ਲੁਧਿਆਣਾ : 13 ਦਸੰਬਰ 2018 - ਉੱਘੇ ਲੇਖਕ ਅਤੇ ਸਾਬਕਾ ਸਰਪੰਚ ਸ੍ਰੀ ਸੁਰਿੰਦਰ ਕੈਲੇ ਦੇ ਯਤਨਾਂ ਨਾਲ ਅਦਾਰਾ ਅਣੂ ਮੰਚ ਅਤੇ ਮਿੰਨੀ ਪੱਤ੍ਰਿਕਾ ਅਣੂ ਵਲੋਂ ਸਰਕਾਰੀ ਸੀਨੀ. ਸੈਕੰਡਰੀ ਬੁਟਾਹਰੀ ਜ਼ਿਲ•ਾ ਲੁਧਿਆਣਾ ਵਿਖੇ ਸਮਰਪਿਤ ਅਧਿਆਪਕਾਂ ਅਤੇ ਹੋਣਹਾਰ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ। ਸਮਾਗਮ ਵਿਚ ਡਾ. ਗੁਲਜ਼ਾਰ ਸਿੰਘ ਪੰਧੇਰ ਅਤੇ ਨੈਸ਼ਨਲ ਐਵਾਰਡੀ ਅਧਿਆਪਕ ਸ. ਕਰਮਜੀਤ ਸਿੰਘ ਗਰੇਵਾਲ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ।
ਸਨਮਾਨ ਪ੍ਰਦਾਨ ਕਰਦਿਆਂ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸੀਨੀਅਰ ਮੀਤ ਪ੍ਰਧਾਨ ਸ੍ਰੀ ਸੁਰਿੰਦਰ ਕੈਲੇ ਨੇ ਕਿਹਾ ਮੁੱਢਲੀ ਵਿੱਦਿਆ ਪ੍ਰਾਪਤ ਕਰ ਰਹੇ ਵਿਦਿਆਰਥੀ ਨਵ ਸਮਾਜ ਦੀ ਬੁਨਿਆਦ ਹੁੰਦੇ ਹਨ। ਇਸ ਲਈ ਸਿਲੇਬਸੀ ਵਿਦਿਆ ਦੇ ਨਾਲ-ਨਾਲ ਬਾਹਰੀ ਗਿਆਨ ਜੋ ਵਿਦਿਆਰਥੀਆਂ ਨੂੰ ਜੀਵਨ ਜਾਚ ਸਿਖਾਉਂਦਾ ਹੈ ਪੜ•ਨ ਦੀ ਬਹੁਤ ਲੋੜ ਹੁੰਦੀ ਹੈ। ਇਸੇ ਗਿਆਨ ਦੀ ਪ੍ਰਾਪਤੀ ਲਈ ਉਨ•ਾਂ ਨੂੰ ਪੁਸਤਕਾਂ ਦੇ ਕੇ ਸਨਮਾਨਤ ਕੀਤਾ ਜਾ ਰਿਹਾ ਹੈ। ਭੇਟ ਕੀਤੀਆਂ ਪੁਸਤਕਾਂ ਵਿਚ ਪ੍ਰਾਇਮਰੀ ਸਕੂਲ ਦੇ ਵਿਦਿਆਰਥੀ ਲਈ ਵਿਸੇਸ਼ ਬਾਲ ਸਾਹਿਤ ਅਤੇ ਹਾਇਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਲਈ ਗਿਆਨ, ਵਿਗਿਆਨ, ਸਫ਼ਰਨਾਮਾ, ਜੀਵਨੀਆਂ, ਸਵੈ ਜੀਵਨੀਆਂ, ਕਹਾਣੀਆਂ, ਕਵਿਤਾ, ਅਨੁਵਾਦਤ ਸਾਹਿਤ ਆਦਿ ਵੱਖ ਵੱਖ ਤਰ•ਾਂ ਦੀਆਂ ਕਿਤਾਬਾਂ ਸ਼ਾਮਲ ਕੀਤੀਆਂ ਗਈਆਂ ਹਨ।
ਕਰੀਬ ਪੰਜਾਹ ਵਿਦਿਆਰਥੀਆਂ ਦੇ ਨਾਲ ਮਿਹਨਤੀ ਅਤੇ ਸਮਰਪਿਤ ਪ੍ਰਿੰ. ਹਰਜੀਤ ਸਿੰਘ, ਪ੍ਰਿÂਮਰੀ ਸਕੂਲ ਦੇ ਮੁੱਖ ਅਧਿਆਪਕ ਸ. ਲਖਵੀਰ ਸਿੰਘ ਅਤੇ ਅਧਿਆਪਕਾਂ ਦਾ ਤੋਹਫ਼ੇ ਦੇ ਕੇ ਸਨਮਾਨ ਕੀਤਾ ਗਿਆ। ਵਿਸ਼ੇਸ਼ ਮਹਿਮਾਨ ਸ. ਕਰਮਜੀਤ ਸਿੰਘ ਗਰੇਵਾਲ ਦੇ ਸਨਮਾਨ ਉਪਰੰਤ ਉਨ•ਾਂ ਨੇ ਵਿਦਿਆਰਥੀਆਂ ਨੂੰ ਆਪਣੇ ਗੀਤ ਸੁਣਾ ਕੇ ਮਨੋਰੰਜਨ ਦੇ ਨਾਲ ਵਧੀਆ ਵਿਦਿਆਰਥੀ ਬਣਨ ਲਈ ਪ੍ਰੇਰਿਤ ਕੀਤਾ। ਇਸੇ ਸਕੂਲ ਦੇ ਪੁਰਾਣੇ ਵਿਦਿਆਰਥੀ ਹਰਮਨ ਸੂਫ਼ੀ ਨੇ ਖ਼ੂਬਸੂਰਤ ਗ਼ਜ਼ਲ ਸੁਣਾਈ।
ਸਮਾਗਮ ਦੇ ਅੰਤ ਵਿਚ ਸਕੂਲ ਦੇ ਪ੍ਰਿੰ. ਸ. ਹਰਜੀਤ ਸਿੰਘ ਨੇ ਸ੍ਰੀ ਸੁਰਿੰਦਰ ਕੈਲੇ, ਡਾ. ਗੁਲਜ਼ਾਰ ਸਿੰਘ ਪੰਧੇਰ, ਸ. ਕਰਮਜੀਤ ਸਿੰਘ ਗਰੇਵਾਲ, ਪਤਵੰਤੇ ਸੱਜਣਾਂ, ਸਮੂਹ ਸਟਾਫ਼ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਸਮਾਗਮ ਦਾ ਮੰਚ ਸੰਚਾਲਨ ਅਧਿਆਪਕ ਸ. ਦਲਜੀਤ ਸਿੰਘ ਨੇ ਬਾਖ਼ੂਬੀ ਕੀਤਾ।