ਚੰਡੀਗੜ੍ਹ - ਪੰਜਾਬ ਵਿਧਾਨ ਸਭਾ 'ਚ ਬਜਟ ਪੇਸ਼ ਕਰ ਰਹੇ ਵਿੱਤ ਮਂਤਰੀ ਪੰਜਾਬ ਮਨਪ੍ਰੀਤ ਬਾਦਲ ਨੂੰ ਅੱਧ ਵਿਚਕਾਰ ਰੋਕ ਦਿੱਤਾ ਗਿਆ ਕਿਉਂਕਿ ਅਕਾਲੀਆਂ ਅਤੇ ਭਾਜਪਾ ਦੇ ਵਰਕਰਾਂ ਵੱਲੋਂ ਜਾਣ ਬੁੱਝ ਕੇ ਨਵਜੋਤ ਸਿੱਧੂ ਦਾ ਵਿਰੋਧ ਕੀਤਾ ਗਿਆ। ਇਸ ਵਿਚਕਾਰ ਕਾਫੀ ਸਮੇਂ ਤੋਂ ਚੁੱਪ ਬੈਠੇ ਨਵਜੋਤ ਸਿੱਧੂ ਆਖਰ ਭੜਕ ਉੱਠੇ ਅਤੇ ਮਜੀਠੀਆ ਖਿਲਾਫ ਜੰਮ ਕੇ ਵਰ੍ਹੇ। ਦੋਹਾਂ ਵਿਚਕਾਰ ਖੂਬ ਤੂੰ -ਤੂੰ ਮੈਂ ਮੈਂ ਹੋਈ। ਜਿਸ ਤੋਂ ਬਾਅਦ ਸਪੀਕਰ ਵਿਧਾਨ ਸਭਾ ਨੇ ਅਕਾਲੀ ਭਾਜਪਾ ਨੂੰ ਸਦਨ 'ਚੋਂ ਬਾਹਰ ਜਾਣ ਦੇ ਹੁਕਮ ਦਿੱਤੇ ਅਤੇ ਮਾਰਸ਼ਲ ਨੂੰ ਹੁਕਮ ਦਿੱਤੇ ਕਿ ਉਹ ਅਕਾਲੀਆਂ ਨੂੰ ਸਦਨ 'ਚੋਂ ਬਾਹਰ ਕਰ ਦੇਣ। ਇਸੇ ਮੌਕੇ ਸਪੀਕਰ ਨੇ ਸਦਨ ਦੀ ਕਾਰਵਾਈ 1 ਵਜੇ ਤੱਕ ਮੁਲਤਵੀ ਕਰ ਦਿੱਤੀ ਗਈ।