ਨਵੀਂ ਦਿੱਲੀ, 11 ਜੂਨ 2019 - ਪਾਕਿਸਤਾਨ ਨੇ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹਵਾਈ ਜਹਾਜ਼ ਨੂੰ ਬਿਸ਼ਕੇਕ, ਕਿਰਜ਼ਿਸਤਾਨ ਜਾਣ ਲਈ ਆਪਣੇ ਹਵਾਈ ਖੇਤਰ 'ਚੋਂ ਲੰਘਣ ਦਾ ਫੈਸਲਾ ਕੀਤਾ ਹੈ। ਰਿਪੋਰਟਾਂ ਮੁਤਾਬਕ ਮੋਦੀ ਨੇ ਬਿਸ਼ਕੇਕ 'ਚ ਸ਼ੰਘਾਈ ਸਹਿਕਾਰਤਾ ਸੰਗਠਨ (ਐਸਸੀਓ) ਸੰਮੇਲਨ ਵਿਚ ਹਿੱਸਾ ਲੈਣਾ ਹੈ। ਇੱਥੇ ਹੀ ਪਾਕਿਸਤਾਨ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਵੀ ਸੰਮੇਲਨ ਵਿਚ ਮੌਜੂਦ ਹੋਣਗੇ.।
ਬਾਲਾਕੋਟ ਏਅਰ ਸਟ੍ਰਾਈਕ ਤੋਂ ਬਾਅਦ ਪਾਕਿਸਤਾਨ ਨੇ ਪੂਰੀ ਤਰ੍ਹਾਂ ਆਪਣੇ ਹਵਾਈ ਖੇਤਰ 'ਚੋਂ ਭਾਰਤੀ ਉਡਾਣਾਂ ਨੂੰ ਬੰਦ ਕਰ ਦਿੱਤਾ ਸੀ।