ਫਰੀਦਕੋਟ, 18 ਫਰਵਰੀ 2019: ਫਰੀਦਕੋਟ ਦੇ ਨਵੇ ਨਿਯੁਕਤ ਹੋਏ ਡਿਪਟੀ ਕਮਿਸ਼ਨਰ ਗੁਰਲਵੀਨ ਸਿੰਘ ਸਿੱਧੂ ਦਾ ਇੰਟਰਨੈਸ਼ਨਲ ਹਿਊਮਨ ਰਾਇਟਸ ਕੋਸਲ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਵੱਲੋਂ ਫੁੱਲਾਂ ਦਾ ਗੁਲਦਾਸਤਾ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਗੁਰਪ੍ਰੀਤ ਸਿੰਘ ਨੇ ਡਿਪਟੀ ਕਮਿਸ਼ਨਰ ਗੁਰਲਵੀਨ ਸਿੰਘ ਸਿੱਧੂ ਨੂੰ ਵਿਸ਼ਵਾਸ ਦਿਵਾਇਆ ਉਹ ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਨੂੰ ਰੋਕਣ ਲਈ ਪ੍ਰਸ਼ਾਸਨ ਦਾ ਪੂਰਾ ਸਾਥ ਦੇਣਗੇ। ਇਸ ਮੌਕੇ ਅਤੁਲ ਗੋਇਲ , ਰਾਕੇਸ਼ ਸਰਮਾਂ, ਪਰਵਿੰਦਰ ਸਿੰਘ ਕੰਧਾਰੀ, ਮਨਪ੍ਰੀਤ ਸਿੰਘ ਸੰਧੂ ਆਦਿ ਹਾਜਰ ਸਨ।