← ਪਿਛੇ ਪਰਤੋ
ਇਸਲਾਮਾਬਾਦ, 15 ਫਰਵਰੀ 2019 - ਪਾਕਿਸਤਾਨ ਨੇ ਕਸ਼ਮੀਰ ਦੇ ਪੁਲਵਾਮਾ ਜ਼ਿਲੇ ਵਿਚ ਹੋਏ ਅਤਿਵਾਦੀ ਹਮਲੇ ਦੀ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਇਹ ਗੰਭੀਰ ਚਿੰਤਾ ਦਾ ਮਾਮਲਾ ਹੈ। ਪਾਕਿਸਤਾਨ ਨੇ ਭਾਰਤ ਵੱਲੋਂ ਇਸ ਘਟਨਾ ਨਾਲ ਇਸਲਾਮਾਬਾਦ ਦੇ ਸਬੰਧਾਂ ਨੂੰ ਨਕਾਰਦਿਆਂ ਕਿਹਾ ਕਿ ਬਿਨਾ ਜਾਂਚ ਇਸ ਘਟਨਾ ਦਾ ਇਸਲਾਮਾਬਾਦ ਨਾਲ ਸੰਬੰਧ ਕਰਾਰ ਦੇਣਾ ਸਹੀ ਨਹੀਂ ਹੈ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਹਮਲੇ ਤੋਂ ਬਾਅਦ ਕੁਝ ਘੰਟਿਆਂ ਲਈ ਚੁੱਪ ਰਹਿਣ ਤੋਂ ਬਾਅਦ ਅੱਧੀ ਰਾਤ ਤੋਂ ਬਾਅਦ ਇਕ ਬਿਆਨ ਜਾਰੀ ਕੀਤਾ ਹੈ।
Total Responses : 929