ਮੋਗਾ 16 ਦਿਸੰਬਰ 2018: ਮੋਗਾ ਨੂੰ ਦੋ ਹਿੱਸਿਆਂ ਵਿੱਚ ਵੰਡਣ ਵਾਲਾ ਨੈਸ਼ਨਲ ਹਾਈਵੇ ਪ੍ਰੋਜੈਕਟ ਜੋ ਪਿਛਲੇ 6 ਸਾਲਾਂ ਤੋਂ ਲਟਕ ਰਿਹਾ ਹੈ। ਸ਼ਹਿਰ ਵਿਚੋਂ ਲੰਗਦੀ ਸਰਵਿਸ ਲੇਨ ਤੇ ਧੂੜ-ਘੱਟੇ ਅਤੇ ਖੱਡਿਆਂ ਦੀ ਭਰਮਾਰ ਹੈ ਜਿਸ ਤੇ ਰਾਹਗੀਰਾਂ ਨੂੰ ਸਾਹ ਲੈਣਾ ਵੀ ਔਖਾ ਹੈ ਮੋਗਾ ਨਿਵਾਸੀਆਂ ਨੂੰ ਧੂੜ ਪ੍ਰਦੂਸ਼ਨ ਅਤੇ ਬਿਮਾਰੀਆ ਤੋਂ ਰਾਹਤ ਦਵਾਉਨ ਲਈ ਅੱਜ ਸਟੇਟ ਅਵਾਰਡੀ ਸੰਸਥਾਂ ‘ਐਂਟੀ ਕਰੱਪਸ਼ਨ ਅਵੇਰਨੈਸ ਅੋਰਗਨਾਈਜੇਸ਼ਨ’ ਪੰਜਾਬ ਅਤੇ ਸੋਹਣਾ ਮੋਗਾ ਸੋਸਾਇਟੀ ਵੱਲੋਂ ਸਵੇਰੇ 11 ਵਜੇ ਤੋਂ 1 ਵਜੇ ਤੱਕ 2000 ਰਾਹਗੀਰਾਂ ਨੂੰ ਮੁਫਤ ਪ੍ਰਦੂਸ਼ਨ ਮਾਸਕ ਵੰਡੇ ਅਤੇ ਨੈਸ਼ਨਲ ਹਾਈਵੇ ਮੁਕੰਮਲ ਕਰਵਾਉਨ ਲਈ ਹਸਤਾਖਰ ਮੁਹਿੰਮ ਚਲਾਈ ਇਸ ਸਮੇਂ ਸੰਸਥਾਂ ਦੇ ਮੈਂਬਰਾਂ ਨੇ ਵੱਖ-ਵੱਖ ਸਲੋਗਨ ਵਾਲੇ ਬੈਨਰਾਂ ਨਾਲ ਰਾਹਗੀਰਾਂ ਨੂੰ ਜਾਗਰੁਕ ਕੀਤਾ।
ਇਸ ਸਮੇਂ ਸੰਸਥਾਂ ਦੇ ਚੇਅਰਮੈਨ ਗੁਰਪ੍ਰੀਤ ਸਿੰਘ ਸਚਦੇਵਾ ਅਤੇ ਪ੍ਰੇਮ ਗਰਗ ਨੇ ਕਿਹਾ ਕਿ ਮੋਗਾ ਸ਼ਹਿਰ ਵਿੱਚੋਂ ਲੰਗਦੀ ਫੋਰਲੇਨ ਸੜਕ ਦੀ ਉਸਾਰੀ ਪਿਛਲੇ 6 ਸਾਲਾਂ ਤੋਂ ਲਟਕ ਰਹੀ ਹੈ ਜਿਸ ਦਾ ਸੰਤਾਪ ਸਾਰੇ ਮੋਗਾ ਨਿਵਾਸੀ ਭੁਗਤ ਰਹੇ ਹਨ ਇਸ ਉਸਾਰੀ ਦੌਰਾਨ ਜਿੱਥੇ ਲੱਖਾਂ ਰੁੱਖ ਕੱਟ ਦਿੱਤੇ ਗਏ, ਕਈ ਕਿਮਤੀ ਜਾਨਾਂ ਗਈਆਂ ਅਤੇ ਸੜਕਾਂ ਦੇ ਖੱਡਿਆਂ ਕਾਰਨ ਅਨੇਕਾਂ ਲੋਕ ਹਾਦਸਿਆਂ ਦਾ ਸ਼ਿਕਾਰ ਹੋਏ। ਦੁਕਾਨਦਾਰਾਂ ਦਾ ਕਾਰੋਬਾਰ ਠੱਪ ਹੋਕੇ ਰਹਿ ਗਿਆ ਇਸ ਤੋਂ ਇਲਾਵਾ ਧੂੜ-ਘੱਟੇ ਤੇ ਖੱਡਿਆਂ ਨਾਲ ਭਰੀ ਸਰਵਿਸ ਲੇਨ ਤੋਂ ਮਜਬੂਰੀ ਵਸ ਲੰਗਨ ਵਾਲੇ ਲੋਕ ਸਾਹ, ਛਾਤੀ, ਅੱਖਾਂ, ਗਲੇ ਅਤੇ ਦਮੇ ਜਿਹੀਆਂ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ ਪਰ ਪ੍ਰਸ਼ਾਸ਼ਨ ਅਤੇ ਮੋਗੇ ਸ਼ਹਿਰ ਦੇ ਲੀਡਰ ਮੂਕ ਦਰਸ਼ਕ ਬਣਕੇ ਲੋਕਾਂ ਦੀ ਹੋ ਰਹੀ ਬਰਬਾਦੀ ਦੇਖ ਰਹੇ ਹਨ।
ਚੇਅਰਮੈਨ ਗੁਰਪ੍ਰੀਤ ਸਿੰਘ ਸਚਦੇਵਾ ਅਤੇ ਰਕੇਸ਼ ਛਾਬੜਾ ਨੇ ਅੱਗੇ ਕਿਹਾ ਕਿ ਪਤਾ ਲੱਗਾ ਹੈ ਕਿ ਇਸ ਅਧੂਰੀ ਸੜਕ ਤੇ ਟੋਲ ਟੈਕਸ ਸ਼ੁਰੂ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਅਤੇ ਦੂਜੇ ਪਾਸੇ ਧੁੰਦ ਦਾ ਸੀਜਨ ਹੋਣ ਦੇ ਬਾਵਜੂਦ ਠੇਕੇਦਾਰ ਵੱਲੋਂ ਉਕਤ ਸਰਵਿਸ ਲੇਨ ਤੇ ਨਾ ਕੋਈ ਸਟਰੀਟ ਲਾਈਟ ਲਗਾਈ ਗਈ ਨਾਹੀ ਕੋਈ ਸਾਈਨ ਬੋਰਡ ਲਗਾਇਆ। ਉਹਨਾਂ ਕਿਹਾ ਕਿ ਪੁੱਲ ਅਤੇ ਸਰਵਿਸ ਲੇਣ ਦੀ ਪਾਣੀ ਦੀ ਨਿਕਾਸੀ ਲਈ ਬਨਾਏ ਜਾਨ ਵਾਲੇ ਨਾਲੇ ਨੂੰ ਵੀ ਅੱਧ ਵਿਚਕਾਰ ਛੱਡ ਦਿੱਤਾ ਗਿਆਂ ਜਿਸ ਕਾਰਨ ਬਰਸਾਤ ਦੇ ਸਮੇਂ ਸਾਰਾ ਪਾਣੀ ਨਾਲ ਲਗਦੀਆਂ ਗਲੀਆ ਵਿੱਚ ਜਮਾ ਹੋ ਜਾਂਦਾ ਹੈ ਇਸ ਤੋਂ ਇਲਾਵਾ ਸਰਵਿਸ ਲੇਣ ਦੇ ਦੋਨੋ ਪਾਸੇ 15-15 ਫੁੱਟ ਦੇ ਕਰੀਬ ਸੜਕ ਕੱਚੀ ਛੱਡ ਦਿੱਤੀ ਜਿੱਥੋਂ ਵਹੀਕਲਾਂ ਦੇ ਲੰਗਣ ਕਾਰਨ ਸਾਰਾ ਦਿਨ ਮਿੱਟੀ ਉਡਦੀ ਰਹਿੰਦੀ ਹੈ ਅਤੇ ਰਾਹਗੀਰਾਂ ਨੂੰ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ ਉਹਨਾਂ ਦੱਸਿਆਂ ਕਿ ਰਾਹਗੀਰਾਂ ਨੂੰ ਰਾਹਤ ਦਵਾਉਨ ਲਈ ਅੱਜ 2000 ਲੋਕਾਂ ਨੂੰ ਮੁਫਤ ਪ੍ਰਦੂਸ਼ਨ ਮਾਸਕ ਵੰਡੇ ਗਏ ਹਨ ਅਤੇ ਇਸ ਹਾਈਵੇ ਪ੍ਰੋਜੈਕਟ ਨੂੰ ਮੁਕੰਮਲ ਕਰਵਾਉਨ ਲਈ ਹਸਤਾਖਰ ਮੁiਂਹੰਮ ਵੀ ਚਲਾਈ ਗਈ ਹੈ ਉਹਨਾਂ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਮੋਗਾ ਨਿਵਾਸੀਆਂ ਵਿੱਚ ਭਾਰੀ ਰੋਸ ਹੈ ਜੇਕਰ ਜਲਦ ਇਹ ਕੰਮ ਮੁਕੰਮਲ ਨਾ ਕੀਤਾ ਗਿਆ ਤਾਂ ਲੋਕਾਂ ਨੂੰ ਵੱਡੇ ਪੱਧਰ ਤੇ ਸੰਘਰਸ਼ ਕਰਨ ਲਈ ਮਜਬੂਰ ਹੋਣਾ ਪਵੇਗਾ।
ਇਸ ਸਮੇਂ ਉਹਨਾਂ ਨਾਲ ਪ੍ਰੇਮ ਗਰਗ, ਰਕੇਸ਼ ਛਾਬੜਾ, ਬਲਵਿੰਦਰ ਸਿੰਘ ਭੱਲੀ, ਰੁਪਿੰਦਰਜੀਤ ਸਿੰਘ ਜੌਹਨੀ, ਐਡਵੋਕੇਟ ਕੇਵਲ ਕਰਿਸ਼ਨ ਗੁਪਤਾ, ਦਿਲਪ੍ਰੀਤ ਸਿੰਘ, ਰਕੇਸ਼ ਕੁਮਾਰ ਨਾਢਾ, ਪਿਆਰਾ ਸਿੰਘ, ਟਹਿਲ ਸਿੰਘ, ਤਰਸੇਮ ਕੁਮਾਰ, ਪ੍ਰਿਸ, ਵਿਨੋਦ ਕੁਮਾਰ, ਪਵਨ ਕੁਮਾਰ, ਰਾਜਮਨੀ, ਧੀਰਜ ਕੁਮਾਰ, ਨਿਰੰਜਨ ਲਾਲ, ਹਰੀਸ਼ ਚੰਦਰ, ਰਿਤੇਸ਼ ਕੁਮਾਰ ਬਾਂਸਲ, ਅਜੇ ਕੁਮਾਰ, ਦੇਵ ਚੰਦਰ, ਕੁਲਵੰਤ ਰਾਏ, ਮੋਹਨ ਬਾਂਸਲ, ਰਾਜਮਨੀ, ਪ੍ਰਿੰਸ ਖੁਰਾਣਾ ਅਦਿ ਹਾਜਿਰ ਸਨ।