ਫਿਰੋਜ਼ਪੁਰ, 24 ਅਪ੍ਰੈਲ (ਗੁਰਿੰਦਰ ਸਿੰਘ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਫਿਰੋਜ਼ਪੁਰ ਹਲਕੇ ਤੋਂ ਪਾਰਟੀ ਦੇ ਉਮੀਦਵਾਰ ਸੁਖਬੀਰ ਸਿੰਘ ਬਾਦਲ 26 ਅਪ੍ਰੈਲ ਦਿਨ ਸ਼ੁੱਕਰਵਾਰ ਨੂੰ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਪਹਿਲਾਂ ਸ੍ਰੀ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਨਤਮਸਤਕ ਹੋਣਗੇ। ਇਹ ਜਾਣਕਾਰੀ ਉਹਨਾਂ ਦੇ ਸਿਆਸੀ ਸਕੱਤਰ ਤੇ ਪਾਰਟੀ ਦੇ ਬੁਲਾਰੇ ਚਰਨਜੀਤ ਸਿੰਘ ਬਰਾੜ ਨੇ ਦਿੱਤੀ ਹੈ।
ਇਥੇ ਫਿਰੋਜ਼ਪੁਰ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫਤਰ ਤੋਂ ਜਾਰੀ ਕੀਤੇ ਇਕ ਬਿਆਨ ਵਿਚ ਚਰਨਜੀਤ ਬਰਾੜ ਨੇ ਦੱਸਿਆ ਕਿ ਸ੍ਰ ਬਾਦਲ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਅਕਾਲ ਪੁਰਖ ਦਾ ਆਸ਼ੀਰਵਾਦ ਲੈ ਕੇ ਸਿੱਧਾ ਫਿਰੋਜ਼ਪੁਰ ਆਉਣਗੇ ਜਿਥੇ ਸਵੇਰੇ 10.30 ਵਜੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ। ਉਹਨਾਂ ਦੱਸਿਆ ਕਿ ਇਸ ਉਪਰੰਤ ਉਹ ਬਠਿੰਡਾ ਵਿਖੇ ਆਪਣੀ ਧਰਮ ਪਤਨੀ ਤੇ ਬਠਿੰਡਾ ਤੋਂ ਪਾਰਟੀ ਉਮੀਦਵਾਰ ਸਰਦਾਰਨੀ ਹਰਸਿਮਰਤ ਕੌਰ ਬਾਦਲ ਦੇ ਨਾਮਜ਼ਦਗੀ ਪੱਤਰ ਦਾਖਲ ਕਰਵਾਉਣ ਲਈ ਨਾਲ ਜਾਣਗੇ।
ਸ੍ਰ ਬਰਾੜ ਨੇ ਦੱਸਿਆ ਕਿ ਅੱਜ ਇਥੇ ਦਫਤਰ ਵਿਖੇ ਹਲਕੇ ਵਿਚ ਚੋਣ ਸਰਗਰਮੀਆਂ ਦੀ ਸਮੀਖਿਆ ਨੂੰ ਲੈ ਕੇ ਮੀਟਿੰਗ ਰੱਖੀ ਗਈ ਸੀ ਜਿਸ ਵਿੱਚ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲਿਆ ਗਿਆ ਤੇ ਪਾਰਟੀ ਆਗੂਆਂ ਤੇ ਵਰਕਰਾਂ ਨੂੰ ਬੂਥ ਵਾਈਜ ਡੱਟ ਜਾਣ ਦਾ ਸੱਦਾ ਦਿੱਤਾ। ਉਹਨਾਂ ਦੱਸਿਆ ਕਿ ਫਿਰੋਜ਼ਪੁਰ ਹਲਕੇ ਦੇ ਸਮੁੱਚੇ 9 ਹਲਕਿਆਂ ਵਿਚ ਪਾਰਟੀ ਕੇਡਰ ਤੇ ਭਾਈਵਾਲ ਪਾਰਟੀ ਭਾਜਪਾ ਦੇ ਆਗੂਆਂ ਤੇ ਵਰਕਰਾਂ ਨੂੰ ਪੂਰਾ ਜੋਸ਼ ਤੇ ਉਤਸ਼ਾਹ ਹੈ ਅਤੇ ਉਹ ਇਕ ਰਿਕਾਰਡ ਫਰਕ ਨਾਲ ਸ੍ਰ ਬਾਦਲ ਨੂੰ ਜਿਤਾਉਣ ਲਈ ਦ੍ਰਿੜ ਸੰਕਲਪ ਲੈ ਕੇ ਕੰਮ ਕਰ ਰਹੇ ਹਨ। ਅੱਜ ਮੀਟਿੰਗ ਵਿੱਚ ਮਾਸਟਰ ਗੁਰਨਾਮ ਸਿੰਘ, ਦਵਿੰਦਰ ਬਜਾਜ ਜਿਲਾ ਪ੍ਰਧਾਨ ਭਾਜਪਾ, ਰੋਹਿਤ ਵੋਹਰਾ ਜਿਲਾ ਪ੍ਰਧਾਨ ਫਿਰੋਜ਼ਪੁਰ ਸ਼ਹਿਰੀ ਸ਼੍ਰੋਮਣੀ ਅਕਾਲੀ ਦਲ, ਨਵਨੀਤ ਗੋਰਾ ਸਾਬਕਾ ਜਿਲਾ ਪ੍ਰਧਾਨ ਸ਼ਹਿਰੀ ਸ਼੍ਰੋਮਣੀ ਅਕਾਲੀ ਦਲ, ਨੰਦ ਕਿਸ਼ੋਰ ਪ੍ਰਧਾਨ, ਪੂਰਨ ਸਿੰਘ ਜੋਸਨ ਜਿਲਾ ਸਕੱਤਰ ਜਨਰਲ ਸ਼ਹਿਰੀ, ਅਸ਼ੀਸ਼ ਪ੍ਰੀਤ ਸਾਈਆਵਾਲਾ ਪ੍ਰਧਾਨ ਯੂਥ ਅਕਾਲੀ ਦਲ ਸ਼ਹਿਰੀ, ਗੁਰਪ੍ਰੀਤ ਸਿੰਘ ਭੁੱਲਰ ਸਰਕਲ ਪ੍ਰਧਾਨ ਫਿਰੋਜ਼ਪੁਰ ਸ਼ਹਿਰੀ, ਸੰਦੀਪ ਜਨੇਜਾ ਪ੍ਰਧਾਨ ਫਿਰੋਜ਼ਪੁਰ ਕੈਂਟ, ਜੋਰਾਵਰ ਸਿੰਘ ਪ੍ਰਧਾਨ ਰਿਖੀ ਕਲੋਨੀ, ਜਸਵਿੰਦਰ ਸਿੰਘ ਬੂਟੇਵਾਲਾ, ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਸਲ ਫਿਰੋਜ਼ਪੁਰ ਸ਼ਹਿਰ, ਬੇਅੰਤ ਸਿੰਘ ਐਮ.ਸੀ., ਪਰਮਜੀਤ ਸਿੰਘ ਕਲਸੀ ਐਮ.ਸੀ., ਬਲਿਹਾਰ ਸਿੰਘ ਸਾਬਕਾ ਐਮ.ਸੀ., ਚੰਦੂ ਰਾਮ ਐਮ.ਸੀ., ਰੇਸ਼ਮ ਸਿੰਘ ਸਾਬਕਾ ਸਰਪੰਚ, ਗੁਰਪ੍ਰੀਤ ਸਿੰਘ ਸਰਕਲ ਪ੍ਰਧਾਨ ਯੂਥ ਅਕਾਲੀ ਦਲ ਫਿਰੋਜ਼ਪੁਰ ਸ਼ਹਿਰੀ, ਕੁਲਵਿੰਦਰ ਸਿੰਘ ਢੋਲੇਵਾਲਾ, ਚਰਨਜੀਤ ਸਿੰਘ ਚੰਨਾ, ਤਾਰਾ ਸਿੰਘ ਗਿੱਲ ਵਕੀਲ, ਗੁਰਜੰਟ ਸਿੰਘ ਢਿੱਲੋਂ, ਨਛੱਤਰ ਸਿੰਘ, ਅਮਰ ਸਿੰਘ, ਗੁਰਦੇਵ ਸਿੰਘ, ਬਲਵੀਰ ਸਿੰਘ ਰੱਤੋਕੇ, ਰਾਜੇਸ਼ ਖੁਰਾਣਾ, ਪੀ.ਏ. ਕੁਲਵਿੰਦਰ ਸਿੰਘ, ਜਗਤਾਰ ਸਿੰਘ ਪੀ.ਏ., ਗੁਰਨੇਬ ਸਿੰਘ ਗਿੱਲ ਵਾਈਸ ਚੇਅਰਮੈਨ ਮਾਰਕੀਟ ਕਮੇਟੀ ਫਿਰੋਜ਼ਪੁਰ ਆਦਿ ਹਾਜ਼ਰ ਸਨ।