ਚੰਡੀਗੜ੍ਹ 19 ਜਨਵਰੀ 2019: ਪੰਜਾਬ/ ਯੂਟੀ ਮੁਲਾਜ਼ਮ ਅਤੇ ਪੈਨਸ਼ਨਰ ਸੰਘਰਸ਼ ਕਮੇਟੀ ਦੇ ਝੰਡੇ ਹੇਠ ਹਜ਼ਾਰਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਦੇਸ਼ ਭਗਤ ਯਾਦਗਾਰ ਹਾਲ ਵਿੱਚ ਕੈਪਟਨ ਸਰਕਾਰ ਦੀ ਵਾਅਦਾ ਖ਼ਿਲਾਫ਼ੀ ਅਤੇ ਵਾਰ ਵਾਰ ਮੁੱਕਰਨ ਵਿਰੁੱਧ 11 ਸੂਤਰੀ ਮੰਗ ਪੱਤਰ ਦੀ ਪ੍ਰਾਪਤੀ ਲਈ ਪੰਜ ਲੱਖ ਮੁਲਾਜ਼ਮਾਂ ਅਤੇ ਚਾਰ ਲੱਖ ਪੈਨਸ਼ਨਰਾਂ ਦੇ ਆਰ ਪਾਰ ਸੰਘਰਸ਼ ਵਿੱਚ ਫਰਵਰੀ ਮਹੀਨੇ ਬਜਟ ਸੈਸ਼ਨ ਦੇ ਦੂਸਰੇ ਦਿਨ ਹਜ਼ਾਰਾਂ ਮੁਲਾਜ਼ਮਾਂ ਅਤੇ ਪੈਨਸ਼ਨਜ਼ ਦਾ ਚੰਡੀਗੜ੍ਹ ਵਿਖੇ ਹੱਲਾ ਬੋਲ ਰੈਲੀ ਕਰਕੇ ਘੋਲ ਤੇਜ਼ ਕੀਤਾ ਜਾਵੇਗਾI ਘੋਲ ਦੀ ਤਿਆਰੀ ਵਜੋਂ ਹਜ਼ਾਰਾਂ ਮੁਲਾਜ਼ਮਾਂ ਅਤੇ ਪੈਨਸ਼ਨਰਜ਼ ਨੇ ਪੰਜਾਬ ਦੇ ਸਾਰੇ 22 ਜ਼ਿਲ੍ਹਿਆਂ ਅਤੇ ਚੰਡੀਗੜ੍ਹ ਚ 30 ਜਨਵਰੀ ਨੂੰ ਅਰਥੀ ਫੂਕ ਰੋਸ ਰੈਲੀਆਂ ਕੀਤੀਆਂ ਜਾਣਗੀਅਾਂ ,ਇਹ ਫੈਸਲਾ ਦੇਸ਼ ਭਗਤ ਹਾਲ ਵਿੱਚ ਕੀਤੀ ਕਨਵੈਨਸ਼ਨ ਜਿਹੜੀ ਕਨਵੀਨਰਜ਼ ਦੀ ਪ੍ਰਧਾਨਗੀ ਮੰਡਲ ਹੇਠ ਹੋੲੀ ਵਿੱਚ ਕੀਤਾ ਗਿਆ I
ਕਨਵੈਨਸ਼ਨ ਵੱਲੋਂ ਨਾਅਰਿਆਂ ਦੀ ਗੂੰਜ ਚ ਪਾਸ ਕੀਤੇ ਐਲਾਨ ਨਾਮੇ ਚ ਕੈਪਟਨ ਸਰਕਾਰ ਦੀਆਂ ਨਵ ਉਦਾਰਵਾਦੀ ਨੀਤੀਆਂ ਅਧੀਨ ਲਹੂ ਵੀਟਵੇਂ ਘੋਲਾਂ ਨਾਲ ਪ੍ਰਾਪਤ ਹੱਕਾਂ ਨੂੰ ਖੋਹਣ, ਸਰਕਾਰੀ ਵਿਭਾਗਾਂ ਦੀ ਆਕਾਰ ਘਟਾਈ ਕਰਨ ,ਬੋਰਡਾਂ ਅਤੇ ਕਾਰਪੋਰੇਸ਼ਨਾਂ ਨੂੰ ਤੋੜਨ, ਉੱਕਾ ਪੁੱਕਾ ਅਤੇ ਠੇਕੇ ਤੇ ਆਊਟਸੋਰਸਿੰਗ ਤੇ ਕੀਤੀ ਜਾਂਦੀ ਭਰਤੀ ਰਾਹੀਂ ਸ਼ੋਸ਼ਣ ਕਰਨ ਵਿਰੁੱਧ ਸਾਂਝਾ ਤੇ ਫੈਸਲਾਕੁੰਨ ਸੰਘਰਸ਼ ਕਰਕੇ11 ਸੂਤਰੀ ਮੰਗਾਂ ਦੀ ਪ੍ਰਾਪਤੀ ਦਾ ਘੋਲ ਕਰਨ ਦਾ ਪ੍ਰਣ ਕੀਤਾ ਗਿਆl ਕਨਵੈਨਸ਼ਨ ਨੇ ਸਰਕਾਰ ਦੇ ਟਰਾਂਸਪੋਰਟ ਬਿਜਲੀ ਅਤੇ ਹੋਰ ਖੇਤਰਾਂ ਵਿੱਚ ਲੋਕ ਦੋਖੀ ਫ਼ੈਸਲੇਅਾਂ ਰਾਹੀਂ ਬੱਸਾਂ ਦੇ ਕਿਰਾਏ, ਬਿਜਲੀ ਦਰਾਂ, ਹਸਪਤਾਲਾਂ ,ਸੁਵਿਧਾ ਕੇਂਦਰਾਂ, ਪਾਣੀ ਅਤੇ ਸੀਵਰੇਜ ਬਿੱਲਾਂ ਵਿੱਚ ਬਾਰ ਬਾਰ ਕੀਤੇ ਵਾਧੇ ਕਾਰਨ, ਵਜ਼ੀਰਾਂ ,ਵਿਧਾਇਕਾਂ, ਸਲਾਹਕਾਰ ਅਤੇ ਅਫ਼ਸਰਸ਼ਾਹੀ ਨੂੰ ਵੱਡੇ ਗੱਫੇ ਦੇ ਦਰਜਨਾਂ ਚੇਅਰਮੈਨਾਂ ਦੀ ਫੌਜ ਭਰਤੀ ਕਰਨ ਕਰਕੇ ਅਤੇ ਹੋਰ ਢੰਗਾਂ ਨਾਲ ਸਰਕਾਰੀ ਖ਼ਜ਼ਾਨੇ ਦੀ ਲੁੱਟ ਕਰਨ ਪਰ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਮੰਨਣ ਪ੍ਰਤੀ ਟਾਲ ਮਟੋਲ ਕਰਨ ਦੀ ਨਿਖੇਧੀ ਕਰਦੀ ਹੈI
ਮੁਲਾਜ਼ਮਾਂ ਨੂੰ ਪੂਰੀਆਂ ਤਨਖ਼ਾਹਾਂ ਅਤੇ ਭੱਤੇ ਤੇ ਪੱਕਾ ਕਰਨਾ ,ਡੀਏ ਦੀਆਂ ਚਾਰ ਕਿਸ਼ਤਾਂ ਤੇ 22 ਮਹੀਨਿਆਂ ਦਾ ਬਕਾਇਆ ਜਾਰੀ ਕਰਨਾ, ਪੇਕਮਿਸ਼ਨ ਦੀ ਰਿਪੋਰਟ ਜਾਰੀ ਕਰਕੇ ਤਨਖਾਹ/ ਪੈਨਸ਼ਨਰਾਂ ਚ 25 ਫ਼ੀਸਦੀ ਵਾਧਾ ਕਰਨਾ, ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਆਸ਼ਾ ਵਰਕਰਾਂ ,ਮਿਡ ਡੇ ਮੀਲ ਅਤੇ ਆਂਗਨਵਾੜੀ ਸਟਾਫ ਤੇ ਘੱਟੋਘੱਟ ਤਨਖਥਹ ਅੈਕਟ ਲਾਗੂ ਕਰਨਾ, 200 ਰੁਪਏ ਮਾਸਿਕ ਲਾਗੂ ਕੀਤਾ ਟੈਕਸ ਵਾਪਸ ਕਰਨਾ, ਪੈਨਸ਼ਨਰਾਂ ਸਬੰਧੀ ਕੋਰਟਾਂ ਦੇ ਫੈਸਲੇ ਇਨਬਿਨ ਲਾਗੂ ਕਰਨੇ, 15 ਜਨਵਰੀ 2015 ਦਾ ਮੁਲਾਜ਼ਮ ਮਾਰੂ ਪੱਤਰ ਰੱਦ ਕਰਕੇ ਪੂਰੀਆਂ ਤਨਖਾਹਾਂ ਅਤੇ ਭੱਤੇ ਲਾਗੂ ਕਰਨਾ, ਬਰਾਬਰ ਕੰਮ ਬਰਾਬਰ ਤਨਖਾਹ ਸਬੰਧੀ ਮਾਨਯੋਗ ਸੁਪਰੀਮ ਕੋਰਟ ਦਾ ਫ਼ੈਸਲਾ ਲਾਗੂ ਕਰਨ, ਸੰਘਰਸ਼ਾਂ ਚ ਕੀਤੀ ਵਿਕਟੇਮਾਈਜੇਸ਼ਨ ਦੇ ਹੁਕਮ ਅਤੇ ਝੂਠੇ ਪੁਲਿਸ ਕੇਸ ਰੱਦ ਕਰਨਾ ਆਦਿ ਮੰਗਾ ਸਨ I
ਕਨਵੈਨਸ਼ਨ ਨੂੰ ਕਨਵੀਨਰਜ਼ ਸੱਜਨ ਸਿੰਘ, ਵੇਦ ਪ੍ਰਕਾਸ਼, ਹਰੀ ਸਿੰਘ ਟੌਹੜਾ, ਸੁਖਦੇਵ ਸਿੰਘ ਸੈਣੀ, ਭੁਪਿੰਦਰ ਸਿੰਘ ਬੜੈਚ, ਅਤੇ ਸੁਖਦੇਵ ਸਿੰਘ ਰੋਪੜ ਨੇ ਸੰਬੋਧਨ ਕੀਤਾI ਸੂਬਾ ਕਮੇਟੀ ਮੈਂਬਰ ਰਣਬੀਰ ਢਿੱਲੋਂ, ਸਤੀਸ਼ ਰਾਣਾ, ਕੁਲਬੀਰ ਸਿੰਘ ਸੈਦਖੇੜੀ, ਰਵਿੰਦਰ ਲੁਥਰਾ, ਜਰਮਨਜੀਤ ਸਿੰਘ ,ਮੰਗਤ ਖਾਨ, ਦਰਸ਼ਨ ਸਿੰਘ ਲੁਬਾਣਾ, ਅਸ਼ੀਸ਼ ਜੁਲਾਹਾ, ਰਣਜੀਤ ਸਿੰਘ ,ਸੁਖਦੇਵ ਰਾਮ, ਕਰਮ ਚੰਦ ਭਾਰਦਵਾਜ ,ਸੁਰਿੰਦਰ ਸਿੰਘ ਨਵਾਂ ਸ਼ਹਿਰ ,ਕੁਲਦੀਪ ਸਿੰਘ ਖੰਨਾ, ਫਲਜੀਤ ਸਿੰਘ, ਹਰਭਜਨ ਸਿੰਘ ਪਿਲਖਣੀ, ਕਰਤਾਰ ਸਿੰਘ ਪਾਲ ,ਗੁਰਮੇਲ ਸਿੰਘ ਮੈਡਲੇ ,ਉੱਤਮ ਸਿੰਘ ਬਾਗੜੀ, ਜਗਦੀਸ਼ ਸਿੰਘ ਚਾਹਲ, ਤੀਰਥ ਸਿੰਘ ਬਾਸੀ, ਸੁਖਵਿੰਦਰ ਸਿੰਘ ਚਾਹਲ, ਹਰਜੀਤ ਸਿੰਘ ਬਸੋਤਾ, ਬਲਵਿੰਦਰ ਸਿੰਘ ਸੰਧੂ ,ਮਨਜੀਤ ਸੈਣੀ, ਹਰੀਸ਼ ਕੰਬੋਜ ,ਕੁਲਬੀਰ ਸਿੰਘ ਮੋਗਾ ,ਜਸਵੰਤ ਸਿੰਘ ਸੰਧੂ, ਗੁਰਸੇਵਕ ਸਿੰਘ, ਜਸਵਿੰਦਰ ਸਿੰਘ ਝਬੇਲਵਾਲੀ, ਪ੍ਰਕਾਸ਼ ਸਿੰਘ ਥੋਥੀਆਂ ,ਵਿਕਰਮ ਦੇਵ ਸਿੰਘ, ਗੁਰਜੀਤ ਸਿੰਘ ਜਸਪਾਲ, ਅਮਰੀਕ ਸਿੰਘ ਗਿੱਲ ,ਸੋਹਣ ਲਾਲ ਬਾਵਾ ਨੇ ਕਨਵੈਨਸ਼ਨ ਨੂੰ ਸੰਬੋਧਨ ਕੀਤਾ ਸੰਘਰਸ਼ ਨੂੰ ਸਫ਼ਲ ਕਰਨ ਲਈ ਅਪੀਲ ਕੀਤੀ ਗਈI