ਜੀ ਐੱਸ ਪੰਨੂ
ਪਟਿਆਲਾ, 20 ਫਰਵਰੀ 2019 - ਨਰਸਾਂ ਨੂੰ ਮੁੱਖ ਮੰਤਰੀ ਨਾਲ ਲਿਖਤੀ ਮੀਟਿੰਗ ਮਿਲਣ ਕਰਕੇ ਓਹਨਾ ਨੇ ਹੜਤਾਲ ਜਾਰੀ ਰੱਖਣ ਦਾ ਅਤੇ ਧਰਨਾ ਖੱਤਮ ਕਰਨ ਦਾ ਫੈਸਲਾ ਕੀਤਾ ਹੈ ਜਦੋ ਕਿ ਬਲਜੀਤ ਕੌਰ ਖਾਲਸਾ ਤੇ ਕਰਮਜੀਤ ਕੌਰ ਪ੍ਰਧਾਨ 6ਵੀ ਮੰਜਿਲ ਤੋਂ ਓਦੋ ਤੱਕ ਨਹੀਂ ਨੀਚੇ ਆਉਣਗੀਆਂ ਜਦੋ ਤੱਕ ਓਹਨਾ ਨੂੰ ਲਿਖਤੀ ਰੂਪ ਵਿੱਚ ਪੱਕਾ ਕਰਨ ਦੇ ਹੁਕਮ ਨਹੀਂ ਮਿਲ ਜਾਂਦੇ। ਨਰਸਿੰਗ ਐਨਸਿਲਰੀ ਅਤੇ ਦਰਜਾ ਚਾਰ ਕਰਮਚਾਰੀਆਾਂ ਵੱਲੋ ਮਰੀਜ਼ਾਂ ਨੂੰ ਦੇਖਦੇ ਹੋਏ ਅਤੇ ਮੁੱਖ ਮੰਤਰੀ ਦੇ ਭਰੋਸੇ 'ਤੇ ਵੀਰਵਾਰ ਸਵੇਰ ੮ ਵਜੇ ਓ.ਪੀ.ਡੀ ਤੇ ਓ.ਟੀ ਖੋਲ੍ਹ ਦਿੱਤੇ ਜਾਣਗੇ।
ਉਨ੍ਹਾਂ ਨੇ ਅੱਜ ਫਿਰ ਆਪਣੀ ਗੱਲ ਨੂੰ ਦੁਹਰਾਇਆ ਕਿ ਜੇ 28.2.2019 ਤੱਕ ਆਰਡਰ ਨਹੀਂ ਮਿਲਦੇ ਤਾਂ ਸਾਡਾ ਕੋਈ ਕਸੂਰ ਨਹੀਂ ਹੋਵੇਗਾ ਅਸੀਂ ਆਪਣਾ ਪ੍ਰਣ ਪੂਰਾ ਕਰਾਂਗੀਆਂ ਜਿਸ ਦੀ ਜ਼ਿੰਮੇਵਾਰੀ ਸਰਕਾਰ / ਅਧਿਕਾਰੀਆਂ ਦੀ ਹੋਵੇਗੀ।
ਇਸ ਤੋਂ ਪਹਿਲਾ ਨਰਸਾਂ ਨੇ ਸਰਕਾਰੀ ਰਾਜਿੰਦਰਾ ਹਸਪਤਾਲ ਤੋਂ ਬੱਸ ਸਟੈਂਡ ਤੱਕ ਰੋਸ ਮਾਰਚ ਕੀਤਾ ਅਤੇ ਬੱਸ ਸਟੈਂਡ ਦੀ ਘੇਰਾ ਬੰਦੀ ਕਰਦੇ ਹੋਏ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੀ ਅਰਥੀ ਸਾੜੀ ਤੇ ਨਾਅਰੇਬਾਜੀ ਕੀਤੀ।
ਵੀਡੀਓ ਦੇਖਣ ਲਈ ਹੇਠ ਲਿੰਕ 'ਤੇ ਕਲਿਕ ਕਰੋ :-
https://www.facebook.com/BabushahiDotCom/videos/771720449882051/