ਬਠਿੰਡਾ, 24 ਅਪ੍ਰੈਲ 2019 - ਜੰਮੂ-ਕਸ਼ਮੀਰ ਪੁਲਿਸ ਤੇ ਬਠਿੰਡਾ ਪੁਲਿਸ ਦੇ ਸਾਂਝੇ ਅਪ੍ਰੈਸ਼ਨ ਤਹਿਤ ਪੰਜਾਬ ਕੇਂਦਰੀ ਯੂਨੀਵਰਸਿਟੀ ਵਿਚ ਪੜ੍ਹ ਰਹੇ ਜੰਮੂ ਕਸ਼ਮੀਰ ਦੇ 28 ਸਾਲਾ ਵਿਦਿਆਰਥੀ ਹਿਲਾਲ ਅਹਿਮਦ ਨੂੰ ਗ੍ਰਿਫ਼ਤਾਰ ਕੀਤਾ ਹੈ। ਹਿਲਾਲ ਅਹਿਮਦ ਦੀ ਗ੍ਰਿਫ਼ਤਾਰੀ ਨੂੰ ਪੁਲਵਾਮਾ ਹਮਲੇ ਨਾਲ ਜੋੜਿਆ ਜਾ ਰਿਹਾ ਹੈ।
ਬਠਿੰਡਾ ਦੇ ਐਸਐਸਪੀ ਡਾਕਟਰ ਨਾਨਕ ਸਿੰਘ ਅਨੁਸਾਰ ਉਨ੍ਹਾਂ ਨੇ ਜੰਮੂ ਕਸ਼ਮੀਰ ਦੀ ਪੁਲਿਸ ਦੇ ਕਹਿਣ 'ਤੇ ਯੂਨੀਵਰਸਿਟੀ ਵਿੱਚ ਰੇਡ ਕੀਤੀ ਤੇ ਕਸ਼ਮੀਰੀ ਮੂਲ ਦੇ ਵਿਦਿਆਰਥੀ ਹਿਲਾਲ ਅਹਿਮਦ ਨੂੰ ਗ੍ਰਿਫ਼ਤਾਰ ਕਰ ਲਿਆ। ਹਿਲਾਲ ਅਹਿਮਦ ਕੇਂਦਰੀ ਯੂਨੀਵਰਸਿਟੀ ਪੰਜਾਬ ਵਿੱਚ ਪੀਐਚਡੀ ਕਰ ਰਿਹਾ ਸੀ। ਜੰਮੂ ਕਸ਼ਮੀਰ ਦੀ ਪੁਲਿਸ ਵੱਲੋਂ ਇਸ ਨੂੰ ਕਿਸੇ ਬੰਬ ਧਮਾਕੇ ਦੇ ਮਾਮਲੇ ਸਬੰਧੀ ਗ੍ਰਿਫ਼ਤਾਰ ਕੀਤਾ ਗਿਆ ਹੈ।