ਲੁਧਿਆਣਾ, 16 ਫਰਵਰੀ 2019 - ਦੇਸ਼ ਦੀ ਪ੍ਰਸਿੱਧ ਟੀ ਵੀ ਐਂਕਰ ਤੇ `ਦ ਵਾਇਰ ਦੀ ਸੀਨੀਅਰ ਸੰਪਾਦਕ ਅਰਫ਼ਾਂ ਖ਼ਾਨਮ ਸ਼ੇਰਵਾਨੀ ਅਤੇ ਨਾਮਵਰ ਸੁਤੰਤਰ ਪੱਤਰਕਾਰ ਨੇਹਾ ਦੀਕਸ਼ਤ ਕੱਲ੍ਹ (17 ਫਰਵਰੀ ਦਿਨ ਐਤਵਾਰ ) ਅਦਾਰਾ `ਸੂਹੀ ਸਵੇਰ` ਵੱਲੋਂ ਆਪਣੀ 7ਵੀਂ ਵਰ੍ਹੇਗੰਢ `ਤੇ ਕਰਵਾਏ ਜਾ ਰਹੇ ਸਮਾਗਮ `ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ ।
"ਸੂਹੀ ਸਵੇਰ" ਦੇ ਮੁੱਖ ਸੰਪਾਦਕ ਸ਼ਿਵ ਇੰਦਰ ਸਿੰਘ ਅਨੁਸਾਰ ਦੋਵੇਂ ਪੱਤਰਕਾਰ `ਧਾਰਮਿਕ ਮੂਲਵਾਦ ,ਔਰਤ ਤੇ ਮੀਡੀਆ ` ਵਿਸ਼ੇ `ਤੇ ਆਪਣੇ ਵਿਚਾਰ ਰੱਖਣਗੀਆਂ । ਇਸੇ ਸਮਾਗਮ `ਚ ਹੀ ਸਾਲ 2019 ਦਾ `ਸੂਹੀ ਸਵੇਰ ਮੀਡੀਆ ਐਵਾਰਡ` ਜਨ ਸੰਘਰਸ਼ ਮੰਚ ਹਰਿਆਣਾ ਅਤੇ ਕਿਰਨਜੀਤ ਕੌਰ ਕਤਲ ਕਾਂਡ ਵਿਰੋਧੀ ਐਕਸ਼ਨ ਕਮੇਟੀ ਮਹਿਲ ਕਲਾਂ ਨੂੰ ਦਿੱਤਾ ਜਾਵੇਗਾ ।