ਜੀ ਐੱਸ ਪੰਨੂ
ਪਟਿਆਲਾ 1 ਮਾਰਚ 2019 - ਪੰਜਾਬ ਮੰਤਰੀ ਮੰਡਲ ਨੇ ਮੀਟਿੰਗ ਵਿੱਚ ਲਏ ਗਏ ਫੈਸਲੇ ਅਨੁਸਾਰ ਪੀ.ਐਸ.ਪੀ.ਸੀ.ਐਲ. ਨੇ ਸਾਰੇ ਐਸ.ਸੀ., ਨਾਨ ਐਸ.ਸੀ. ਬੀ.ਪੀ.ਐਲ. ਅਤੇ ਬੀ.ਸੀ. ਕੈਟਗਾਰੀ ਦੇ ਘਰੇਲੂ ਖਪਤਕਾਰਾਂ ਨੂੰ ਜੋ ਇਨਕਮ ਟੈਕਸ ਅਦਾ ਨਹੀਂ ਕਰਦੇ ਅਤੇ ਮਨਜੂਰਸ਼ੁਦਾ ਭਾਰ 1 ਕਿਲੋਵਾਟ ਤੱਕ ਹੈ 200 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦਾ ਲਾਭ ਮਿਲਣਯੋਗ ਹੈ ਭਾਵੇਂ ਉਹਨਾਂ ਵੱਲੋਂ ਸਲਾਨਾ ਬਿਜਲੀ ਦੀ ਖਪਤ 3000 ਯੂਨਿਟਾਂ ਤੋਂ ਵੱਧ ਵੀ ਜਾਵੇ। ਇਹ ਜਾਣਕਾਰੀ ਗੁਰਪ੍ਰੀਤ ਸਿੰਘ ਕਾਂਗੜ ਬਿਜਲੀ ਅਤੇ ਨਵਿਆਉਣਯੋਗ ਊਰਜਾ ਸ੍ਰੋਤ ਮੰਤਰੀ ਨੇ ਪ੍ਰੈਸ ਨੋਟ ਰਹੀ ਦੱਸੀ।
ਕਾਂਗੜ ਨੇ ਦੱਸਿਆ ਕਿ ਸਾਰੇ ਉਪਰੋਕਤ ਸ਼੍ਰੇਣੀ ਦੇ ਖਪਤਕਾਰ ਜਿਹਨ੍ਹਾਂ ਨੂੰ 200 ਯੂਨਿਟ ਪ੍ਰਤੀ ਮਹੀਨਾ ਮੁਫਤ ਬਿਜਲੀ ਦੀ ਸਹੂਲਤ ਮਿਤੀ 01.11.2017 ਤੋਂ ਪਹਿਲਾਂ ਮਿਲ ਰਹੀ ਸੀ, ਨੂੰ ਇਹ ਸਹੂਲਤ ਦੁਬਾਰਾ ਚਾਲੂ ਕਰਨ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ| ਪਰ ਫਿਰ ਵੀ ਇਸ ਸ਼੍ਰੇਣੀ ਦੇ ਖਪਤਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸਬੰਧਤ ਪੀ.ਐਸ.ਪੀ.ਸੀ.ਐਲ. ਦੇ ਵੰਡ ਉਪ ਮੰਡਲ ਦਫਤਰ ਵਿਖੇ ਇੱਕ ਸਵੈ ਘੋਸ਼ਣਾ ਦੇਣ ਕਿ ਉਹ ਇਨਕਮ ਟੈਕਸ ਅਦਾ ਨਹੀਂ ਕਰਦਾ ਹੈ ਸਵੈਘੋਸ਼ਣਾ ਦਾ ਫਾਰਮੈਟ/ਫਾਰਮ ਪੀ.ਐਸ.ਪੀ.ਸੀ.ਐਲ. ਦੇ ਸਾਰੇ ਉਪ ਮੰਡਲ ਦਫਤਰਾਂ ਵਿਖੇ ਮੁਫਤ ਉਪਲੱਬਧ ਹੈ| ਕਾਂਗੜ ਨੇ ਦੱਸਿਆ ਕਿ ਸਾਰੇ ਸਬੰਧਤ ਵੱਡਮੁਲੇ ਖਪਤਕਾਰ ਵਧੇਰੇ ਜਾਣਕਾਰੀ/ ਪੁੱਛਪੜਤਾਲ ਲਈ ਪੀ.ਐਸ.ਪੀ.ਸੀ.ਐਲ. ਦੇ ਸਬੰਧਤ ਵੰਡ ਉਪ ਮੰਡਲ ਦਫਤਰ ਨਾਲ ਸੰਪਰਕ ਕਰ ਸਕਦੇ ਹਨ|