ਜੀ.ਐਸ.ਪੰਨੂ
ਪਟਿਆਲਾ, ਮਾਰਚ 22, 2019 : ਪਟਿਆਲਾ ਪੁਲਿਸ ਨੇ ਸ਼ਹਿਰ ਦੇ 36 ਲੱਖ ਦੇ ਏਟੀਐਮ ਚੋਰੀ ਦੇ ਇਕ ਹੋਰ ਅੰਨ੍ਹੇ ਕੇਸ ਨੂੰ ਸੁਲਝਾ ਲਿਆ ਹੈ। ਪੁਲਿਸ ਨੇ ਕੇਸ 5 ਦਿਨ ਦੇ ਅੰਦਰ ਹੀ ਹੱਲ ਕਰ ਲਿਆ। ਪੁਲਿਸ ਵੱਲੋਂ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਅੱਜ 1:30 ਵਜੇ ਕਾਨਫਰੰਸ ਹਾਲ ਪੁਲਿਸ ਲਾਈਨਜ਼ ਵਿਖੇ ਪ੍ਰੈੱਸ ਕਾਨਫਰੰਸ ਕਰ ਕੇ ਕੇਸ ਸਬੰਧੀ ਹੋਰ ਵੇਰਵੇ ਦੇਣਗੇ।