ਗੁਜਰਾਤ, 23 ਮਈ 2019 - ਰੁਪੇਸ਼ ਦਾਸ ਨਾਂਅ ਦੇ ਵਿਅਕਤੀ ਨੇ ਆਪਣੀ ਫੇਸਬੁੱਕ 'ਤੇ ਇੱਕ ਫੋਟੋ ਸ਼ੇਅਰ ਕੀਤੀ ਹੈ ਜੋ ਕਿ ਸੋਸ਼ਲ ਮੀਡੀਆ 'ਤੇ ਕਾਫੀ ਜ਼ਿਆਦਾ ਟ੍ਰੋਲ ਹੋ ਰਹੀ ਹੈ। ਇਹ ਫੋਟੋ ਗੁਜਰਾਤ ਦੇ ਅਹਿਮਦਾਬਾਦ ਦੀ ਹੈ, ਜਿੱਥੇ ਇੱਕ ਔਰਤ ਨੇ ਆਪਣੀ ਕਾਰ 'ਤੇ ਗੋਹੇ ਦਾ ਲੇਪ ਕੀਤਾ ਹੋਇਆ ਹੈ। ਇਸ ਦੇ ਪਿੱਛੇ ਦਾ ਅਸਲ ਕਾਰਨ ਤਾਂ ਨਹੀਂ ਪਤਾ ਪਰ ਕਿਹਾ ਜਾ ਰਿਹਾ ਹੈ ਕਿ ਇਸ ਔਰਤ ਨੇ ਆਪਣੀ ਕਾਰ ਨੂੰ ਗਰਮੀ ਤੋਂ ਬਚਾਉਣ ਲਈ ਅਜਿਹਾ ਕੀਤਾ ਹੈ। ਇਹ ਕਰੋਲਾ ਕੰਪਨੀ ਦੀ ਆਲਟਿਸ ਕਾਰ ਹੈ ਜਿਸ ਦੀ ਕੀਮਤ ਲੱਖਾਂ 'ਚ ਹੈ। ਸੋਸ਼ਲ ਮੀਡੀਆ 'ਤੇ ਔਰਤ ਵੱਲੋਂ ਕੀਤੀ ਗਈ ਇਸ ਹਰਕਤ ਨੂੰ ਕਾਫੀ ਜ਼ਿਆਦਾ ਮਜਾਕ ਬਣਾਇਆ ਜਾ ਰਿਹਾ ਹੈ।