ਰਿਵਰਸ ਫਲਿੱਕ@ਨਵਦੀਪ ਸਿੰਘ ਗਿੱਲ (97800-36216)
ਹਾਕੀ ਵਿਸ਼ਵ ਕੱਪ ਦੇ ਕਰਾਸਓਵਰ ਮੈਚਾਂ ਵਿੱਚ ਯੂਰੋਪੀਅਨ ਟੀਮਾਂ ਦਾ ਦਬਦਬਾ ਪੂਰੀ ਤਰ੍ਹਾਂ ਕਾਇਮ ਰਿਹਾ ਅਤੇ ਅੱਜ ਖੇਡੇ ਗਏ ਦੋ ਮੈਚਾਂ ਵਿੱਚ ਜਿੱਤ ਦਰਜ ਕਰ ਕੇ ਹਾਲੈਂਡ ਤੇ ਬੈਲਜੀਅਮ ਨੇ ਕੁਆਰਟਰ ਫ਼ਾਈਨਲ ਵਿੱਚ ਦਾਖਲਾ ਪਾਇਆ।ਹਾਲੈਂਡ ਨੇ ਕੈਨੇਡਾ ਨੂੰ 5-0 ਅਤੇ ਬੈਲਜੀਅਮ ਨੇ ਪਾਕਿਸਤਾਨ ਨੂੰ 5-0 ਨਾਲ ਹਰਾਇਆ।ਅਗਾਂਹ ਹੁਣ ਆਖਰੀ ਚੌਹਾਂ ਵਿੱਚ ਜਾਣ ਲਈ ਭਾਰਤ ਤੇ ਹਾਲੈਂਡ ਅਤੇ ਬੈਲਜੀਅਮ ਤੇ ਜਰਮਨੀ ਦਾ ਮੁਕਾਬਲਾ ਹੋਵੇਗਾ।
ਹਾਲੈਂਡ ਨੇ ਕੈਨੇਡਾ ਨੂੰ 5-0 ਨਾਲ ਹਰਾ ਕੇ ਆਖਰੀ ਅੱਠਾਂ ਵਿੱਚ ਜਗ੍ਹਾਂ ਪੱਕੀ ਕੀਤੀ।ਅੱਧੇ ਸਮੇਂ ਤੱਕ ਡੱਚ ਟੀਮ 2-0 ਨਾਲ ਅੱਗੇ ਸੀ।ਇਸ ਤੋਂ ਪਹਿਲਾ ਦਿਨ ਦੇ ਪਹਿਲੇ ਮੈਚ ਵਿੱਚ ਬੈਲਜੀਅਮ ਨੇ ਪਾਕਿਸਤਾਨ ਨੂੰ 5-0 ਨਾਲ ਹਰਾਇਆ। ਅੱਧੇ ਸਮੇਂ ਤੱਕ ਬੈਲਜੀਅਮ ਟੀਮ 3-0 ਨਾਲ ਅੱਗੇ ਸੀ। ਪੂਰੇ ਮੈਚ ਵਿੱਚ ਪਾਕਿਸਤਾਨ ਦੀ ਇਕ ਨਾ ਚੱਲੀ ਅਤੇ ਅੰਤ ਹਾਰ ਕੇ ਵਿਸ਼ਵ ਕੱਪ ਤੋਂ ਬਾਹਰ ਹੋ ਗਈ।
12 ਦਸੰਬਰ ਤੋਂ ਕੁਆਰਟਰ ਫਾਈਨਲ ਮੁਕਾਬਲੇ ਸ਼ੁਰੂ ਹੋਣਗੇ ਜਿੱਥੇ ਓਲੰਪਿਕ ਚੈਂਪੀਅਨ ਅਰਜਨਟੀਨਾ ਤੇ ਇੰਗਲੈਂਡ ਅਤੇ ਆਸਟਰੇਲੀਆ ਤੇ ਫਰਾਂਸ ਆਹਮੋ-ਸਾਹਮਣੇ ਹੋਣਗੇ।