ਨਵੀਂ ਦਿੱਲੀ, 20 ਮਾਰਚ 2019 - ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਨੂੰ ਵੱਡਾ ਝਟਕਾ ਲੱਗਾ ਹੈ। ਅਰੁਣਾਚਲ ਪ੍ਰਦੇਸ਼ ਵਿੱਚ ਅਸੰਬਲੀ ਚੋਣਾਂ ਤੋਂ ਪਹਿਲਾਂ ਭਾਜਪਾ ਦੇ 20 ਤਾਕਤਵਰ ਲੀਡਰ, ਜਿੰਨ੍ਹਾਂ 'ਚ ਦੋ ਮੰਤਰੀ ਅਤੇ 6 ਵਿਧਾਇਕ ਲੰਘੇ ਮੰਗਲਵਾਰ ਨੂੰ ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਵਿੱਚ ਸ਼ਾਮਲ ਹੋ ਗਏ।
ਟੀਮ ਵਿਚ ਗ੍ਰਹਿ ਮੰਤਰੀ ਕੁਮਾਰ ਵਾਈ ਅਤੇ ਸੈਰ ਸਪਾਟਾ ਮੰਤਰੀ ਜਰਕਰ ਗਾਮਲਿਨ ਸ਼ਾਮਲ ਸਨ, ਜਿਨ੍ਹਾਂ ਨੇ ਦੋਸ਼ ਲਗਾਇਆ ਸੀ ਕਿ 11 ਅਪਰੈਲ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਵਿਚ ਉਨ੍ਹਾਂ ਨੂੰ ਟਿਕਟ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਸੀ ।