ਮੁੰਬਈ , 11 ਜੂਨ 2019 - ਮੋਦੀ ਸਰਕਾਰ ਨੇ ਆਪਣੀ ਸੈਕਿੰਡ ਟਰਮ ਦੇ ਸ਼ੁਰੂ ਹੁੰਦਿਆਂ ਹੀ ਭ੍ਰਿਸ਼ਟ ਅਧਿਕਾਰੀਆਂ ਦੇ ਖਿਲਾਫ ਐਕਸ਼ਨ ਲੈਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਇਨਕਮ ਟੈਕਸ ਦੇ 12 ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ, ਯੌਨ-ਸੋਸ਼ਣ, ਜ਼ਬਰੀ ਵਸੂਲੀ, ਆਮਦਨ ਤੋਂ ਜ਼ਿਆਦਾ ਜਾਇਦਾਦ ਦੇ ਦੋਸ਼ਾਂ ਅਧੀਨ ਸਰਕਾਰ ਨੇ ਇਨ੍ਹਾਂ ਦੀ ਛੁੱਟੀ ਕੀਤੀ ਹੈ।
ਮੀਡੀਆ ਰਿਪੋਰਟਾਂ ਅਨੁਸਾਰ "ਚੀਫ ਕਮਿਸ਼ਨਰ ਰੈਂਕ ਦੇ ਨਾਲ 12 ਸੀਨੀਅਰ ਅਧਿਕਾਰੀ, ਪ੍ਰਿੰਸੀਪਲ ਕਮਿਸ਼ਨਰ ਅਤੇ ਆਮਦਨ ਕਰ ਵਿਭਾਗ ਦੇ ਕਮਿਸ਼ਨਰ, ਵਿੱਤ ਮੰਤਰਾਲੇ ਦੁਆਰਾ ਰੂਲ 56 ਅਧੀਨ ਜ਼ਬਰਦਸਤੀ ਸੇਵਾਮੁਕਤ ਕੀਤੇ ਗਏ ਹਨ।"
ਇਕ ਆਈ.ਆਰ.ਐੱਸ. ਰੈਂਕ ਦਾ ਅਧਿਕਾਰੀ ਹੈ ਜਿਨ੍ਹਾਂ ਦੀ ਨੋਇਡਾ 'ਚ ਤਾਇਨਾਤੀ ਸੀ। ਇਨ੍ਹਾਂ 'ਤੇ ਕਮਿਸ਼ਨਰ ਰੈਂਕ ਦੀਆਂ 2 ਆਈ.ਆਰ.ਐੱਸ. ਮਹਿਲਾ ਅਧਿਕਾਰੀਆਂ 'ਤੇ ਯੌਨ-ਸ਼ੋਸ਼ਣ ਦਾ ਦੋਸ਼ ਲੱਗਾ ਸੀ। ਇਨ੍ਹਾਂ ਨੂੰ ਜ਼ਬਰਦਸਤੀ ਜ਼ਬਰਦਸਤੀ ਰਿਟਾਇਰ ਕੀਤਾ ਗਿਆ ਹੈ। ਸਾਰੇ ਅਧਿਕਾਰੀ ਆਮਦਨ ਟੈਕਸ ਵਿਭਾਗ 'ਚ ਕੰਮ ਕਰਦੇ ਸਨ।