ਯਾਦਵਿੰਦਰ ਸਿੰਘ ਤੂਰ
ਚੰਡੀਗੜ੍ਹ,16 ਫਰਵਰੀ 2019 - ਭਾਰਤ ਵਰਗੇ ਮੁਲਕ 'ਚ ਧਰਮ ਅਤੇ ਜਾਤਿ 'ਤੇ ਹੀ ਸਭ ਕੁਝ ਨਿਰਭਰ ਕਰਦਾ ਹੈ। ਕਿਸੇ ਵੀ ਕੰਮ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਕਿਸੇ ਵਿਅਕਤੀ ਵਿਸ਼ੇਸ਼ ਦਾ ਧਰਮ ਜਾਂ ਫਿਰ ਜਾਤਿ ਜਰੂਰ ਪੁੱਛਿਆ ਜਾਂਦਾ ਹੈ। ਪਰ ਅਜਿਹੇ ਵਿਚਕਾਰ ਵੀ ਕਈ ਅਜਿਹੇ ਲੋਕ ਭਾਰਤ 'ਚ ਮੌਜੂਦ ਹਨ ਜੋ ਧਰਮ ਤੇ ਜਾਤਿ ਤੋਂ ਕਾਫੀ ਉੱਪਰ ਉੱਠ ਗਏ ਹਨ ਤੇ ਇਨਸਾਨੀਅਤ ਨੂੰ ਹੀ ਸਭ ਤੋਂ ਉੱਚਾ ਧਰਮ ਮੰਨਦੇ ਹਨ। ਅਜਿਹੀ ਹੀ ਇਕ ਵੱਡੀ ਮਿਸਾਲ ਪੈਦਾ ਕੀਤੀ ਹੈ ਤਮਿਲਨਾਡੂ ਦੀ ਇੱਕ ਔਰਤ ਨੇ, ਜਿਸਨੇ ਆਪਣੇ ਕਾਰੇ ਨਾਲ ਸਭ ਨੂੰ ਅਚੰਭੇ 'ਚ ਪਾ ਦਿੱਤਾ ਹੈ ਤੇ ਭਾਰਤ ਦੀ ਪਹਿਲੀ ਅਜਿਹੀ ਔਰਤ ਬਣਨ ਦਾ ਮਾਣ ਵੀ ਹਾਸਲ ਕੀਤਾ ਹੈ।
ਤਾਮਿਲਨਾਡੂ ਦੀ ੩੫ ਸਾਲਾ ਸਨੇਹਾ ਨਾਮ ਦੀ ਔਰਤ ਨੇ ਆਪਣਾ 'ਨੋ-ਕਾਸਟ, ਨੋ-ਰਿਲੀਜਨ'' 'ਬਗੈਰ ਜਾਤਿ, ਬਗੈਰ ਧਰਮ' ਦੇ ਸਰਟੀਫਿਕੇਟ ਬਣਵਾਇਆ ਹੈ। ਇਸ ਸਰਟੀਫਿਕੇਟ 'ਚ ਸਨੇਹਾ ਦਾ ਕੋਈ ਧਰਮ ਤੇ ਜਾਤਿ ਵਗੈਰਾ ਦਾ ਕਾਲਮ ਨਹੀਂ ਹੈ। ਕੇਵਲ ਉਸਦਾ ਨਾਮ, ਜਨਮ ਤਰੀਕ ਤੇ ਘਰ ਦਾ ਪਤਾ ਹੀ ਸ਼ਾਮਲ ਹੈ। ਸਨੇਹਾ ਨੇ 'ਨੋ ਕਾਸਟ, ਨੋ ਰਿਲੀਜਨ' ਦਾ ਸਰਟੀਫਿਕੇਟ ਤਿਰੂਪੱਟੁਰ ਦੇ ਤਹਿਸੀਲਦਾਰ ਤੋਂ ਪ੍ਰਾਪਤ ਕੀਤਾ।
ਸਨੇਹਾ ਤਾਮਿਲਨਾਡੂ ਦੇ ਜ਼ਿਲ੍ਹਾ ਵੇਲੋਰ ਦੇ ਕਸਬੇ ਤਿਰੂਪੱਟੁਰ 'ਚ ਰਹਿੰਦੀ ਹੈ। ਪੇਸ਼ੇ ਵਜੋਂ ਉਹ ਇੱਕ ਵਕੀਲ ਹੈ। ਸਨੇਹਾ ਕਰੀਬ 8 ਸਾਲਾਂ ਤੋਂ ਆਪਣਾ ਅਜਿਹਾ ਸਰਟੀਫਿਕੇਟ ਬਣਵਾਉਣ ਲਈ ਜੱਦੋ-ਜਹਿਦ ਕਰ ਰਹੀ ਸੀ। ਸਨੇਹਾ ਦੇ ਇਸ ਕਾਰਨਾਮੇ ਕਾਰਨ ਸੋਸ਼ਲ ਮੀਡੀਆ 'ਤੇ ਉਸਨੂੰ ਖੂਬ ਵਾਹ-ਵਾਹ ਮਿਲ ਰਹੀ ਹੈ ਤੇ ਤਮਿਲ ਫਿਲਮਾਂ ਦੇ ਹੀਰੋ ਕਮਲ ਹਸਨ ਨੇ ਵੀ ਉਚੇਚੇ ਤੌਰ 'ਤੇ ਉਸਦੀ ਤਾਰੀਫ ਕੀਤੀ ਹੈ। ਇੰਨਾ ਹੀ ਨਹੀਂ, ਸਨੇਹਾ ਨੂੰ ਉਸਦੇ ਇਸ ਨੇਕ ਕੰਮ ਲਈ ਫਿਲਮੀ ਅਦਕਾਰਾਂ ਦੇ ਨਾਲ ਨਾਲ ਸਿਆਸੀ ਸ਼ਖਸੀਅਤਾਂ ਵੀ ਟਵਿੱਟਰ 'ਤੇ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
ਜੋ ਵੀ ਹੈ, ਭਾਰਤ ਵਰਗੇ ਮੁਲਕ 'ਚ ਜਿਥੇ ਛੋਟੀ ਜਾਤਿ ਲਿਖਾਉਣ ਨਾਲ ਸੰਵਿਧਾਨਕ ਲਾਭ ਲੈਣੋਂ ਕੋਈ ਪਿੱਛੇ ਨਹੀਂ ਹਟਣਾ ਚਾਹੁੰਦਾ, ਉਥੇ ਸਨੇਹਾ ਵਰਗੀ ਜਾਂਬਾਜ਼ ਨੇ ਧਰਮ ਤੇ ਜਾਤਾਂ ਤੋਂ ਉੱਪਰ ਉੱਠ ਕੇ ਇਕ ਨਵੀਂ ਪਹਿਲਕਦਮੀ ਕੀਤੀ ਹੈ ਜਿਸ ਦਾ ਹਰ ਇੱਕ ਵੱਲੋਂ ਸਵਾਗਤ ਕੀਤਾ ਜਾ ਰਿਹਾ ਹੈ।
Kamal HaasanVerified account @ikamalhaasan
தமிழ்மகள் சிநேகாவிற்கு என் மனமார்ந்த வாழ்த்துக்கள். மதம் மாறுவதை விட மனம் மாறுவதே சிறப்பு. வா மகளே வா, புது யுகம் படைப்போம். சாதியற்ற உலகம் சாத்தியமில்லை என இனியும் அடம் பிடிப்போர்க்கும் இடம் ஒதுக்கீடு செய்வோம். மக்கள் நீதியே மய்யம் கொள்ளும். நாளை நமதே, நிச்சயம் நமதே!
Sumanth Raman @sumanthraman
Well done Sneha. Now to see if the Courts uphold the validity of the Certificate. Hopefully they will.