ਪਟਿਆਲਾ, 12 ਫਰਵਰੀ 2019 (ਜੀ ਐੱਸ ਪੰਨੂ) : ਵਿਜੀਲੈਂਸ ਬਿਊਰੋ ਪਟਿਆਲਾ ਵੱਲੋਂ ਰਿਸ਼ਵਤ ਦੇ ਮਾਮਲੇ ਵਿੱਚ ਮਿੱਠੂ ਸਿੰਘ ਪਟਵਾਰੀ ਮਾਲ ਹਲਕਾ ਮੂਨਕ ਬੀ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ ਰਿਸ਼ਵਤ ਲੈਂਦਾ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ , ਜਾਣਕਾਰੀ ਦਿੰਦਿਆ ਐਸ.ਐਸ.ਪੀ. ਵਿਜੀਲੈਂਸ ਬਿਊਰੋ ਸ੍ਰੀ ਜਸਪ੍ਰੀਤ ਸਿੰਘ ਨੇ ਦੱਸਿਆ ਕਿ ਮੁੱਦਈ ਮਨਦੀਪ ਸਿੰਘ ਪੁੱਤਰ ਸ੍ਰੀ ਰਣਜੀਤ ਸਿੰਘ ਵਾਸੀ ਵਾਰਡ ਨੰਬਰ 3, ਬਾਜ਼ੀਗਰ ਬਸਤੀ, ਟੋਹਾਣਾ ਰੋਡ ਮੂਨਕ ਤਹਿਸੀਲ ਮੂਨਕ ਜ਼ਿਲ੍ਹਾ ਸੰਗਰੂਰ ਦੇ ਪੁਰਾਣੇ ਰਿਕਾਰਡ ਮੁਤਾਬਕ ਨਵੇਂ ਰਿਕਾਰਡ ਵਿੱਚ ਇੱਕ ਕਿੱਲਾ ਨੰਬਰ 22//23 ਗਾਇਬ ਸੀ ਜਿਸ ਦੀ ਫ਼ਰਦ ਬਦਰ ਕਰਨ ਬਦਲੇ ਪਟਵਾਰੀ ਮਿੱਠੂ ਸਿੰਘ ਵੱਲੋਂ 30 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ ਸੀ ਜਿਸ ਦੀ ਪਹਿਲੀ ਕਿਸ਼ਤ 15 ਹਜ਼ਾਰ ਰੁਪਏ ਬਤੌਰ ਰਿਸ਼ਵਤ ਹਾਸਲ ਕਰਦੇ ਹੋਏ ਇੰਸਪੈਕਟਰ ਪ੍ਰਿਤਪਾਲ ਸਿੰਘ ਵਿਜੀਲੈਂਸ ਬਿਊਰੋ, ਪਟਿਆਲਾ ਨੇ ਸਮੇਤ ਵਿਜੀਲੈਂਸ ਟੀਮ ਤੇ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਦਫ਼ਤਰ ਤਹਿਸੀਲ ਕੰਪਲੈਕਸ ਨਜ਼ਦੀਕ ਫ਼ਰਦ ਕੇਂਦਰ ਮੂਨਕ ਤੋਂ ਦੋਸ਼ੀ ਉਕਤ ਨੂੰ ਰੰਗੇ ਹੱਥੀ ਗ੍ਰਿਫ਼ਤਾਰ ਕੀਤਾ ਹੈ।