ਜੀ ਐੱਸ ਪੰਨੂ
ਪਟਿਆਲਾ 20 ਫਰਵਰੀ 2019 - ਪੰਜਾਬ ਬਿਜਲੀ ਦੇ ਖੇਤਰ ਵਿੱਚ ਆਤਮ ਨਿਰਭਰ ਹੈ ਤੇ ਆਪਣੇ ਖਪਤਕਾਰਾਂ ਨੂੰ ਨਿਰਵਿਘਨ ਤੇ ਸਸਤੀ ਬਿਜਲੀ ਮੁਹੱਈਆ ਕਰਵਾ ਰਿਹਾ ਹੈ, ਖੇਤੀਬਾੜੀ ਖਪਤਕਾਰਾਂ ਨੂੰਮੁਫ਼ਤ ਬਿਜਲੀ ਸਪਲਾਈ ਦੇ ਨਾਲ ਨਾਲ ਝੋਨੇ ਦੇ ਸੀਜਨ ਦੌਰਾਨ ਬਿਨਾਂ ਕਿਸੇ ਰੁਕਾਵਟ ਦੇ 8 ਘੰਟੇ ਬਿਜਲੀ ਦੀ ਸਪਲਾਈ ਦਿੱਤੀ ਜਾਂਦੀ ਹੈ| ਇਸੇ ਤਰ੍ਹਾਂ ਉਦਯੋਗ ਲਈ ਇੱਕ ਪ੍ਰਚੂਨਟੈਰਿਫ 5/ਰੁਪਏ ਯੂਨਿਟ ਹੈ ਤੇ 1 ਅਕਤੂਬਰ ਤੋਂ 31 ਮਾਰਚ ਦੇ ਦੌਰਾਨ ਰਾਤ 10:00 ਵਜੇ ਤੋਂ ਸਵੇਰੇ 6:00 ਵਜੇ (ਅਗਲੇ ਦਿਨ) ਤੱਕ ਖਪਤ ਕਰਨ ਤੇ 1.25/ ਪ੍ਰਤੀ ਯੂਨਿਟਦੀ ਛੋਟ ਦਿੱਤੀ ਹੈ ਅਜਿਹੇ ਉਦਯੋਗਿਕ ਉਪਾਅ ਨਾਲ ਵਧੀਆ ਨਤੀਜਾ ਹਾਸਲਾਕੀਤਾ ਹੈ ਜਿਸ ਨਾਲ ਖਪਤ ਵਿੱਚ 10% ਤੋਂ ਵੱਧਾ ਸਾਲ 2018/19 ਦੇ ਦੌਰਾਨ ਰਿਕਾਰਡਕੀਤਾ ਗਿਆ ਹੈ ਗੁਰਪ੍ਰੀਤ ਸਿੰਘ ਕਾਂਗੜ, ਬਿਜਲੀ, ਨਵੀਂ ਅਤੇ ਨਵਿਆਉਣ ਯੋਗ ਊਰਜਾ ਸਰੋਤ ਮੰਤਰੀ, ਪੰਜਾਬ ਨੇ ਇਹ ਪ੍ਰੈਸ ਨੋਟ ਰਹੀ ਦੱਸਿਆ ਤੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ 6256 ਕਰੋੜ ਰੁਪਏ ਖੇਤੀਬਾੜੀ ਖਪਤਕਾਰਾਂ ਲਈ, ਉਦਯੋਗਿਕ ਖਪਤਕਾਰਾਂ ਲਈ 1440 ਕਰੋੜ ਰੁਪਏ ਅਤੇ ਐਸ.ਸੀ., ਨਾਨ ਐਸ.ਸੀ.,ਬੀ.ਪੀ.ਐਲ., ਪਛੜੇ ਵਰਗ ਅਤੇ ਅਜਾਦੀ ਘੁਲਾਟੀਏ ਘਰੇਲੂ ਖਪਤਕਾਰਾਂ ਨੂੰ ਸਬਸਿਡੀ ਦੇਣ ਲਈ 1253 ਕਰੋੜ ਰੁਪਏ ਮੰਨਜੂਰ ਕੀਤੇ ਗਏ ਹਨ| ਸਾਲ 2018/19 ਦੇ ਲਈ9000 ਕਰੋੜ ਰੁਪਏ ਦੀ ਸਬਸਿਡੀ ਬਿਜਲੀ ਖਪਤਕਾਰਾਂ ਨੂੰ ਦੇਣ ਲਈ ਸਮਰਥਨ ਦਿੱਤਾ ਗਿਆ ਹੈ।
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਇਹ ਗੱਲੀ ਚੰਗੀ ਤਰ੍ਹਾਂ ਸਮਝਦੀ ਹੈ ਕਿਖੇਤੀਬਾੜੀ ਖੇਤਰ ਰਾਜ ਦੀ ਆਰਥਿਕਤਾ ਦਾ ਮੁੱਖ ਆਧਾਰ ਹੈ ਅਤੇ ਵੱਖ ਵੱਖ ਕਿਸਮਾਂ ਦੇ ਖੇਤੀਬਾੜੀ ਖਪਤਕਾਰਾਂ, ਭਾਵੇਂ ਉਹਨਾਂ ਦੀ ਜਾਤ ਜਾਂ ਵਰਗ ਦੀ ਪ੍ਰਵਾਹ ਕੀਤੇ ਬਿਨਾਂ ਮੁਫਤਬਿਜਲੀ ਜਾਂਦੀ ਹੈ| ਇਹ ਦੱਸਣਯੋਗ ਹੈ ਕਿ ਲਗਭਗ 12000 ਮਿਲੀਅਨ ਯੂਨਿਟ ਦਾ ਊਰਜਾ ਸਲਾਨਾ ਤੌਰ ਤੇ ਪੰਜਾਬ ਖੇਤੀਬਾੜੀ ਖੇਤਰ ਨੂੰ ਮੁਫਤ ਪ੍ਰਦਾਨ ਕਰਦਾ ਹੈ|
ਕਾਂਗੜ ਨੇ ਧਿਆਨ ਚ ਲਿਆਂਦਾ ਕਿ ਪੰਜਾਬ ਸਰਕਾਰ ਨੇ ਅਨੂਸੁਚਿਤ ਜਾਤਾਂ, ਪਛੜੀਆਂ ਸ਼੍ਰੇਣੀਆਂ ਅਤੇ ਗਰੀਬੀ ਰੇਖਾ ਤੋਂ ਹੇਠਾਂ ਵਾਲੇ ਖਪਤਕਾਰਾਂ ਲਈ ਬਿਜਲੀ ਖਪਤ ਦੀ ਸਲਾਨਾਉਪਰਲੀ ਹੱਦ 3000 ਯੂਨਿਟ ਹਟਾਉਣ ਦਾ ਫੈਸਲਾ 31.01.2019 ਨੂੰ ਪੰਜਾਬ ਕੈਬਨਿਟ ਵਿੱਚ ਪਾਸ ਕੀਤਾ ਹੈ ਤਾਂ ਜੋ ਇਨ੍ਹਾਂ ਸ਼੍ਰੇਣੀਆਂ ਦੇ ਸਾਰੇ ਘਰੇਲੂ ਖਪਤਕਾਰ ਮੁਫਤ ਵਿੱਚਪ੍ਰਤੀ ਮਹੀਨਾ 200 ਯੂਨਿਟ ਬਿਜਲੀ ਪ੍ਰਾਪਤ ਕਰਨ ਦੇ ਯੋਗ ਹੋ ਸਕਣ।
ਕਾਂਗੜ ਨੇ ਦੱਸਿਆ ਕਿ ਖਪਤਕਾਰਾਂ ਦੇ ਬਿਜਲੀ ਬਿਲਾਂ ਦੀਆਂ ਸਕਾਇਤ ਦੇ ਹੱਲ ਲਈ ਸਰਕਲਪੱਧਰ ਤੇ ਕੰਟਰੋਲ ਰੂਮ ਕੰਮ ਕਰ ਰਹੇ ਹਨ| ਡਿਸਟ੍ਰੀਬਿਊ੍ਹਨ ਕਮੇਟੀ ਅਤੇ ਬਿਲਿੰਗ ਦਫਤਰ ਇਸ ਸਬੰਧੀ ਯੋਗ ਕਾਰਵਾਈ ਕਰ ਰਹੇ ਹਨ ਤਾਂ ਜੋ ਖਪਤਕਾਰਾਂ ਦੇ ਬਿਲਾਂ ਸਬੰਧੀਸ਼ਕਾਇਤਾਂ ਦਾ ਨਿਪਟਾਰਾ ਹੋ ਸਕੇ | ਕਾਂਗੜ ਨੇ ਦੱਸਿਆ ਕਿ ਕੁੱਝ ਸਰਕਾਰ ਵਿਰੋਧੀ ਅਨਸਰ ਆਪਣੇ ਰਾਜਨੀਤੀ ਹਿੱਤਾਂ ਲਈ ਪੰਜਾਬ ਦੇ ਨਾਗਰਿਕ ਨੂੰ ਗੁਮਰਾਹ ਕਰਕੇ ਪੰਜਾਬ ਸਰਕਾਰ ਦਾ ਅਕਸ਼ ਖਰਾਬ ਕਰ ਰਹੇ ਹਨ| ਜਦੋਂ ਕਿ ਪੰਜਾਬ ਸਰਕਾਰ ਆਪਣੇ ਨਾਗਰਿਕਾਂ ਨੂੰ ਪ੍ਰਦਾਨ ਕਰਨ ਵਾਲੀਆਂ ਸੇਵਾਵਾਂ ਦੇਣ ਲਈ ਪ੍ਰਤੀਵੱਧ ਹੈ।
ਓਹਨਾ ਸਪਸ਼ਟ ਕੀਤਾਕਿ ਪਿਛਲੇ ਕੁੱਝ ਦਿਨਾਂ ਤੋਂ ਪੰਜਾਬ ਦੇ ਕੁੱਝ ਮੌਕਾਪ੍ਰਸਤ ਰਾਜਨੀਤੀ ਤੋਂ ਪ੍ਰੇਰਿਤ ਵਿਅਕਤੀਆਂ ਵੱਲੋਂ ਪੂਰੀ ਤਰ੍ਹਾਂ ਬੇਬੁਨਿਆਦ ਨਿੰਦਵੀ ਮੁਹਿਮ ਸ਼ੁਰੂ ਕੀਤੀ ਗਈ ਹੈ,ਕਿ ਪੰਜਾਬ ਵਿੱਚਬਿਜਲੀ ਸਪਲਾਈ ਦੇ ਖਰਚੇ ਬਹੁਤ ਜਿਆਦਾ ਹੁੰਦੇ ਹਨ ਹਾਂਲਾਂਕਿ ਮਾਨਯੋਗ ਪੰਜਾਬ ਸਟੇਟ ਬਿਜਲੀ ਰੈਗੂਲੇਟਰੀ ਕਮਿਸ਼ਨ , ਚੰਡੀਗੜ੍ਹ ਵੱਲੋਂ ਜਾਰੀ ਕੀਤੇ ਟੈਰਿਫ ਆਦੇਸ਼ਾ ਅਨੁਸਾਰਸਹੀ ਅਤੇ ਸਪੱਸਟ ਬਿਜਲੀ ਦੇ ਬਿੱਲ ਜਾਰੀ ਕੀਤੇ ਜਾ ਰਹੇ ਹਨ|ਓਹਨਾ ਸਾਰਣੀ ਰਾਹੀਂ ਸਾਫ਼ ਉਲੀਕਿਆ ਕਿ ਖੇਤੀਬਾੜੀ ਨੂੰ ਪੰਜਾਂਬ ਫ੍ਰੀ ਜਦੋ ਕਿ ਦਿੱਲੀ ਫ਼ਿਕਸ 125 ਰੁਪਏ ਤੇਐਨਰਜੀ ਪਰ ਯੂਨਿਟ 1.50 ਲਗਾ ਰਿਹਾ ਹੈ। ਇਸੇ ਤਰਾਂ ਬਾਕੀ ਸਾਰੇ ਖਪਤਕਾਰਾਂ ਨੂੰ ਸਸਤੀ ਬਿੱਜਲੀ ਦਿੱਤੀ ਜਾ ਰਹੀ ਹੈ ਸੋ ਕਈ ਲੋਜਿਕ ਦੀ ਗੱਲ ਨਾ ਕਰਕੇ ਬੇਬੁਨਿਆਦ ਗੱਲਾਂਨਾਲ ਆਪਣੀ ਪ੍ਰਸੰਸਾ ਆਪ ਕਰਦੇ ਹਨ।