ਜਗਦੀਸ਼ ਥਿੰਦ
ਫ਼ਾਜ਼ਿਲਕਾ, 23 ਮਈ:
ਲੋਕ ਸਭਾ ਹਲਕਾ ਫ਼ਿਰੋਜ਼ਪੁਰ ਅਧੀਨ ਪੈਂਦੇ ਜ਼ਿਲ੍ਹਾ ਫ਼ਾਜ਼ਿਲਕਾ ਦੇ ਚਾਰ ਵਿਧਾਨ ਸਭਾ ਹਲਕਿਆਂ ਫ਼ਾਜ਼ਿਲਕਾ, ਜਲਾਲਾਬਾਦ, ਅਬੋਹਰ ਅਤੇ ਬੱਲੂਆਣਾ ਲਈ ਫ਼ਾਜ਼ਿਲਕਾ ਵਿਖੇ ਬਣਾਏ ਗਏ ਦੋ ਗਿਣਤੀ ਕੇਂਦਰਾਂ ਵਿੱਚ ਅੱਜ ਗਿਣਤੀ ਪ੍ਰਕਿਰਿਆ ਸ਼ਾਂਤਮਈ ਢੰਗ ਨਾਲ ਨੇਪਰੇ ਚੜ੍ਹ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਸ. ਮਨਪ੍ਰੀਤ ਸਿੰਘ ਛੱਤਵਾਲ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਕ ਮੁਕੰਮਲ ਹੋਈ ਗਿਣਤੀ ਪ੍ਰਕਿਰਿਆ ਲਈ ਜ਼ਿਲ੍ਹੇ ਵਿੱਚ ਦੋ ਗਿਣਤੀ ਨਿਗਰਾਨ ਸ਼੍ਰੀ ਪੌਲੇਨਥੇਂਗ ਵਾਈਫ਼ੇਈ ਅਤੇ ਸ਼੍ਰੀ ਕਮਲੇਸ਼ ਕੁਮਾਰ ਸਿੰਘ ਤੈਨਾਤ ਕੀਤੇ ਗਏ ਸਨ, ਜਿਨ੍ਹਾਂ ਦੀ ਮੌਜੂਦਗੀ ਵਿੱਚ ਵਿਧਾਨ ਸਭਾ ਹਲਕਾ ਫ਼ਾਜ਼ਿਲਕਾ ਤੇ ਜਲਾਲਬਾਦ ਦੀ ਗਿਣਤੀ ਐਸ.ਕੇ.ਬੀ. ਡੀ.ਏ.ਵੀ. ਸਕੂਲ ਪੈਂਚਾਂ ਵਾਲੀ ਅਤੇ ਅਬੋਹਰ ਤੇ ਬੱਲੂਆਣਾ ਲਈ ਐਮ.ਆਰ. ਕਾਲਜ ਵਿੱਚ ਸਥਾਪਤ ਕੀਤੇ ਗਏ ਗਿਣਤੀ ਕੇਂਦਰ ਵਿੱਚ ਪੁਲਿਸ ਤੇ ਨੀਮ ਫ਼ੌਜੀ ਬਲਾਂ ਦੀ ਸਖ਼ਤ ਸੁਰੱਖਿਆ ਹੇਠ ਕੀਤੀ ਗਈ।
ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਕੁੱਲ 723522 ਵੋਟਰਾਂ ਵਿੱਚੋਂ 74.85 ਫ਼ੀਸਦੀ ਵੋਟਰਾਂ ਨੇ 782 ਪੋਲਿੰਗ ਸਟੇਸ਼ਨ 'ਤੇ ਵੋਟਿੰਗ ਕਰਕੇ 22 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕੀਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੂੰ 316126, ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ 188153, ਪੀ.ਡੀ.ਏ./ਸੀਪੀਆਈ ਦੇ ਹੰਸ ਰਾਜ ਗੋਲਡਨ ਨੂੰ 11266, ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਕਾਕਾ ਸਰਾਂ ਨੂੰ 8232, ਸੰਨੀ ਬਾਵਾ ਨੂੰ 443, ਸੁਖਜੀਤ ਸਿੰਘ ਨੂੰ 467, ਹਰਮੰਦਰ ਸਿੰਘ ਨੂੰ 255, ਨਰੇਸ਼ ਕੁਮਾਰ ਨੂੰ 1002, ਬਲਵੰਤ ਸਿੰਘ ਖ਼ਾਲਸਾ ਨੂੰ 589, ਮਦਨ ਲਾਲ ਨੂੰ 567, ਸਤਨਾਮ ਸਿੰਘ ਪੁੱਤਰ ਗੁਰਦੀਪ ਸਿੰਘ ਨੂੰ 317, ਸਤਨਾਮ ਸਿੰਘ ਪੁੱਤਰ ਬਲਵੰਤ ਸਿੰਘ ਨੂੰ 494, ਸੁਸ਼ੀਲ ਕੁਮਾਰ ਨੂੰ 370, ਸੁਰਜੀਤ ਸਿੰਘ ਨੂੰ 463, ਕਸ਼ਮੀਰ ਸਿੰਘ ਨੂੰ 1069, ਕੁਲਦੀਪ ਸਿੰਘ ਨੂੰ 2425, ਜਤਿੰਦਰ ਸਿੰਘ ਥਿੰਦ ਨੂੰ 2806, ਪਰਵਿੰਦਰ ਸਿੰਘ ਨੂੰ 1020, ਪਾਲਾ ਸਿੰਘ 415, ਬਲਕਾਰ ਸਿੰਘ 534, ਬੂਟਾ ਰਾਮ ਗੁਲਾਟੀ 293, ਮਨੋਜ ਕੁਮਾਰ ਨੂੰ 338 ਅਤੇ ਨੋਟਾ ਨੂੰ 4850 ਵੋਟਾਂ ਪਈਆਂ ਹਨ।
ਸ. ਛੱਤਵਾਲ ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਫ਼ਾਜ਼ਿਲਕਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੂੰ 78003, ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ 48992, ਪੀ.ਡੀ.ਏ./ਸੀਪੀਆਈ ਦੇ ਹੰਸ ਰਾਜ ਗੋਲਡਨ ਨੂੰ 2399, ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਕਾਕਾ ਸਰਾਂ ਨੂੰ 1137, ਸੰਨੀ ਬਾਵਾ ਨੂੰ 86, ਸੁਖਜੀਤ ਸਿੰਘ ਨੂੰ 88, ਹਰਮੰਦਰ ਸਿੰਘ ਨੂੰ 58, ਨਰੇਸ਼ ਕੁਮਾਰ ਨੂੰ 207, ਬਲਵੰਤ ਸਿੰਘ ਨੂੰ 142, ਮਦਨ ਲਾਲ ਨੂੰ 73, ਸਤਨਾਮ ਸਿੰਘ ਪੁੱਤਰ ਗੁਰਦੀਪ ਸਿੰਘ ਨੂੰ 64, ਸਤਨਾਮ ਸਿੰਘ ਪੁੱਤਰ ਬਲਵੰਤ ਸਿੰਘ ਨੂੰ 113, ਸੁਸ਼ੀਲ ਕੁਮਾਰ ਨੂੰ 79, ਸੁਰਜੀਤ ਸਿੰਘ ਨੂੰ 90, ਕਸ਼ਮੀਰ ਸਿੰਘ ਨੂੰ 226, ਕੁਲਦੀਪ ਸਿੰਘ ਨੂੰ 516, ਜਤਿੰਦਰ ਸਿੰਘ ਥਿੰਦ ਨੂੰ 639, ਪਰਵਿੰਦਰ ਸਿੰਘ ਨੂੰ 234, ਪਾਲਾ ਸਿੰਘ 90, ਬਲਕਾਰ ਸਿੰਘ 97, ਬੂਟਾ ਰਾਮ ਗੁਲਾਟੀ 49, ਮਨੋਜ ਕੁਮਾਰ ਨੂੰ 63 ਅਤੇ ਨੋਟਾ ਨੂੰ 1335 ਵੋਟਾਂ ਪਈਆਂ ਹਨ।
ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਜਲਾਲਾਬਾਦ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੂੰ 88857, ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ 57944, ਪੀ.ਡੀ.ਏ./ਸੀਪੀਆਈ ਦੇ ਹੰਸ ਰਾਜ ਗੋਲਡਨ ਨੂੰ 4874, ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਕਾਕਾ ਸਰਾਂ ਨੂੰ 3304, ਸੰਨੀ ਬਾਵਾ ਨੂੰ 71, ਸੁਖਜੀਤ ਸਿੰਘ ਨੂੰ 95, ਹਰਮੰਦਰ ਸਿੰਘ ਨੂੰ 32, ਨਰੇਸ਼ ਕੁਮਾਰ ਨੂੰ 151, ਬਲਵੰਤ ਸਿੰਘ ਨੂੰ 122, ਮਦਨ ਲਾਲ ਨੂੰ 72, ਸਤਨਾਮ ਸਿੰਘ ਪੁੱਤਰ ਗੁਰਦੀਪ ਸਿੰਘ ਨੂੰ 60, ਸਤਨਾਮ ਸਿੰਘ ਪੁੱਤਰ ਬਲਵੰਤ ਸਿੰਘ ਨੂੰ 134, ਸੁਸ਼ੀਲ ਕੁਮਾਰ ਨੂੰ 68, ਸੁਰਜੀਤ ਸਿੰਘ ਨੂੰ 105, ਕਸ਼ਮੀਰ ਸਿੰਘ ਨੂੰ 217, ਕੁਲਦੀਪ ਸਿੰਘ ਨੂੰ 516, ਜਤਿੰਦਰ ਸਿੰਘ ਥਿੰਦ ਨੂੰ 623, ਪਰਵਿੰਦਰ ਸਿੰਘ ਨੂੰ 280, ਪਾਲਾ ਸਿੰਘ 103, ਬਲਕਾਰ ਸਿੰਘ 112, ਬੂਟਾ ਰਾਮ ਗੁਲਾਟੀ 56, ਮਨੋਜ ਕੁਮਾਰ ਨੂੰ 68 ਅਤੇ ਨੋਟਾ ਨੂੰ 1309 ਵੋਟਾਂ ਪਈਆਂ ਹਨ।
ਉਨ੍ਹਾਂ ਦੱਸਿਆ ਕਿ ਅਬੋਹਰ ਵਿਧਾਨ ਸਭਾ ਹਲਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੂੰ 68889, ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ 42460, ਪੀ.ਡੀ.ਏ./ਸੀਪੀਆਈ ਦੇ ਹੰਸ ਰਾਜ ਗੋਲਡਨ ਨੂੰ 1934, ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਕਾਕਾ ਸਰਾਂ ਨੂੰ 1427, ਸੰਨੀ ਬਾਵਾ ਨੂੰ 123, ਸੁਖਜੀਤ ਸਿੰਘ ਨੂੰ 108, ਹਰਮੰਦਰ ਸਿੰਘ ਨੂੰ 73, ਨਰੇਸ਼ ਕੁਮਾਰ ਨੂੰ 272, ਬਲਵੰਤ ਸਿੰਘ ਨੂੰ 136, ਮਦਨ ਲਾਲ ਨੂੰ 153, ਸਤਨਾਮ ਸਿੰਘ ਪੁੱਤਰ ਗੁਰਦੀਪ ਸਿੰਘ ਨੂੰ 75, ਸਤਨਾਮ ਸਿੰਘ ਪੁੱਤਰ ਬਲਵੰਤ ਸਿੰਘ ਨੂੰ 97, ਸੁਸ਼ੀਲ ਕੁਮਾਰ ਨੂੰ 85, ਸੁਰਜੀਤ ਸਿੰਘ ਨੂੰ 115, ਕਸ਼ਮੀਰ ਸਿੰਘ ਨੂੰ 318, ਕੁਲਦੀਪ ਸਿੰਘ ਨੂੰ 672, ਜਤਿੰਦਰ ਸਿੰਘ ਥਿੰਦ ਨੂੰ 679, ਪਰਵਿੰਦਰ ਸਿੰਘ ਨੂੰ 265, ਪਾਲਾ ਸਿੰਘ 86, ਬਲਕਾਰ ਸਿੰਘ 107, ਬੂਟਾ ਰਾਮ ਗੁਲਾਟੀ 64, ਮਨੋਜ ਕੁਮਾਰ ਨੂੰ 80 ਅਤੇ ਨੋਟਾ ਨੂੰ 1186 ਵੋਟਾਂ ਭੁਗਤੀਆਂ।
ਬੱਲੂਆਣਾ ਵਿਧਾਨ ਸਭਾ ਹਲਕੇ ਦਾ ਵੇਰਵਾ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਥੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ ਨੂੰ 80377, ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੂੰ 38757, ਪੀ.ਡੀ.ਏ./ਸੀਪੀਆਈ ਦੇ ਹੰਸ ਰਾਜ ਗੋਲਡਨ ਨੂੰ 2059, ਆਮ ਆਦਮੀ ਪਾਰਟੀ ਦੇ ਹਰਜਿੰਦਰ ਸਿੰਘ ਕਾਕਾ ਸਰਾਂ ਨੂੰ 2364, ਸੰਨੀ ਬਾਵਾ ਨੂੰ 163, ਸੁਖਜੀਤ ਸਿੰਘ ਨੂੰ 176, ਹਰਮੰਦਰ ਸਿੰਘ ਨੂੰ 92, ਨਰੇਸ਼ ਕੁਮਾਰ ਨੂੰ 372, ਬਲਵੰਤ ਸਿੰਘ ਨੂੰ 189, ਮਦਨ ਲਾਲ ਨੂੰ 269, ਸਤਨਾਮ ਸਿੰਘ ਪੁੱਤਰ ਗੁਰਦੀਪ ਸਿੰਘ ਨੂੰ 118, ਸਤਨਾਮ ਸਿੰਘ ਪੁੱਤਰ ਬਲਵੰਤ ਸਿੰਘ ਨੂੰ 150, ਸੁਸ਼ੀਲ ਕੁਮਾਰ ਨੂੰ 138, ਸੁਰਜੀਤ ਸਿੰਘ ਨੂੰ 153, ਕਸ਼ਮੀਰ ਸਿੰਘ ਨੂੰ 308, ਕੁਲਦੀਪ ਸਿੰਘ ਨੂੰ 721, ਜਤਿੰਦਰ ਸਿੰਘ ਥਿੰਦ ਨੂੰ 865, ਪਰਵਿੰਦਰ ਸਿੰਘ ਨੂੰ 241, ਪਾਲਾ ਸਿੰਘ 136, ਬਲਕਾਰ ਸਿੰਘ 218, ਬੂਟਾ ਰਾਮ ਗੁਲਾਟੀ ਨੂੰ 124, ਮਨੋਜ ਕੁਮਾਰ ਨੂੰ 127 ਅਤੇ ਨੋਟਾ ਨੂੰ 1020 ਵੋਟਾਂ ਪਈਆਂ।
ਉਨ੍ਹਾਂ ਦੱਸਿਆ ਕਿ ਜਲਾਲਾਬਾਦ ਹਲਕੇ ਦੇ ਕੁੱਲ 239 ਬੂਥਾਂ, ਫ਼ਾਜ਼ਿਲਕਾ ਦੇ ਕੁੱਲ 205, ਅਬੋਹਰ ਦੇ ਕੁੱਲ 159 ਅਤੇ ਬੱਲੂਆਣਾ ਦੇ ਕੁੱਲ 179 ਬੂਥਾਂ ਦੀ ਗਿਣਤੀ ਲਈ 54 ਗਿਣਤੀ ਟੀਮਾਂ ਗਠਤ ਕੀਤੀਆਂ ਗਈਆਂ ਸਨ।