ਗੁਰੂ ਘਰ ਦੇ ਮਹਾਨ ਕੀਰਤਨੀਏ ਭਾਈ ਇੰਦਰਜੀਤ ਸਿੰਘ ਜੀ ਜੋ ਕਿ ਪਿਛਲੇ ਦਿਨੀ ਅਕਾਲ ਚਲਾਣਾ ਕਰ ਗਏ ਸਨ ਤਿਨਾਂ ਦੀਆਂ ਦੋ ਛੋਟੀਆਂ ਬੇਟੀਆਂ ਹਨ ਅਵਨੀਤ ਕੌਰ ਉਮਰ 4 ਸਾਲ (KG -A ) ਅਤੇ ਹਰਕੀਰਤ ਕੌਰ ਉਮਰ 3 ਸਾਲ ( Nursery - A ) ਜੋ ਕਿ ਅਕਾਲ ਅਕੈਡਮੀ ਘੁੱਗ ਵਿਖੇ ਪੜ੍ਹ ਰਹੀਆਂ ਹਨ । ਕਲਗੀਧਰ ਟਰੱਸਟ ਗੁਰਦਵਾਰਾ ਬੜੂ ਸਾਹਿਬ ਦੇ ਪ੍ਰਬੰਧਕਾਂ ਨੇ ਅੱਜ ਓਹਨਾ ਦੇ ਘਰ ਜਾ ਕੇ ਉਹਨਾਂ ਦੇ ਮਾਤਾ-ਪਿਤਾ ਅਤੇ ਧਰਮ ਪਤਨੀ ਨਾਲ ਇਸ ਦੁੱਖ ਦੀ ਘੜੀ ਵਿੱਚ ਦੁੱਖ ਸਾਂਝਾ ਕੀਤਾ। ਇਸ ਮੌਕੇ ਇਹ ਕਦਮ ਚੁੱਕਿਆ ਗਿਆ ਕਿ ਉਹਨਾਂ ਦੀਆਂ ਦੋ ਬੱਚੀਆਂ ਜੋ ਕਿ ਇਸ ਸਮੇਂ ਅਕਾਲ ਅਕੈਡਮੀ ਘੁੱਗ ਜਿਲ੍ਹਾ ਕਪੂਰਥਲਾ ਵਿਖੇ ਪੜ ਰਹੀਆਂ ਹਨ ਉਹਨਾਂ ਦੀ ਪੜ੍ਹਾਈ ਬਿਲਕੁਲ ਕਲਗ਼ੀਧਰ ਟਰੱਸਟ ਵੱਲੋਂ ਫ੍ਰੀ ਕਰਵਾਈ ਜਾਵੇਗੀ ਅਤੇ ਓਹਨਾ ਦੀ ਸਾਰੀ ਪੜ੍ਹਾਈ ਦਾ ਖਰਚਾ ਦੀ ਕਲਗੀਧਰ ਟਰੱਸਟ ਗੁਰਦਵਾਰਾ ਬੜੂ ਸਾਹਿਬ ਦੇਵੇਗਾ ।