ਅਜਨਾਲਾ, 20 ਜੂਨ - ਲੰਘੇ ਐਤਵਾਰ 6 ਜੂਨ ਨੂੰ ਪਿੰਡ ਤੇੜਾ ਖੁਰਦ (ਅਜਨਾਲਾ) ਤੋਂ ਇੱਕੋ ਪਰਵਾਰ ਦੇ 5 ਮੈਬਰ ਘਰ ਤੋਂ ਲਾਪਤਾ ਹੋ ਗਏ। ਜਿਸ ਸਬੰਧੀ
ਮੇਜਰ ਸਿੰਘ ਵਾਸੀ ਪੰਡੋਰੀ ਵੜੈਚ ਨੇ ਥਾਣਾ ਅੰਮ੍ਰਿਤਸਰ ਦਿਹਾਤੀ 'ਚ ਸ਼ਿਕਾਇਤ ਦਰਜ ਕਰਾਈ ਹੈ ਕਿ ਉਸਦੀ ਭੈਣ ਅਤੇ ਭੇਣ ਦੇ ਬੱਚੇ ਬੀਤੀ 16 ਜੂਨ ਦੀ ਰਾਤ ਤੋਂ ਹੀ ਲਾਪਤਾ ਹਨ ਜਿੰਨ੍ਹਾਂ ਬਾਰੇ ਕੁਝ ਵੀ ਪਤਾ ਨਹੀਂ ਲੱਗ ਰਿਹਾ।
ਲਾਪਤਾ ਪਰਿਵਾਰਕ ਮੈਂਬਰਾਂ ਦੀ ਪਛਾਣ ਦਵਿੰਦਰ ਕੌਰ, ਹਰਵੰਤ ਸਿੰਘ ਦੀ ਪਤਨੀ, ਦੋ ਬੇਟੇ ਓਂਕਾਰ ਸਿੰਘ (25) ਅਤੇ ਲਵਰੂਪ ਸਿੰਘ (22) ਅਤੇ ਧੀ ਸ਼ਰਨਜੀਤ ਕੌਰ (28) ਵਜੋਂ ਹੋਈ ਹੈ। ਓਂਕਾਰ ਸਿੰਘ ਇਕ ਵਕੀਲ ਹੈ।ਪੰਜਵੇਂ ਵਿਅਕਤੀ, ਹਰਵੰਤ ਸਿੰਘ ਜਿਸ ਨੇ ਸੋਮਵਾਰ ਨੂੰ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਅਤੇ ਪੁਲਿਸ ਨੇ ਸਾਰੇ ਥਾਣਿਆਂ ਨੂੰ ਨੋਟਿਸ ਜਾਰੀ ਕੀਤਾ ਸੀ। ਉਸ ਤੋਂ ਇੱਕ ਦਿਨ ਬਾਅਦ ਹਰਵੰਤ ਸਿੰਘ ਵੀ ਲਾਪਤਾ ਹੋ ਗਿਆ ਸੀ।
ਅੰਮ੍ਰਿਤਸਰ ਦਿਹਾਤੀ ਥਾਣੇ ਵੱਲੋਂ ਸੰਪਰਕ ਨੰਬਰ ਸਾਂਝੇ ਕੀਤੇ ਗਏ ਹਨ ਕਿ ਤਾਂ ਜੋ ਕਿਸੇ ਨੂੰ ਵੀ ਇੰਨ੍ਹਾਂ ਚਾਰਾਂ ਬਾਰੇ ਪਤਾ ਲੱਗ ਸਕੇ ਤਾਂ ਤੁਰੰਤ ਹੇਠ ਦਿੱਤੇ ਨੰਬਰਾਂ 'ਤੇ ਸੰਪਰਕ ਕਰਕੇ ਦੱਸਿਆ ਜਾਏ। ਸੰਪਰਕ ਨੰਬਰ - 9815691427, +919872258762