ਕੁਲਵੰਤ ਸਿੰਘ ਬੱਬੂ
ਰਾਜਪੁਰਾ, 22 ਮਈ 2019 - ਬੀਤੇ ਦਿਨੀਂ ਪਿੰਡ ਖਰਾਜਪੁਰ ਦੇ ਗੁਰਦੁਆਰਾ ਕਮੇਟੀ ਦੇ ਮੈਂਬਰ ਵਲੋਂ ਗ੍ਰੰਥੀ ਸਿੰਘ ਨਾਲ ਖਹਿਬੜਣ ਤੋਂ ਬਾਅਦ ਸਿੱਖ ਜਥੇਬੰਦੀਆਂ ਵਲੋਂ ਦੋਨਾਂ ਦਿਰਾਂ ਦਾ ਸਮਝੋਤਾਂ ਕਰਵਾ ਦਿੱਤਾ ਸੀ ਪਰ ਅੱਜ ਗੁਰਦੁਆਰਾ ਸਾਹਿਬ ਕਮੇਟੀ ਦੇ ਮੈਬਰਾਂ ਤੇ ਸਾਥੀਆਂ ਵਲੋਂ ਗ੍ਰੰਥੀ ਸਿੰਘ ਦੇ ਹੱਕ `ਚ ਝਗੜੇ ਦੀ ਬਣਾਈ ਵੀਡੀਓ ਵਾਇਰਲ ਕਰਨ ਵਾਲੇ ਸੇਵਾਦਾਰ ਨੂੰ ਕਮੇਟੀ ਦੇ ਕਹਿਣ ਤੇ ਥਾਣਾ ਸਿਟੀ ਪੁਲਿਸ ਘਰ ਤੋਂ ਗ੍ਰਿਫਤਾਰ ਕਰ ਲਿਆਈ ਸੀ।
ਇਸ ਦਾ ਪਤਾ ਜਦੋ ਯੁਨਾਈਟਿਡ ਸਿੱਖ ਪਾਰਟੀ ਦੇ ਆਗੂ ਭਾਈ ਜਸਵਿੰਦਰ ਸਿੰਘ, ਦਮਦਮੀ ਟਕਸਾਲ ਦੇ ਮੁਖੀ ਰਾਜਪੁਰਾ ਬਾਬਾ ਬਰਜਿੰਦਰ ਸਿੰਘ ਪਰਵਾਨਾ ਅਤੇ ਸ੍ਰੋਮਣੀ ਅਕਾਲੀ ਦਲ ਅਮ੍ਰਿੰਤਸਰ ਹਲਕਾ ਰਾਜਪੁਰਾ ਦੇ ਪ੍ਰਧਾਨ ਜਗਜੀਤ ਸਿੰਘ ਖਾਲਸਾ ਨੂੰ ਲੱਗਿਆਂ ਤਾਂ ਉਹ ਜਥੇਬੰਦੀ ਸਮੇਤ ਕਸਤੂਰਬਾ ਚੋਂਕੀ ਵਿਖੇ ਉਕਤ ਨੋਜਵਾਨ ਦੇ ਹੱਕ ਵਿਚ ਪਹੁੰਚ ਗਏ।
ਇਸ ਸਬੰਧੀ ਜਾਣਕਾਰੀ ਦਿੰਦਿਆ ਭਾਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਸਿੰਘ ਨਾਲ ਕਮੇਟੀ ਮੈਬਰ ਦਾ ਝਗੜਾ ਹੋ ਗਿਆ ਸੀ। ਇਸ ਝਗੜੇ ਦੀ ਵੀਡੀਓ ਸਾਹਮਣੇ ਆਉਣ ਤੇ ਸਿੱਖ ਜੱਥੇਬੰਦੀਆਂ ਪਿੰਡ ਦੇ ਗੁਰਦੁਆਰਾ ਸਾਹਿਬ ਵਿਚ ਪਹੁੰਚ ਗਈਆਂ ਸਨ ਤੇ ਕਮੇਟੀ ਮੈਂਬਰ ਤੇ ਗ੍ਰੰਥੀ ਸਿੰਘ ਦਾ ਸਮਝੋਤਾ ਕਰਵਾ ਦਿੱਤਾ ਸੀ। ਪਰ ਅੱਜ ਕਮੇਟੀ ਦੇ ਮੈਂਬਰਾਂ ਵਲੋ ਉਕਤ ਨੋਜਵਾਨ ਕਾਕਾ ਸਿੰਘ ਜਿਸ ਨੇ ਵੀਡੀਓ ਵਾਇਰਲ ਕੀਤੀ ਸੀ ਉਸ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ ਤੇ ਪੁਲਿਸ ਉਸ ਸੇਵਾਦਾਰ ਨੂੰ ਤੜਕੇ ਘਰ ਤੋਂ ਕਸਤੂਰਬਾ ਚੋਂਕੀ ਲੈ ਆਈ।ਇਸ ਦਾ ਪਤਾ ਸਿੱਖ ਆਗੂਆਂ ਨੂੰ ਲੱਗਿਆਂ ਤਾਂ ਸੇਵਾਦਾਰ ਦੇ ਲਈ ਨੋਜਵਾਨ ਵੱਡੀ ਗਿਣਤੀ ਵਿਚ ਪੁਲਿਸ ਚੋਂਕੀ ਪਹੁੰਚਣ ਲਗ ਪਏ ਸਨ।ਭਾਈ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਕਮੇਟੀ ਦੇ ਪ੍ਰਧਾਨ ਤੇ ਆਗੂਆਂ ਵਲੋਂ ਮਾਫੀ ਨਾਮਾ ਲ਼ਿਖਵਾ ਕੇ ਇਹ ਫੈਸਲਾ ਲਿਆ ਹੈ ਕਿ ਆਉਣ ਵਾਲੀ ਸੰਗਰਾਦ ਨੂੰ ਗੁਰਦੁਆਰਾ ਸਾਹਿਬ ਦੀ ਨਵੀਂ ਕਮੇਟੀ ਚੁਣੀ ਜਾਵੇਗੀ ਅਤੇ ਪੁਰਾਣੀ ਕਮੇਟੀ ਆਪਣਾ ਹਿਸਾਬ ਕਿਤਾਬ ਨਵੀਂ ਕਮੇਟੀ ਨੂੰ ਦੇਵੇਗੀ। ਇਸ ਮੋਕੇ ਸੰਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਦੇਵ ਸਿੰਘ, ਰਣਜੀਤ ਸਿੰਘ, ਨਿਸ਼ਾਨ ਸਿੰਘ, ਪਰਮਜੀਤ ਸਿੰਘ, ਰਸ਼ਪਾਲ ਸਿੰਘ, ਜੋਗਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਸਿੱਖ ਆਗੂ ਹਾਜਰ ਸਨ।