ਨਿਊਜ਼ੀਲੈਂਡ 18 ਜੂਨ 2019 - ਇਕ ਕ੍ਰਾਈਸਟਚਰਚ ਦੇ ਵਪਾਰੀ ਜਿਸ ਨੇ ਨਿਊਜ਼ੀਲੈਂਡ ਮਸਜਿਦ ਵਿੱਚ ਕਤਲ ਕੀਤੇ ਗਏ ਲੋਕਾਂ ਦੀ ਇਕ ਵੀਡੀਓ ਸਾਂਝੀ ਕੀਤੀ ਸੀ ਨੂੰ ਮੰਗਲਵਾਰ ਨੂੰ ਅਦਾਲਤ ਨੇ 21 ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਤੁਹਾਨੂੰ ਦੱਸ ਦੇਈਏ ਕਿ ਫ਼ਿਲਿਪ ਆਰਪਸ ਨੇ 15 ਮਾਰਚ ਨੂੰ ਇਕ ਬੰਦੂਕਧਾਰੀ ਦੁਆਰਾ ਮਸਜਿਦ 'ਤੇ ਕੀਤੇ ਹਮਲੇ ਦੀ ਫੇਸਬੁੱਕ 'ਤੇ ਲਾਈਵ ਕੀਤੀ ਗਈ ਵੀਡੀਓ ਨੂੰ ਸ਼ੇਅਰ ਕਰਨ ਦੇ ਦੋ ਮਾਮਲਿਆਂ' ਚ ਦੋਸ਼ੀ ਠਹਿਰਾਇਆ ਸੀ। ਇਸ ਹਮਲੇ 'ਚ 51 ਲੋਕ ਮਾਰੇ ਗਏ ਸਨ।
ਕ੍ਰਾਈਸਟਚਰਚ ਡਿਸਟ੍ਰਿਕਟ ਕੋਰਟ ਦੇ ਜੱਜ ਨੇ ਕਿਹਾ ਕਿ ਵੀਡੀਓ ਬਾਰੇ ਸਵਾਲ ਪੁੱਛੇ ਜਾਣ 'ਤੇ ਆਰਪਸ ਨੇ ਇਸਨੂੰ 'ਬਹੁਤ ਵਧੀਆ' ਕਿਹਾ ਸੀ ਅਤੇ ਪੀੜਤਾਂ ਪ੍ਰਤੀ ਕੋਈ ਹਮਦਰਦੀ ਨਹੀਂ ਦਿਖਾਈ ਸੀ। ਇਸ ਤੋਂ ਬਿਨਾਂ ਜੱਜ ਨੇ ਕਿਹਾ ਕਿ ਆਰਪਸ ਦਾ ਵਤੀਰਾ ਵੀ ਮੁਸਲਿਮ ਭਾਈਚਾਰੇ ਪ੍ਰਤੀ ਵਧੀਆਂ ਨਹੀਂ ਸੀ ਅਤੇ ਨਫ਼ਰਤ ਭਰਿਆ ਸੀ। ਆਰਪਸ ਨੇ ਆਪਣੇ ਆਪ ਦੀ ਤੁਲਨਾ ਐਡੋਲਫ ਹਿਟਲਰ ਦੇ ਨਾਜ਼ੀ ਨੇਤਾ ਰੂਡੋਲਫ ਹੈਸ ਨਾਲ ਕੀਤੀ ਸੀ।