ਨਵੀਂ ਦਿੱਲੀ, 11 ਜੂਨ 2019 - ਅਮਿਤਾਬ ਬੱਚਨ ਦੇ ਟਵਿੱਟਰ ਅਕਾਊਂਟ ਹੈਕ ਹੋਣ ਦੇ ਕੁੱਝ ਘੰਟਿਆਂ ਬਾਅਦ ਹੀ ਉਸੇ ਹੀ ਤਰੀਕੇ ਨਾਲ ਪਾਕਿਸਤਾਨੀ ਸਿੰਗਰ ਅਦਨਾਨ ਸਾਮੀ ਦਾ ਟਵਿੱਟਰ ਅਕਾਊਂਟ ਵੀ ਹੈਕ ਹੋ ਗਿਆ। ਅਮਿਤਾਬ ਬੱਚਨ ਦੇ ਅਕਾਊਂਟ ਦੀ ਤਰ੍ਹਾਂ ਹੀ ਅਦਨਾਨ ਸਾਮੀ ਦੀ ਪ੍ਰੋਫਾਈਲ 'ਤੇ ਵੀ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਸਵਰੀ ਲਾ ਦਿੱਤੀ ਗਈ। ਹੈਕਰ ਨੇ ਅਦਨਾਨ ਸਾਮੀ ਦੇ ਟਵਿੱਟਰ ਅਕਾਊਂਟ 'ਤੇ ਉਸ ਦੀ ਪ੍ਰੋਫਾਈਲ ਫੋਟੋ, ਕਵਰ ਫੋਟੋ ਅਤੇ ਟਵਿੱਟਰ ਬਾਇਓ ਨੂੰ ਬਦਲ ਦਿੱਤਾ ਸੀ।