ਰਾਜਪੁਰਾ, 22 ਮਈ (ਕੁਲਵੰਤ ਸਿੰਘ ਬੱਬੂ) - ਇੱਥੋ ਦੇ ਸਰਕਾਰੀ ਏ ਪੀ ਜੈਨ ਹਸਪਤਾਲ ਵਿਚ ਬਤੌਰ ਰਹੇ ਹੋਮਿਓਪੈਥੀ ਦੇ ਮਾਹਿਰ ਡਾਕਟਰ ਨਿਰਮਲ ਸਿੰਘ ਨੂੰ ਉਸ ਸਮੇਂ ਗਹਿਰਾ ਸਦਮਾਂ ਲੱਗਾ ਜਦੋਂ ਉਨ੍ਹਾਂ ਦੇ ਪੂਜਨੀਕ ਪਿਤਾ ਏਅਰ ਫੋਰਸ ਤੋਂ ਸੇਵਾ ਮੁਕਤ ਅਤੇ ਦਬਾਲੀ ਦੇ ਸਾਬਕਾ ਸਰਪੰਚ ਗੁਰਦਿਆਲ ਸਿੰਘ ਅਚਾਨਕ ਅਕਾਲ ਚਲਾਣਾ ਕਰ ਗਏ ਸਨ। ਜਿਨ੍ਹਾਂ ਦੇ ਨਮਿਤ ਰੱਖੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਅਤੇ ਅੰਤਿਮ ਅਰਦਾਸ ਗੁਰਦੁਆਰਾ ਜਾਪ ਸਾਹਿਬ ਗੋੋਬਿੰਦ ਕਲੋਨੀ ਵਿਖੇ 25 ਮਈ ਦਿਨ ਸ਼ਨੀਵਾਰ ਦੁਪਿਹਰ 1 ਤੋਂ 2 ਵਜੇ ਹੋਵੇਗੀ। ਇਸ ਮੌਕੇ ਹਲਕਾ ਵਿਧਾਇਕ ਹਰਦਿਆਲ ਕੰਬੋਜ਼, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਬਰ ਜਥੇਦਾਰ ਸੁਰਜੀਤ ਸਿੰਘ ਗੜ੍ਹੀ, ਨਗਰ ਕੌਂਸਲ ਪ੍ਰਧਾਨ ਨਰਿੰਦਰ ਸ਼ਾਸ਼ਤਰੀ, ਪੀਐਮਐਨ ਕਾਲਜ ਦੇ ਪ੍ਰਧਾਨ ਗੁਰਿੰਦਰ ਦੂਆ, ਹੈੱਡ ਗ੍ਰੰਥੀ ਭਾਈ ਜੀਤ ਸਿੰਘ, ਭਾਈ ਅਬਰਿੰਦਰ ਸਿੰਘ ਕੰਗ, ਜਾਪ ਸਾਹਿਬ ਕਮੇਟੀ ਪ੍ਰਧਾਨ ਗੁਰਪ੍ਰੀਤ ਸਿੰਘ ਰਾਣਾ ਸਮੇਤ ਵੱਖ ਵੱਖ ਸਿਆਸੀ ਤੇ ਰਾਜਨੀਤਿਕ ਆਗੂਆਂ ਵੋਂ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ।