ਜੀ ਐੱਸ ਪੰਨੂ
ਪਟਿਆਲਾ, 7 ਮਾਰਚ 2019 - ਭਾਰਤ ਸਰਕਾਰ ਵੱਲੋ ਕਰਵਾਏ ਗਏ ਸਵੱਛਤਾ ਸਰਵੇਖਣ 2019 ਵਿਚ ਨਗਰ ਨਿਗਮ, ਪਟਿਆਲਾ ਨੂੰ ਪੂਰੇ ਭਾਰਤ ਵਿਚੋ 72ਵਾਂ ਸਥਾਨ ਮਿਲਿਆ ਹੈ ਅਤੇ ਪੰਜਾਬ ਭਰ ਵਿਚ ਪਟਿਆਲਾ ਨੂੰ ਦੂਜਾ ਸਥਾਨ ਪ੍ਰਾਪਤ ਹੋਇਆ ਹੈ। ਜਦੋਂਕਿ ਜ਼ਿਲ੍ਹੇ ਦੇ ਪਾਤੜਾਂ, ਰਾਜਪੁਰਾ, ਭਾਦਸੋਂ ਅਤੇ ਘੱਗਾ ਮੋਹਰੀ 25 ਸ਼ਹਿਰਾਂ 'ਚ ਸ਼ੁਮਾਰ ਹੋਏ ਹਨ।
ਡਿਪਟੀ ਕਮਿਸ਼ਨਰ ਕੁਮਾਰ ਅਮਿਤ ਨੇ ਦੱਸਿਆ ਪਟਿਆਲਾ ਦੀ ਇਹ ਪ੍ਰਾਪਤੀ ਪਟਿਆਲਾ ਵਾਸੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਨਗਰ ਨਿਗਮ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਦੀ ਟੀਮ ਨੇ ਸ਼ਹਿਰ ਵਾਸੀਆਂ ਦੇ ਸਹਿਯੋਗ ਨਾਲ ਅਤੇ ਨਗਰ ਨਿਗਮ, ਪਟਿਆਲਾ ਦੇ ਸਫਾਈ ਕਰਮਚਾਰੀਆਂ ਅਤੇ ਨਿਗਮ ਦੇ ਸਮੂਹ ਕਰਮਚਾਰੀਆਂ ਤੇ ਅਧਿਕਾਰੀਆਂ ਵਲੋਂ ਕੀਤੀ ਗਈ ਦਿਨ ਰਾਤ ਮਿਹਨਤ ਦਾ ਨਤੀਜ਼ਾ ਹੈ ਜਿਸ ਕਰਕੇ ਪਟਿਆਲਾ ਦੀ ਇਹ ਪ੍ਰਾਪਤੀ ਹੋਈ ਖਹਿਰਾ ਨੇ ਦੱਸਿਆ ਕਿ ਇਸ ਵਾਰ ਸਵੱਛਤਾ ਸਰਵੇਖਣ 2019 ਵਿਚ ਦੇਸ਼ ਦੀਆਂ ਕੁੱਲ 4237 ਅਰਬਨ ਲੋਕਲ ਬਾਡੀਜ਼ ਨੇ ਭਾਗ ਲਿਆ ਜਿਸ ਵਿਚੋਂ ਪਟਿਆਲਾ ਸ਼ਹਿਰ ਨੂੰ 3-10 ਲੱਖ ਦੀ ਆਬਾਦੀ ਦੀ ਸ੍ਰੇਣੀ ਵਿਚ ਕੁੱਲ 5000 ਅੰਕਾਂ ਵਿਚੋ 3054 ਅੰਕਤ ਪ੍ਰਾਪਤ ਹੋਏ ਹਨ।
ਇਸੇ ਦੌਰਾਨ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਸ. ਖਹਿਰਾ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਭਵਿੱਖ ਵਿਚ ਆਪਣੇ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਵਿਚ ਸਹਿਯੋਗ ਦੇਣ ਤਾਂ ਜੋ ਇਸ ਰੈਕਿੰਗ ਵਿਚ ਹੋਰ ਵੀ ਸੁਧਾਰ ਕੀਤਾ ਜਾ ਸਕੇ ਤੇ ਪਟਿਆਲਾ ਨੂੰ ਪੰਜਾਬ ਅਤੇ ਭਾਰਤ ਵਿਚੋਂ ਇਕ ਨੰਬਰ 'ਤੇ ਲਿਆਂਦਾ ਜਾ ਸਕੇ।