ਪਟਿਆਲਾ, 22 ਅਪ੍ਰੈਲ 2019 - ਚੋਣ ਕਮਿਸ਼ਨ ਉਨ੍ਹਾਂ ਪੰਜਾਬੀ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਨੋਟਿਸ ਭੇਜੇਗਾ ਜੋ ਪੰਜਾਬ ਵਿੱਚ 19 ਮਈ ਨੂੰ ਹੋਣ ਵਾਲੀਆਂ 2019 ਲੋਕ ਸਭਾ ਚੋਣਾਂ ਨਾਲ ਸਬੰਧਤ ਰਿਹਰਸਲ ਲਈ ਨਿਰਧਾਰਤ ਥਾਵਾਂ 'ਤੇ ਨਹੀਂ ਪਹੁੰਚੇ।
ਐਡੀਸ਼ਨਲ ਡਿਪਟੀ ਕਮਿਸ਼ਨਰ (ਏ.ਡੀ.ਸੀ.) -ਕਮ-ਐਡੀਸ਼ਨਲ ਡਿਸਟ੍ਰਿਕਟ ਇਲੈਕਟੋਰਲ ਅਫ਼ਸਰ ਸ਼ੌਕਤ ਅਹਮਦ ਪਰੇ ਨੇ ਕਿਹਾ ਕਿ ਜਿਹੜੇ ਲੋਕ ਚੋਣ ਡਿਊਟੀ ਨਾਲ ਜੁੜੀ ਰਿਹਰਸਲ ਵਿਚ ਹਿੱਸਾ ਲੈਣ ਨਹੀਂ ਪਹੁੰਚੇ, ਉਨ੍ਹਾਂ ਨੂੰ ਨੋਟਿਸ ਜਾਰੀ ਕੀਤਾ ਜਾਵੇਗਾ।
ਰਿਹਰਸਲ ਕਰਨ ਦੀ ਬਜਾਏ, ਪ੍ਰੋਫੈਸਰ ਪੰਜਾਬੀ ਯੂਨੀਵਰਸਿਟੀ ਦੇ ਕੈਂਪਸ 'ਚ ਧਰਨਾ ਪ੍ਰਦਰਸ਼ਨ ਕਰਨ 'ਚ ਮਸ਼ਰੂਫ ਰਹੇ। ਹਾਲਾਂਕਿ ਜ਼ਿਲ੍ਹਾ ਚੋਣ ਅਫਸਰ ਨੇ ਯੂਨੀਵਰਸਿਟੀ ਦੇ ਪ੍ਰੋਫੈਸਰਾਂ ਨੂੰ ਰਿਹਰਸਲ ਤੋਂ ਰਾਹਤ ਦੇਣ ਲਈ ਕੋਈ ਬਿਆਨ ਨਹੀਂ ਦਿੱਤਾ। ਪੰਜਾਬੀ ਯੂਨੀਵਰਸਿਟੀ ਦੇ ਰਜਿਸਟ੍ਰਾਰ ਡਾ. ਮਨਜੀਤ ਸਿੰਘ ਨਿੱਝਰ ਤੇ ਡੀਨ ਅਖੈਡਮਿਕ ਡਾ. ਬੱਤਰਾ ਵੱਲੋਂ ਧਰਨਾ ਦੇ ਰਹੇ ਪ੍ਰੋਫੈਸਰਾਂ ਨਾਲ ਮੁਲਾਕਾਤ ਕੀਤੀ ਗਈ ਸੀ। ਡਾ. ਨਿੱਝਰ ਦਾ ਕਹਿਣਾ ਹੈ ਕਿ ਯੂਨੀਵਰਸਿਟੀ ਦੁਆਰਾ ਜ਼ਿਲ੍ਹਾ ਐਡਮਨਿਸਟ੍ਰੇਸ਼ਨ ਨੂੰ ਪ੍ਰੋਫੈਸਰਾਂ ਨੂੰ ਚੋਣ ਡਿਊਟੀਆਂ 'ਤੇ ਤੈਨਾਤ ਕਰਨ ਦੀ ਅਪੀਲ ਕੀਤੀ ਗਈ ਸੀ ਕਿਉਂਕਿ ਕਿਸੇ ਨਾ ਕਿਸੇ ਤਰ੍ਹਾਂ ਪ੍ਰੋਫੈਸਰ ਸਿਆਸੀ ਝੁਕਾਉ ਹੇਠ ਹਨ।
ਇਹ ਵੀ ਦੱਸਣਯੋਗ ਹੈ ਕਿ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੀ ਚੋਣ ਕਮਿਸ਼ਨ ਨੂੰ ਯੂਨੀਵਰਸਿਟੀ ਪ੍ਰੋਫੈਸਰਾਂ ਦੀਆਂ ਡਿਊਟੀਆਂ ਸਬੰਧੀ ਗੁਹਾਰ ਲਗਾ ਚੁੱਕੇ ਹਨ। ਸਿਆਸੀ ਪਾਰਟੀਆਂ ਦਾ ਕਹਿਣਾ ਹੈ ਕਿ ਪ੍ਰੋਫੈਸਰ ਸਿਆਸੀ ਪਾਰਟੀਆਂ ਦੇ ਸੰਪਰਕ 'ਚ ਹਨ ਜਿਸ ਕਾਰਨ ਚੋਣਾਂ ਦੇ ਕਾਰਜ 'ਚ ਵਿਘਨ ਪੈ ਸਕਦਾ ਹੈ।
ਏਡੀਸੀ ਦਾ ਕਹਿਣਾ ਹੈ ਕਿ 10 ਹਜ਼ਾਰ ਕਰਮੀਆਂ 'ਚੋਂ 800 ਕਰਮੀ ਰਿਹਰਸਲ 'ਤੇ ਪਹੁੰਚਣ 'ਚ ਨਕਾਮ ਰਹੇ ਹਨ ਜਿਸ ਕਾਰਨ ਉਨ੍ਹਾਂ ਨੂੰ ਨੋਟਿਸ ਕੱਢਿਆ ਜਾਏਗਾ।