਬਿਮਾਰੀਆਂ ਫੈਲ ਸਕਦੀਆਂ ਹਨ ਇਸ ਲਈ ਸਿਵਲ ਸਰਜਨ ਗੁਰਦਾਸਪੁਰ ਹਸਪਤਾਲ ਦੇ ਸਟਾਪ ਨੂੰ ਸਖਤ ਹਦਇਤਾ ਜਾਰੀ ਹੋਣ ਕਿ ਜੋ ਬਾਥਰੂਮਾਂ 'ਚ ਗੰਦਗੀ ਦੇ ਢੇਰ ਹਨ ਉਹਨਾਂ ਦੀ ਸਾਫ ਸਫਾਈ ਕੀਤੀ ਜਾਵੇ।