ਜੀ ਐਸ ਪੰਨੂ. 27 ਅਪ੍ਰੈਲ 2019 : ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਤੇ ਪਟਿਆਲਾ ਤੋਂ ਲੋਕ ਸਭਾ ਉਮੀਦਵਾਰ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਹੈ ਕਿ ਜਿਥੇ ਇਕ ਪਾਸੇ ਪੂਰੇ ਦੇਸ਼ ਵਿਚ ਨਰਿੰਦਰ ਮੋਦੀ ਦੀ ਲਹਿਰ ਚਲ ਰਹੀ ਹੈ ਉੱਥੇ ਪੰਜਾਬ ਸਮੇਤ ਪੂਰਾ ਦੇਸ਼ ਕਾਂਗਰਸ ਖਿਲਾਫ ਹੋਇਆ ਪਿਆ ਹੈ ਤੇ ਇਹ ਦੋ ਵੱਡੇ ਕਾਰਨ ਹੀ ਕਾਂਗਰਸ ਦਾ ਪੰਜਾਬ ਸਮੇਤ ਪੂਰੇ ਦੇਸ਼ ਵਿਚੋਂ ਸੁਪੜਾ ਸਾਫ ਕਰ ਦੇਣਗੇ । ਸਰਦਾਰ ਰੱਖੜਾ ਅੱਜ ਇਥੇ ਜਿਲਾ ਚੋਣ ਅਫਸਰ ਕਮ ਡੀ ਸੀ ਕੁਮਾਰ ਅਮਿਤ ਕੋਲ ਕਾਗਜ਼ ਭਰਨ ਤੋਂ ਬਾਅਦ ਪੂਰੇ ਜਿਲੇ ਦੇ ਜੁੜੀ ਅਕਾਲੀ ਲੀਡਰਸਿਪ ਤੇ ਹਜ਼ਾਰਾਂ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ।
ਸੁਰਜੀਤ ਰੱਖੜਾ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਪੰਜਾਬ ਵਿਚੋਂ ਆਪਣੀ ਕਰਾਰੀ ਹਾਰ ਦੇਡ ਰੋਂ ਆਪਣੇ ਵਿਧਾਇਕਾਂ ਤੇ ਮੰਤਰੀਆਂ ਨੂੰ ਘੁਰਕੀਆਂ ਦੇ ਰਹੇ ਹਨ, ਜਿਸਤੋਂ ਸਪੱਸ਼ਟ ਹੁੰਦਾ ਹੈ ਕਿ ਅਮਰਿੰਦਰ ਨੇ ਆਪਣੀ ਹਾਰ ਕਬਲੂਲ ਲਈ ਹੈ। ਰੱਖੜਾ ਨੇ ਆਖਿਆ ਕਿ ਪਟਿਆਲਾ ਤੋਂ ਪਰਨੀਤ ਕੌਰ ਨੂੰ ਹੀ ਵੱਡੀ ਤੇਕ ਰਾਰੀ ਹਾਰ ਮਿਲੇਗੀ। ਇਸ ਲਈ ਅਮਰਿੰਦਰ ਆਪਣਾ ਅਸਤੀਫਾ ਦੇਣ ਲਈ ਤਿਆਰ ਰਹੇ। ਉਨ੍ਹਾਂ ਆਖਿਆ ਿਕ ਪੰਜਾਬ ਵਿੱਚ ਲੋਕ ਕਾਂਗਰਸ ਸਰਕਾਰ ਤੋਂ ਇਨੇ ਜਿਆਦਾ ਦੁੱਖੀ ਹਨ ਕਿ ਪੂਰੀ 13 ਸੀਟਾਂ ਉੱਤੇ ਕਾਂਗਰਸ ਨੂੰ ਕਰਾਰੀ ਹਾਰ ਮਿਲੇਗੀ।
ਸ. ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਦੇਸ਼ ਵਿੱਚ ਚਲ ਰਹੀ ਕਾਂਗਰਸ ਵਿਰੋਧੀ ਹਵਾ ਵਿੱਚ ਰਾਹੁਲ ਗਾਂਧੀ ਵੀ ਹਾਰਨਗੇ। ਉਨ੍ਹਾਂ ਆਖਿਆ ਕਿ ਪੂਰਾ ਪੰਜਾਬ ਦੇ ਵਿੱਚ ਸ. ਸੁਖਬੀਰ ਸਿੰਘ ਬਾਦਲ ਅਤੇ ਭਾਜਪਾ ਨੇ ਅਜਿਹੇ ਉਮੀਦਵਾਰ ਖੜੇ ਕੀਤੇ ਹਨ, ਜਿਨ੍ਹਾਂ ਸਾਹਮਣੇ ਕਾਂਗਰਸੀ ਟਿਕ ਨਹੀਂ ਸਕਣਗੇ। ਰੱਖੜਾ ਨੇ ਆਖਿਆ ਕਿ ਅੱਜ ਪੰਜਾਬ ਕਾਂਗਰਸ ਦੀਆਂ ਵਧੀਕੀਆਂ ਤੋਂ ਇਨ੍ਹਾਂ ਜ਼ਿਆਦਾ ਪਰੇਸ਼ਾਨ ਹੈ ਕਿ ਸਮੁੱਚੀਆਂ ਟਿਕਟਾਂ ਹਾਰਨ ਤੋਂ ਬਾਅਦ ਅਮਰਿੰਦਰ ਦਾ ਬੋਰੀ ਬਿਸਤਰਾ ਗੋਲ ਹੋਣਾ ਤੈਅ ਹੈ।
ਰੱਖੜਾ ਵਲੋਂ ਐਮ ਪੀ ਬਣਨ ਤੋਂ ਬਾਅਦ ਆਪਣੀ ਸਾਰੀ ਤਨਖਾਹ ਤੇ ਤਨਖਾਹ ਜਿੰਨੇ ਹੋਰ ਪੇਸੇ ਲੋੜਵੰਦਾਂ ਵਿਚ ਦਾਨ ਕਰਨ ਦਾ ਐਲਾਨ
ਸੁਰਜੀਤ ਸਿੰ ਘ ਰੱਖੜਾ ਨੇ ਇਸ ਮੋਕੇ ਐਲਾਨ ਕੀਤਾ ਕਿ ਪਟਿਆਲਾ ਦੇ ਲੋਕ ਜਦੋਂ ਉਨਾਂ ਨੂੰ ਮੈਂਬਰ ਪਾਰਲੀਮੈਂਟ ਬਣਾ ਦੇਣਗੇ ਤਾਂ ਉਹ ਸਰਕਾਰ ਤੋਂ ਮਿਲਦੀ ਸਾਰੀ ਤਨਖਾਹ ਤੇ ਤਨਖਾਹ ਜਿੰਨੇ ਹੋਰ ਪੇਸੈ ਆਪਣੀ ਨਿੱਜੀ ਜੇਬ ਵਿਚੋਂ ਪਾ ਕੇ ਪਟਿਆਲਾ ਦੇ ਲੋੜਵੰਦਾਂ ਨੂੰ ਦਾਨ ਕਰਿਆ ਕਰਨਗੇ। ਉਨਾਂ ਕਿਹਾ ਕਿ ਇਸ ਤੋਂ ਬਿਨਾਂ ਲੋੜਵੰਦਾਂ ਦੀ ਰੱਖੜਾ ਟਰੱਸਟ ਵਲੋਂ ਵੀ ਮਦਦ ਕੀ ਤੀ ਜਾਵੇਗੀ ।
ਕਾਗਜ ਭਰਨ ਮੌਕੇ ਜਿਲ੍ਹੇ ਦੀ ਸਮੁੱਚੀ ਅਕਾਲੀ ਲੀਡਰਸ਼ਿਪ ਰਹੀ ਹਾਜ਼ਰ
ਸੁਰਜੀਤ ਸਿੰਘ ਰੱਖੜਾ ਦੇ ਅੱਜ ਕਾਗਜ ਭਰਨ ਮੌਕੇ ਜਿਲੇ ਦੀ ਸਮੁੱਚੀ ਲੀਡਰਸ਼ਿਪ ਹਾਜਰ ਰਹੀ। ਜਿਲੇ ਦੇ ਸੀਨੀਅਰ ਅਕਾਲੀ ਨੇਤਾਵਾਂ ਤੋਂ ਲੈ ਕੇ ਜੂਨੀਅਰ ਅਕਾਲੀ ਨੇਤਾਵਾਂ ਤੱਕ ਸਭ ਨੇ ਇੱਕਜੁੱਟਤਾ ਦਿਖਾਈ। ਜਿਸਨੇ ਵਿਰੋਧੀ ਧਿਰਾਂ ਨੂੰ ਪਰੇਸ਼ਾਨੀ ਵਿੱਚ ਪਾ ਿਦੱਤਾ ਹੈ। ਇਸ ਮੌਕੇ ਵਿਸ਼ੇਸ਼ ਤੌਰ 'ਤੇ ਐਸਜੀਪੀਸੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਹਰਮੇਲ ਸਿੰਘ ਟੌਹੜਾ, ਡੇਰਾਬੱਸੀ ਤੋਂ ਵਿਧਾਇਕ ਐਨਕੇ ਸ਼ਰਮਾ, ਸਨੌਰ ਤੋਂ ਵਿਧਾਇਕ ਹਰਿੰਦਰ ਪਾਲ ਸਿੰਘ ਚੰਦੂਮਾਜਰਾ, ਹਲਕਾ ਸ਼ੁਤਰਾਣਾ ਦੇ ਇੰਚਾਰਜ ਬੀਬੀ ਵਨਿੰਦਰ ਕੌਰ ਲੂੰਬਾ, ਹਲਕਾ ਨਾਭਾ ਦੇ ਇੰਚਾਰਜ ਕਬੀਰ ਦਾਸ, ਹਲਕਾ ਘਨੌਰ ਦੇ ਇੰਚਾਰਜ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਹਲਕਾ ਰਾਜਪੁਰਾ ਦੇ ਇੱਚਾਰਜ ਹਰਜੀਤ ਸਿੰਘ ਗਰੇਵਾਲ, ਪਟਿਆਲਾ ਦਿਹਾਤੀ ਦੇ ਇੰਚਾਰਜ ਸਤਵੀਰ ਸਿੰਘ ਖੱਟੜਾ, ਪਟਿਆਲਾ ਸ਼ਹਿਰੀ ਦੇ ਪ੍ਰਧਾਨ ਹਰਪਾਲ ਜੁਨੇਜਾ, ਸਾਬਕਾ ਮੰਤਰੀ ਅਜਾਇਬ ਸਿੰਘ ਮੁਖਮੈਲਪੁਰ, ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਚਰਨਜੀਤ ਸਿੰਘ ਰੱਖੜਾ, ਉੱਘੇ ਐਨ.ਆਰ.ਆਈ ਦਰਸ਼ਨ ਸਿੰਘ ਧਾਲੀਵਾਲ, ਸੁੱਖੀ ਰੱਖੜਾ, ਸਾਬਕਾ ਮੇਅਰ ਵਿਸ਼ਨੂੰ ਸ਼ਰਮਾ, ਸਾਬਕਾ ਚੇਅਰਮੈਨ ਇੰਦਰ ਮੋਹਨ ਸਿੰਘ ਬਜਾਜ, ਸਾਬਕਾ ਮੇਅਰ ਅਮਰਿੰਦਰ ਸਿੰਘ ਬਜਾਜ, ਹਰਿੰਦਰ ਪਾਲ ਸਿੰਘ ਟੌਹੜਾ ਸਾਬਕਾ ਚੇਅਰਮੈਨ, ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ, ਸਾਬਕਾ ਮੇਅਰ ਅਜੀਤ ਪਾਲ ੰਿਸਘ ਕੋਹਲੀ, ਰਵਿੰਦਰ ਸਿੰਘ ਵਿੰਦਾ ਸੀਨੀਅਰ ਅਕਾਲੀ ਨੇਤਾ, ਹਰਿੰਦਰ ਕੋਹਲੀ ਭਾਜਪਾ ਪ੍ਰਧਾਨ, ਰਾਜੂਖੰਨਾ ਹਲਕਾ ਇੰਚਾਰਜ ਅਮਲੋਹ, ਡੀਪੀ ਚੰਦਨ ਬੀਜੇਪੀ ਲੋਕ ਸਭਾ ਹਲਕਾ ਇੰਚਾਰਜ, ਸਤਵਿੰਦਰ ਸਿੰਘ ਟੌਹੜਾ ਐਸਜੀਪੀਸੀ ਮੈਂਬਰ, ਨਿਰਮਲ ਸਿੰਘ ਹਰਿਆਊ, ਸੁਰਜੀਤ ਸਿੰਘ ਗੜੀ, ਜਸਮੇਲ ਸਿੰਘ ਲਾਛੜੂ, ਜਗਜੀਤ ਚੌਧਰੀ, ਰਣਧੀਰ ਸਿੰਘ ਰੱਖੜਾ ਕੌਮੀ ਮੀਤ ਪ੍ਰਧਾਨ, ਜਰਨੈਲ ਸਿੰਘ ਕਰਤਾਰਪੁਰ ਐਸਜੀਪੀਸੀ ਮੈਂਬਰ, ਸੁੱਖੀ ਰੱਖੜਾ,ਕੁਲਦੀਪ ਸਿੰਘ ਨਸੂਪੁਰ ਮੈਂਬਰ ਐਸਜੀਪੀਸੀ, ਗੁਰਦਿਆਲ ਸਿੰਘ ਰੰਧਵਾ, ਜਸਪਾਲ ਸਿੰਘ ਬਿੱਟੂ ਚੱਠਾ ਸਾਬਕਾ ਕੌਂਸਲਰ, ਮਾਲਵਿੰਦਰ ਸਿੰਘ ਝਿਲ, ਹਰਵਿੰਦਰ ਸਿੰਘ ਬੱਬੂ, ਪਰਮਜੀਤ ਸਿੰਘ ਪੰਮਾ, ਰਾਜਿੰਦਰ ਸਿੰਘ ਵਿਰਕ, ਜਥੇਦਾਰ ਭੁਪਿੰਦਰ ਸਿੰਘ ਡਕਾਲਾ, ਜਥੇਦਾਰ ਮਲਕੀਤ ਸਿੰਘ ਡਕਾਲਾ;, ਜਥੇਦਾਰ ਹਰਜਿੰਦਰ ਸਿੰਘ ਬਲ, ਭੂਰਾ ਸਿਘ ਗਿੱਲ, ਇੰਦਰਜੀਤ ਰੱਖੜਾ ਦਿਹਾਤੀ ਪ੍ਰਧਾਨ, ਅਵਤਾਰ ਸਿੰਘ ਹੈਪੀ ਸ਼ਹਿਰੀ ਪ੍ਰਧਾਨ, ਲਾਲੀ ਪੰਨੂ, ਬੀਬੀ ਬਲਵਿੰਦਰ ਕੌਰ ਚੀਮਾ, ਸੁਖਬੀਰ ਸਿੰਘ ਸਨੌਰ ਖਜਾਨਚੀ, ਸੁਖਵਿੰਦਰ ਪਾਲ ਸਿੰਘ ਮਿੰਟਾ ਸਾਬਕਾ ਕੌਂਸਲਰ, ਗੋਸਾ ਢੀਂਡਸਾ, ਅਮਿਤ ਰਾਠੀ ਸਪੋਕਸਮੈਨ, ਮੂਸਾ ਖਾਨ ਸੀਨੀਅਰ ਮੁਸਲਿਮ ਨੇਤਾ, ਸ਼ਕੂ ਗਰੋਵਰ ਸੀਨੀਅਰ ਮੀਤ ਪ੍ਰਧਾਨ, ਬਲਵਿੰਦਰ ਸਿੰਘ ਕੰਗ ਸੁਸਾਇਟੀ ਪ੍ਰਧਾਨ, ਅਮਰੀਕ ਸਿੰਘ ਸਿਊਣਾ ਸਾਬਕਾ ਸਰਪੰਚ, ਐਡਵੋਕੇਟ ਸ਼ਿਵਰਾਜ ਿਵਰਕ, ਐਡਵੋਕੇਟ ਮਨਵੀਰ ਵਿਰਕ, ਜਸਵਿੰਦਰ ਸਿੰਘ ਚੀਮਾ ਮੁੱਖ ਸਲਾਹਕਾਰ, ਗੁਰਮੁੱਖ ਸਿੰਘ ਢਿਲੋਂ, ਬਲਬੀਰ ਸਿੰਘ ਖਰੌੜ ਸਾਬਕਾ ਕੌਂਸਲਰ, ਗੁਰਧਿਆਨ ਸਿੰਘ ਭਾਨਰੀ ਜਨਰਲ ਸਕੱਤਰ, ਕ੍ਰਿਸ਼ਨ ਸਿੰਘ ਸਨੌਰ, ਗੁਰਜ਼ੰਟ ਲਲੋਛੀ ਤੇ ਸੋਨੀ ਵਿਰਕ ਪੀਏ ਸ. ਰੱਖੜਾ, ਰਾਮਾਨੰਦ ਮਕੜ ਤ੍ਰਿਪੜੀ ਅਤੇ ਹੋਰ ਵੀ ਨੇਤਾ ਹਾਜਰ ਸਨ।
ਸ਼ਹਿਰ 'ਚ ਮਾਰਚ ਕੱਢਣ ਮੌਕੇ ਰਿਹਾ ਅਕਾਲੀਆਂ 'ਚ ਭਾਰੀ ਉਤਸ਼ਾਹ
ਕਾਗਜ ਭਰਨ ਤੋਂ ਪਹਿਲਾਂ ਸ੍ਰੋਮਣੀ ਅਕਾਲੀ ਦਲ ਵੱਲੋਂ ਸ਼ਹਿਰ ਪਟਿਆਲਾ ਵਿਖੇ ਕੱਢੇ ਗਏ ਮਾਰਚ ਦੌਰਾਨ ਅਕਾਲੀਆਂ ਵਿੱਚ ਭਾਰੀ ਉਤਸ਼ਾਹ ਰਿਹਾ। ਅਕਾਲੀਆਂ ਦੇ ਇਸ ਮਾਰਚ ਨੇ ਸਮੁੱਚਾ ਸ਼ਹਿਰ ਜਾਮ ਕਰ ਦਿੱਤਾ ਤੇ ਕਾਂਗਰਸੀਆਂ ਦੇ ਖੇਮੇ ਵਿੱਚ ਕੰਬਨੀ ਛੇੜ ਦਿੱਤੀ। ਅਕਾਲੀ ਵਰਕਰ ਅਤੇ ਨੇਤਾਵਾਂ ਦਾ ਜੋਸ਼ ਰੁਕਣ ਦਾ ਨਾਂਅ ਨਹੀਂ ਸੀ ਲੈ ਰਿਹਾ।