ਚੰਡੀਗੜ੍ਹ, 18 ਫਰਵਰੀ 2019 - ਮਨਪ੍ਰੀਤ ਬਾਦਲ ਵੱਲੋਂ ਅੱਜ ਪੇਸ਼ ਕੀਤੇ ਗਏ ਤੀਸਰੇ ਬਜਟ 'ਚ ਅਹਿਮ ਐਲਾਨ ਕੀਤੇ ਗਏ ਹਨ। ਸਿਹਤ, ਕਿਸਾਨ, ਪੰਜਾਬ ਦੇ ਪਾਣੀਆਂ, ਸੜਕਾਂ, ਪੇਂਡੂ ਤੇ ਸ਼ਹਿਰੀ ਵਿਕਾਸ, ਮਨਰੇਗਾ ਸਕੀਮ, ਸਾਬਕਾ ਫੌਜੀਆਂ ਆਦਿ ਹੋਰ ਮੁੱਦਿਆਂ 'ਤੇ ਨਵੇਂ ਬਜਟ 'ਚ ਐਲਾਨੀ ਰਾਸ਼ੀ ਪੜ੍ਹਨ ਲਈ ਹੇਠ ਦੇਖੋ :-
ਨੈਸ਼ਨਲ ਹੈਲਥ ਮਿਸ਼ਨ ਲਈ 978 ਕਰੋੜ ਦਾ ਐਲਾਨ
ਹੁਸ਼ਿਆਰਪੁਰ, ਫਾਜ਼ਿਲਕਾ ਤੇ ਅੰਮ੍ਰਿਤਸਰ 'ਚ ਕੈਂਸਰ ਸੈਂਟਰ ਬਣਨਗੇ
ਪੰਜਾਬੀ ਯੂਨੀਵਰਸਿਟੀ ਲਈ 50 ਕਰੋੜ ਰੁਪਏ ਦੀ ਗ੍ਰਾਂਟ ਦਾ ਐਲਾਨ
ਪੇਂਡੂ ਵਿਕਾਸ ਲਈ ਵਿੱਤ ਮੰਤਰੀ ਵਲੋਂ 4109 ਕਰੋੜ ਰੁਪਏ ਦਾ ਐਲਾਨ
ਕਿਸਾਨਾਂ ਦੀ ਕਰਜ਼ਾ ਮੁਆਫ਼ੀ ਲਈ 300 ਕਰੋੜ ਰੁਪਏ ਦਾ ਐਲਾਨ
'ਸਮਾਰਟ ਵਿਲੇਜ' ਮੁਹਿੰਮ ਲਈ 2600 ਕਰੋੜ ਰੁਪਏ ਦਾ ਐਲਾਨ
ਮਨਰੇਗਾ ਸਕੀਮ ਲਈ 500 ਕਰੋੜ ਰੁਪਏ ਦਾ ਐਲਾਨ
ਅੰਮ੍ਰਿਤਸਰ ਨੂੰ 'ਆਦਰਸ਼ ਸ਼ਹਿਰ' ਬਣਾਉਣ ਲਈ 10 ਕਰੋੜ ਰੁਪਏ ਦਾ ਪ੍ਰਸਤਾਵ
ਸਮਾਜਿਕ ਸੁਰੱਖਿਆ ਅਤੇ ਸਮਾਜਿਕ ਬਾਲ ਵਿਕਾਸ ਲਈ 2835 ਕਰੋੜ ਦੇਣ ਦਾ ਐਲਾਨ
ਸਾਬਕਾ ਫੌਜੀਆਂ ਦੇ ਪਰਿਵਾਰਾਂ ਦੀ ਭਲਾਈ ਲਈ 98.31 ਕਰੋੜ ਦਿੱਤੇ ਜਾਣਗੇ
ਸਮੂਹਿਕ ਬਾਲ ਵਿਕਾਸ ਯੋਜਨਾ ਲਈ 737 ਕਰੋੜ ਰੁਪਏ ਰਾਖਵੇਂ
ਡੇਰਾ ਬਾਬਾ ਨਾਨਕ ਅਥਾਰਟੀ ਲਈ 25 ਕਰੋੜ ਰੁਪਏ ਦਾ ਐਲਾਨ
ਜਲਿਆਂਵਾਲਾ ਬਾਗ ਸ਼ਤਾਬਦੀ ਸਮਾਗਮ ਲਈ 5 ਕਰੋੜ ਰੁਪਏ ਦਾ ਐਲਾਨ
ਕਰਤਾਰਪੁਰ ਲਾਂਘੇ ਲਈ ਸਰਕਾਰ ਵਲੋਂ 300 ਕਰੋੜ ਰਾਖਵੇਂ
ਜਲੰਧਰ 'ਚ ਬਣੇਗਾ ਨਵਾਂ ਸਟੇਡੀਅਮ
ਬਲਾਕ ਲੇਵਲ ਸਟੇਡੀਅਮ ਲਈ 45 ਕਰੋੜ ਰੁਪਏ ਰਾਖਵੇਂ
ਮੰਡੀਆਂ ਦੀ ਬਿਹਤਰੀ 750 ਕਰੋੜ ਰੁਪਏ ਦੀ ਤਜਵੀਜ਼
ਬਜਟ 'ਤੇ ਮਨਪ੍ਰੀਤ ਬਾਦਲ ਦੀ ਪੂਰੀ ਸਪੀਚ ਪੜ੍ਹਨ ਲਈ ਹੇਠ ਲਿੰਕ 'ਤੇ ਕਲਿੱਕ ਕਰੋ :-