ਮੀਡੀਆ ਲਈ ਜਾਣਕਾਰੀ ਜਾਰੀ ਕਰਦੇ ਹੋਏ ਐੱਸ ਐੱਸ ਪੀ ਫ਼ਾਜ਼ਿਲਕਾ ਅਤੇ ਸੀਮਾ ਸੁਰੱਖਿਆ ਬਲ ਦੇ ਅਧਿਕਾਰੀ
ਜਗਦੀਸ਼ ਥਿੰਦ
ਜਲਾਲਾਬਾਦ / ਫਾਜ਼ਿਲਕਾ 10 ਦਸੰਬਰ ਭਾਰਤ ਪਾਕਿਸਤਾਨ ਅੰਤਰਰਾਸ਼ਟਰੀ ਸਰਹੱਦ ਦੀ ਰਸਤੇ ਨਸ਼ੀਲੇ ਪਦਾਰਥਾਂ ਦੇ ਧੰਦੇ ਵਿਚ ਲੱਗੇ ਹੋਏ ਅਨਸਰਾਂ ਦੀ ਇਕ ਕੋਸ਼ਿਸ਼ ਨੂੰ ਨਾਕਾਮ ਕਰਦਿਆਂ ਬੀ ਐੱਸ ਐੱਫ ਅਤੇ ਪੰਜਾਬ ਪੁਲਸ ਨੇ ਹੈਰੋਇਨ ਦੀ ਵੱਡੀ ਖੇਪ ਬਰਾਮਦ ਕੀਤੀ ਹੈ , ਜਿਸ ਦੀ ਕੀਮਤ ਅੰਤਰਰਾਸ਼ਟਰੀ ਬਾਜ਼ਾਰ ਅਨੁਸਾਰ 28 ਕਰੋੜ ਰੁਪਏ ਆਂਕੀ ਗਈ ਹੈ । ਜਲਾਲਾਬਾਦ ਸੈਕਟਰ ਵਿੱਚ ਤਾਇਨਾਤ ਬੀ ਐੱਸ ਐੱਫ 118 ਬਟਾਲੀਅਨ , ਪੰਜਾਬ ਪੁਲਿਸ ਅਤੇ ਖੁਫ਼ੀਆ ੲੇਜੰਸੀਆਂ ਵੱਲੋਂ ਅੰਤਰਰਾਸ਼ਟਰੀ ਪੱਧਰ ਤੇ ਨਾਰਕੋਟਿਕਸ ਦੀ ਸਮੱਗਲਿੰਗ ਤੇ ਰੋਖੀ ਜਾ ਰੱਹੀ ਨਜ਼ਰ ਦੌਰਾਨ ਹੀ ਸਰਹੱਦੀ ਚੌਕੀ ਦੋਨਾ ਰਾਜਾ ਦੀਨਾ ਨਾਥ ਦੇ ਗੇਟ ਨੰਬਰ 215 / 16 ਦੇ ਖੇਤਰ ਵਿੱਚ ਤਲਾਸ਼ੀ ਅਭਿਆਨ ਚਲਾਉਣ ਤੇ ਪਿੱਲਰ ਦੇ ਨੇੜੇ ਸਰਕੰਡੇ ਵਿੱਚ ਰੱਖੇ ਚਾਰ ਪੈਕਟ , ਇੱਕ ਬੋਤਲ ਅਤੇ ਦੋ ਪਾਕਿਸਤਾਨੀ ਮੋਬਾਇਲ ਫੋਨ ਦੀਆਂ ਸਿਮਾਂ ਬਰਾਮਦ ਹੋਈਆਂ । ਇਸ ਸਬੰਧੀ ਬੀ ਐਸ ਐਫ ਸੈਕਟਰ ਜਲਾਲਾਬਾਦ ਵਿਖੇ ਕੀਤੀ ਗਈ ਪ੍ਰੈੱਸ ਕਾਨਫਰੰਸ ਵਿਚ ਐਸ ਐਸ ਪੀ ਫ਼ਾਜ਼ਿਲਕਾ ਕੇਤਨ ਬਾਲੀਰਾਮ ਪਾਟਿਲ ਨੇ ਕਿਹਾ ਕਿ ਬੀ ਐੱਸ ਐੱਫ ਅਤੇ ਪੰਜਾਬ ਪੁਲਸ ਵੱਲੋਂ ਨਸ਼ੀਲੇ ਪਦਾਰਥਾਂ ਚਲਾਏ ਗਏ ਸਾਂਝੇ ਅਭਿਆਨ ਦੌਰਾਨ ਇਹ ਸਫਲਤਾ ਮਿਲੀ ਹੈ । ਉਨ੍ਹਾਂ ਕਿਹਾ ਕਿ ਮਿਲੀਆਂ ਸੀਮਾਂ ਅਤੇ ਹੋਰ ਸਬੂਤਾਂ ਦੇ ਆਧਾਰ ਤੇ ਇਸ ਵੱਡੇ ਧੰਦੇ ਚ ਲੱਗੇਂ ਅਨਸਰਾਂ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ । ਇਸ ਸਬੰਧੀ ਪੁਲੀਸ ਥਾਣਾ ਅਮੀਰ ਖ਼ਾਸ ਵਿੱਚ ਐਫ ਆਈ ਆਰ ਦਰਜ ਕੀਤੀ ਗਈ ਹੈ । ਇਸ ਮੌਕੇ ਬੀ ਐੱਸ ਐੱਫ 118 ਬਟਾਲੀਅਨ ਦੇ ਕਮਾਂਡੈਂਟ ਰਣਬੀਰ ਸਿੰਘ , ਐਸ ਪੀ ਡੀ ਫਾਜ਼ਿਲਕਾ ਮੁਖਤਿਆਰ ਸਿੰਘ , ਡੀ ਐੱਸ ਪੀ ਐੱਚ ਰਛਪਾਲ ਸਿੰਘ , ਗੁਰਦਿਆਲ ਸਿੰਘ ਨਾਰਕੋਟਿਕ ਸੈੱਲ ਤੋਂ ਤੋਂ ਇਲਾਵਾ ਹੋਰ ਵੀ ਅਧਿਕਾਰੀ ਮੌਜੂਦ ਸਨ ।