ਫ਼ਿਰੋਜ਼ਪੁਰ 20 ਫਰਵਰੀ (ਗੁਰਿੰਦਰ ਸਿੰਘ) ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਪੰਜਾਬ ਵੱਲੋਂ ਦਿੱਤੇ ਸੱਦੇ ਚੱਲ ਰਹੀ ਕਲਮ ਛੋੜ ਹੜਤਾਲ ਦੇ ਅੱਜ ਅੱਠਵੇਂ ਦਿਨ ਵੀ ਜ਼ਿਲ੍ਹਾ ਫ਼ਿਰੋਜ਼ਪੁਰ ਦੇ ਸਮੂਹ ਸਰਕਾਰੀ ਦਫ਼ਤਰਾਂ ਵਿਚ ਕੰਮ ਕਾਜ਼ ਪੂਰਨ ਤੌਰ 'ਤੇ ਠੱਪ ਰਿਹਾ। ਦਫ਼ਤਰੀ ਕਾਮੇ ਆਪਣਾ ਕੰਮ ਕਾਜ ਬੰਦ ਕਰਕੇ ਸਾਰਾ ਦਿਨ ਸਰਕਾਰੀ ਦਫ਼ਤਰਾਂ ਮੂਹਰੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਰਹੇ ।
ਕਲਮ ਛੋੜ ਹੜਤਾਲ ਦੌਰਾਨ ਡੀ.ਸੀ. ਦਫ਼ਤਰ ਫ਼ਿਰੋਜ਼ਪੁਰ ਸਾਹਮਣੇ ਕੀਤੀ ਗਈ ਰੋਸ ਰੈਲੀ ਦੌਰਾਨ ਮੁਲਾਜ਼ਮਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਮਨੋਹਰ ਲਾਲ, ਜਨਰਲ ਸਕੱਤਰ ਪਿੱਪਲ ਸਿੰਘ ਸਿੱਧੂ , ਖ਼ਜ਼ਾਨਚੀ ਪ੍ਰਦੀਪ ਵਿਨਾਇਕ, ਜਸਮੀਤ ਸਿੰਘ ਸੈਂਡੀ ਸਿੰਚਾਈ ਵਿਭਾਗ, ਜ਼ਿਲ੍ਹਾ ਪ੍ਰਧਾਨ ਡੀ.ਸੀ. ਦਫਤਰ ਪ੍ਰਦੀਪ ਕੁਮਾਰ, ਗੁਰਚਰਨ ਸਿੰਘ ਡੀ.ਸੀ. ਦਫ਼ਤਰ, ਸੋਨੂੰ ਕਸ਼ੱਅਪ ਡੀ.ਸੀ. ਦਫ਼ਤਰ, ਗੋਬਿੰਦ ਮੁਟਨੇਜਾ ਖ਼ੁਰਾਕ ਸਪਲਾਈ, ਜਗਸੀਰ ਸਿੰਘ ਭਾਂਗਰ ਐਡੀਸ਼ਨਲ ਜਨਰਲ ਸਕੱਤਰ, ਵਰੁਣ ਕੁਮਾਰ ਸਿੱਖਿਆ ਵਿਭਾਗ, ਵਿਕਰਮ ਨਾਜਕ ਅਤੇ ਗੌਰਵ ਕੁਮਾਰ ਪਬਲਿਕ ਹੈਲਥ, ਗੁਰਤੇਜ਼ ਸਿੰਘ ਬਰਾੜ ਰੋਡਵੇਜ਼, ਗੁਰਪ੍ਰੀਤ ਸਿੰਘ ਸੋਢੀ ਐਕਸਾਈਜ਼ ਵਿਭਾਗ, ਸੰਜੀਵ ਕੌੜਾ ਐਕਸਸਾਈਜ਼ ਵਿਭਾਗ, ਵਿਪਨ ਸ਼ਰਮਾ ਅਤੇ ਪਰਮਵੀਰ ਮੋਂਗਾ ਹੈਲਥ ਵਿਭਾਗ, ਖਜਾਨ ਸਿੰਘ ਲੋਕ ਨਿਰਮਾਣ ਵਿਭਾਗ, ਬਲਰਾਜ ਸਿੰਘ ਭੂਮੀ ਰੱਖਿਆ ਵਿਭਾਗ ਨੇ ਪੰਜਾਬ ਸਰਕਾਰ ਦੇ ਮੁਲਾਜ਼ਮ ਵਿਰੋਧੀ ਵਤੀਰੇ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ।
ਉਕਤ ਆਗੂਆਂ ਨੇ ਕਿਹਾ ਕਿ ਅੱਠਵੇਂ ਦਿਨ ਦੀ ਕਲਮ ਛੋੜ ਹੜਤਾਲ ਸਮੁੱਚੇ ਕਰਮਚਾਰੀਆਂ ਨੇ ਸਰਕਾਰੀ ਕੰਮ ਕਾਜ ਠੱਪ ਕਰਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਜ਼ਾਹਿਰ ਕੀਤਾ। ਜ਼ਿਲ੍ਹਾ ਜਨਰਲ ਸਕੱਤਰ ਪਿੱਪਲ ਸਿੰਘ ਵੱਲੋਂ ਦੱਸਿਆ ਗਿਆ ਕਿ ਸਰਕਾਰ ਵੱਲੋਂ ਮੁਲਾਜ਼ਮਾਂ ਦੀਆਂ ਹੱਕੀ ਮੰਗਾਂ ਨਾ ਮੰਨ ਕੇ ਲਾਰਾ ਲਾਓ ਨੀਤੀ ਅਪਨਾਉਂਦੇ ਹੋਏ ਮੁਲਾਜ਼ਮਾਂ ਨੂੰ ਸੰਘਰਸ਼ ਦੇ ਰਾਹ ਤੁਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਜੇਕਰ ਸਰਕਾਰ ਵੱਲੋਂ 21 ਫਰਵਰੀ 2019 ਨੂੰ ਹੋਣ ਵਾਲੀ ਮੀਟਿੰਗ ਵਿੱਚ ਮੁਲਾਜ਼ਮਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸਮੁੱਚੇ ਮੁਲਾਜ਼ਮਾਂ ਵੱਲੋਂ ਲੋਕ ਸਭਾ 2019 ਦੀਆਂ ਡਿਊਟੀਆਂ ਦਾ ਬਾਈਕਾਟ ਕੀਤਾ ਜਾਵੇਗਾ। ਇਸ ਸਬੰਧੀ ਸੂਬਾ ਕਮੇਟੀ ਵੱਲੋਂ ਮਾਣਯੋਗ ਚੋਣ ਕਮਿਸ਼ਨ ਨੂੰ ਨੋਟਿਸ ਭੇਜ ਕੇ ਸੂਚਿਤ ਕਰ ਦਿੱਤਾ ਗਿਆ ਹੈ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਯੂਨੀਅਨ ਆਗੂਆਂ ਵੱਲੋਂ ਆਮ ਜਨਤਾ ਨੂੰ ਹੋ ਰਹੀ ਖੱਜਲ-ਖੁਆਰੀ ਲਈ ਪੰਜਾਬ ਸਰਕਾਰ ਨੂੰ ਜਿੰਮੇਵਾਰ ਦੱਸਿਆ ਗਿਆ।
ਇਸ ਮੌਕੇ ਸੁਰਿੰਦਰ ਕੁਮਾਰ ਲੋਕ ਸੰਪਰਕ ਵਿਭਾਗ, ਗੁਰਜਿੰਦਰ ਸਿੰਘ ਡੀ.ਸੀ. ਦਫ਼ਤਰ, ਜਸਪਾਲ ਸਿੰਘ ਲੋਕ ਨਿਰਮਾਣ ਵਿਭਾਗ, ਗੌਰਵ ਸੇਤੀਆ, ਅਮਨਦੀਪ ਸਿੰਘ, ਖ਼ਜ਼ਾਨਾ ਦਫ਼ਤਰ , ਹਰਮੀਤ ਸਿੰਘ ਫੂਡ ਸਪਲਾਈ, ਸੰਜੀਵ ਕੁਮਾਰ ਖੇਤੀਬਾੜੀ ਵਿਭਾਗ, ਜੀਵਨ ਗਰਗ ਵਣ ਵਿਭਾਗ, ਨੀਰਜ ਕੁਮਾਰ ਆਰ.ਟੀ.ਏ. ਦਫ਼ਤਰ, ਸ਼ਿਵਾਲ ਖੰਨਾ, ਸੰਦੀਪ ਕੁਮਾਰ, ਲੋਕ ਨਿਰਮਾਣ ਵਿਭਾਗ, ਬਲਰਾਜ ਸਿੰਘ ਭੂਮੀ ਰੱਖਿਆ, ਗੌਰਵ ਅਤੇ ਇੰਦਰਜੀਤ ਸਿੰਘ ਢਿੱਲੋਂ ਪਬਲਿਕ ਹੈਲਥ, ਗਗਨਦੀਪ ਸਿੰਘ ਆਈ.ਟੀ.ਆਈ., ਰਾਜਪਾਲ, ਪ੍ਰਧਾਨ, ਕੁਲਦੀਪ ਸਿੰਘ ਸਹਿਕਾਰਤਾ ਵਿਭਾਗ, ਗੌਰਵ ਕੁਮਾਰ ਸਿਹਤ ਵਿਭਾਗ, ਕੁਲਦੀਪ ਸਿੰਘ ਜ਼ਿਲ੍ਹਾ ਨਗਰ ਯੋਜਨਾਕਾਰ, ਹੀਰਾ ਲਾਲ ਲੋਕ ਸੰਪਰਕ ਵਿਭਾਗ ਆਦਿ ਤੋ ਇਲਾਵਾ ਹੋਰ ਵੱਖ-ਵੱਖ ਵਿਭਾਗਾਂ ਦੇ ਦਫ਼ਤਰੀ ਕਾਮਿਆਂ ਨੇ ਭਾਗ ਲਿਆ ਅਤੇ ਜੱਥੇਬੰਦੀ ਦੇ ਹਰ ਐਕਸ਼ਨ ਵਿਚ ਵੱਧ ਚੜ੍ਹ ਕੇ ਭਾਗ ਲੈਣ ਦਾ ਭਰੋਸਾ ਦਿਵਾਇਆ ।