ਲੁਧਿਆਣਾ : 19 ਜਨਵਰੀ 2019 - ਲੁਧਿਆਣਾ ਦੀ ਸਤਿਕਾਰਤ ਹਸਤੀ ਸ: ਮਹਿੰਦਰ ਸਿੰਘ ਨੱਤ (ਕਾਕੋਵਾਲ)ਪਟਵਾਰੀ ਅੱਜ ਸਵੇਰੇ ਲੁਧਿਆਣਾ ਸਥਿਤ ਦਯਾਨੰਦ ਹਸਪਤਾਲ ਵਿੱਚ ਕੁਝ ਦਿਨ ਬੀਮਾਰ ਹੋਣ ਉਪਰੰਤ ਸੁਰਗਵਾਸ ਹੋ ਗਏ ਹਨ।
ਪਿਛਲੇ ਡੇਢ ਦਹਾਕੇ ਤੋਂ ਉਹ ਨਿਉਯਾਰਕ(ਅਮਰੀਕਾ) ਚ ਆਪਣੇ ਬੱਚਿਆਂ ਕੋਲ ਵੱਸਦੇ ਸਨ। ਪਿਛਲੇ ਮਹੀਨੇ ਹੀ ਉਹ ਆਪਣੇ ਪੋਤਰੇ ਦਾ ਵਿਆਹ ਕਰਨ ਕਾਕੋਵਾਲ(ਲੁਧਿਆਣਾ) ਆਏ ਸਨ।
ਸ: ਮਹਿੰਦਰ ਸਿੱਘ ਨੱਤ ਆਪਣੇ ਪਿੱਛੇ ਜੀਵਨ ਸਾਥਣ, ਦੋ ਪੁੱਤਰ ਇੰਜ:ਰੁਪਿੰਦਰ ਸਿੰਘ ਨੱਤ ਤੇ ਭੁਪਿੰਦਰ ਸਿੰਘ ਨੱਤ ਤੋਂ ਇਲਾਵਾ ਦੋ ਧੀਆਂ ਪਰਮਿੰਦਰ ਕੌਰ ਤੇ ਸਤਿੰਦਰ ਕੌਰ ਦਾ ਭਰਿਆ ਪਰਿਵਾਰ ਛੱਡ ਗਏ ਹਨ।
ਸ: ਮਹਿੰਦਰ ਸਿੰਘ ਨੱਤ ਬੇਟ ਇਲਾਕੇ ਦੀ ਸਤਿਕਾਰਤ ਹਸਤੀ ਸਨ ਅਤੇ ਉਹ ਪੰਜਾਬੀ ਲੇਖਕ ਗੁਰਭਜਨ ਗਿੱਲ ਦੀ ਜੀਵਨ ਸਾਥਣ ਜਸਵਿੰਦਰ ਕੌਰ ਦੇ ਚਾਚਾ ਜੀ ਸਨ।
ਸ: ਮਹਿੰਦਰ ਸਿੰਘ ਨੱਤ ਦੇ ਛੋਟੇ ਸਪੁੱਤਰ ਭੁਪਿੰਦਰ ਸਿੰਘ ਨੱਤ ਦੇ ਦੱਸਣ ਮੁਤਾਬਕ ਉਨ੍ਹਾਂ ਦੇ ਵੱਡੇ ਵੀਰ ਰੁਪਿੰਦਰ ਸਿੰਘ ਨੱਤ ਤੇ ਭੈਣ ਪਰਮਿੰਦਰ ਕੌਰ ਦੇ ਅਮਰੀਕਾ ਤੋਂ ਪੁੱਜਣ ਉਪਰੰਤ ਅੰਤਿਮ ਸੰਸਕਾਰ 21 ਜਨਵਰੀ ਸੋਮਵਾਰ ਨੂੰ ਦੁਪਹਿਰ ਇੱਕ ਵਜੇ ਪਿੰਡ ਕਾਕੋਵਾਲ(ਲੁਧਿਆਣਾ) ਵਿਖੇ ਹੋਵੇਗਾ।