ਜੀ ਐਸ ਪੰਨੂ
ਪਟਿਆਲਾ 5 ਮਈ 2019 ਪਟਿਆਲਾ ਤੋਂ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਧਰਮਵੀਰ ਗਾਂਧੀ ਵੱਲੋਂ ਹਲਕਾ ਘਨੌਰ ਦੇ ਪਿੰਡ ਝਾੜਵਾਂ, ਕਮਾਲਪੁਰ, ਹਰਪਾਲਾਂ, ਨਰਾਇਣਗੜ੍ਹ, ਲੋਹ ਸਿੰਬਲੀ, ਜਮੀਤਗੜ੍ਹ, ਜੱਬੋਮਾਜਰਾ,ਊਂਟਸਰ, ਰਾਏਪੁਰ, ਦੜਵਾ ਅਤੇਨਨਹੇੜੀ ਸਮੇਤ ਅਨੇਕਾਂ ਪਿੰਡਾਂ ਵਿੱਚ ਚੋਣ ਮੀਟਿੰਗਾਂ ਕੀਤੀਆਂ ਗਈਆਂ। ਇਸ ਦੌਰਾਨ ਸੰਬੋਧਨ ਕਰਦਿਆਂ ਡਾ. ਗਾਂਧੀ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਕਾਂਗਰਸੀਲੀਡਰਾਂ ਦੀਆਂ ਧਮਕੀਆਂ ਤੋਂ ਡਰਨ ਦੀ ਲੋੜ ਨਹੀਂ। ਉਹਨਾਂ ਕਿਹਾ ਮੈਂ ਤੁਹਾਡੇ ਨਾਲ ਖੜ੍ਹਾ ਹਾਂ ਇਸ ਲਈ ਜਦੋਂ ਵੀ ਕੋਈ ਕਾਂਗਰਸੀ ਲੀਡਰ ਤੁਹਾਨੂੰ ਧਮਕੀਆਂ ਦਿੰਦਾ ਹੈ ਤੁਸੀਂ ਉਸੇ ਵੇਲੇ ਮੇਰੇ ਧਿਆਨ ਵਿੱਚਲਿਆਓ ਤਾਂ ਜੋ ਇਹਨਾਂ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਜਾ ਸਕੇ।
ਡਾ. ਗਾਂਧੀ ਨੇ ਕਿਹਾ ਕਿ ਮੈਂ ਪੰਜਾਬ ਵਿੱਚੋਂ ਚਿੱਟਾ ਅਤੇ ਸਿੰਥੈਟਿਕ ਨਸ਼ੇ ਖਤਮ ਕਰਨ ਲਈ ਲਗਾਤਾਰ ਯਤਨਸ਼ੀਲ ਰਿਹਾ ਹਾਂ, ਜਿਸਦੇ ਚਲਦਿਆਂ ਮੈਂ ਪੰਜਾਬ ਵਿੱਚ ਖਸਖਸ ਦੀ ਖੇਤੀ ਲਈ ਪਾਰਲੀਮੈਂਟ ਵਿੱਚਬਿੱਲ ਪੇਸ਼ ਕਰਕੇ ਮੰਗ ਕੀਤੀ ਸੀ ਕਿ ਪੰਜਾਬ ਵਿੱਚ ਸ਼ਰਾਬ ਦੀ ਤਰ੍ਹਾਂ ਭੁੱਕੀ-ਅਫੀਮ ਦੇ ਠੇਕੇ ਖੋਲੇ ਜਾਣ ਤਾਂ ਜੋ ਚਿੱਟੇ ਅਤੇ ਟੀਕਿਆਂ ਨਾਲ ਮਰ ਰਹੀ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਡਾ. ਗਾਂਧੀ ਨੇਕਿਹਾ ਕਿ ਜਿੱਤਣ ਉਪਰੰਤ ਮੈਂ ਪਾਰਲੀਮੈਂਟ ਵਿੱਚੋਂ ਬਿੱਲ ਪਾਸ ਕਰਵਾਉਣ ਲਈ ਲੜਦਾ ਰਹਾਂਗਾ ਤਾਂ ਜੋ ਪੰਜਾਬ ਵਿੱਚ ਰਵਾਇਤੀ ਨਸ਼ਿਆਂ ਨੂੰ ਸ਼ਰਾਬ ਵਾਂਗ ਮਾਨਤਾ ਮਿਲ ਸਕੇ ਅਤੇ ਨਸ਼ਾ ਮਾਫੀਆ ਦਾ ਲੱਕਤੋੜਿਆ ਜਾ ਸਕੇ।
ਡਾ. ਗਾਂਧੀ ਨੇ ਕਿਹਾ ਕਿ ਸੂਬੇ ਵਿੱਚ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਜਿਹੜੇ ਕਾਂਗਰਸੀ ਲੀਡਰ ਆਏ ਦਿਨ ਅਖਬਾਰਾਂ ਵਿੱਚ ਬਿਆਨ ਦਾਗਦੇ ਸਨ ਕਿ ਅਕਾਲੀ-ਭਾਜਪਾ ਦੇ ਆਗੂਆਂ ਨੇ ਨਜਾਇਜ਼ਮਾਈਨਿੰਗ, ਰੇਤਾ, ਕੇਬਲ, ਟਰਾਂਸਪੋਰਟ ਸਮੇਤ ਹੋਰ ਕਈ ਖੇਤਰਾਂ ਵਿੱਚ ਕਬਜ਼ਾ ਕਰਕੇ ਲੁੱਟ ਮਚਾਈ ਹੋਈ ਹੈ ਅਤੇ ਹੁਣ ਉਹੀ ਕਾਂਗਰਸੀ ਲੀਡਰ ਅਕਾਲੀ-ਭਾਜਪਾ ਨਾਲੋਂ ਵੀ ਵੱਡੇ ਮਾਫੀਆ ਬਣੇ ਹੋਏ ਹਨ।
ਡਾ. ਗਾਂਧੀ ਨੇ ਕਿਹਾ ਕਿ ਬਾਦਲ ਨੇ ਪੰਜਾਬ ਦਾ ਵਿਨਾਸ਼ ਕੀਤਾ ਅਤੇ ਆਪਣੇ ਪਰਿਵਾਰ ਦਾ ਵਿਕਾਸ ਕੀਤਾ ਹੈ। ਇਸੇ ਤਰ੍ਹਾਂ ਗੁਟਕਾ ਸਾਹਿਬ ਦੀ ਝੂਠੀ ਸਹੁੰ ਚੁੱਕ ਕੇ ਪੰਜਾਬ ਦੀ ਸੱਤਾ ਹਥਿਆਉਣ ਵਾਲੇ ਕੈਪਟਨਨੇ ਵੀ ਪੰਜਾਬ ਦਾ ਕੋਈ ਵਿਕਾਸ ਨਹੀਂ ਕੀਤਾ, ਕਿਉਂਕਿ ਪੰਜਾਬ ਵਿੱਚ ਪਹਿਲਾਂ ਵਾਂਗ ਹੀ ਨਸ਼ੇ ਨਾਲ ਨੌਜਵਾਨ ਮਰ ਰਹੇ ਹਨ ਅਤੇ ਨੌਕਰੀਆਂ ਦੀ ਮੰਗ ਕਰ ਰਹੇ ਬੇਰੁਜ਼ਗਾਰ ਸਰਕਾਰੀ ਡਾਂਗਾਂ ਖਾ ਰਹੇ ਹਨ।