ਚੰਡੀਗੜ, 10 ਦਸੰਬਰ 2018: ਹਰਿਆਣਾ ਦੀ ਸਹਿਕਾਰੀ ਖੰਡ ਮਿੱਲਾਂ ਨੇ ਚਾਲੂ ਗੰਨਾ ਪਿਰਾਈ ਮੌਸਮ ਦੌਰਾਨ ਹੁਣ ਤਕ 37.48 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 2.75 ਲੱਖ ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ|
ਹਰਿਆਣਾ ਰਾਜ ਸਹਿਕਾਰੀ ਖੰਡ ਮਿੱਲ ਫ਼ੈਡਰੇਸ਼ਨ ਦੇ ਇਕ ਬੁਲਾਰੇ ਨੇ ਅੱਜ ਇਹ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਰੋਹਤਕ ਸਹਿਕਾਰੀ ਖੰਡ ਮਿੱਲ ਨੇ ਸੱਭ ਤੋਂ ਵੱਧ 7.39 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 52,450 ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ, ਜਦੋਂ ਕਿ ਸ਼ਾਹਬਾਦ ਸਹਿਕਾਰੀ ਖੰਡ ਮਿੱਲ ਨੇ 6.27 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 46,500 ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ| ਸਹਿਕਾਰੀ ਖੰਡ ਮਿੱਲ, ਕਰਨਾਲ ਨੇ 4.91 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 39,590 ਕੁਇੰਟਲ ਜਦੋਂ ਕਿ ਸਹਿਕਾਰੀ ਖੰਡ ਮਿੱਲ, ਮਹਿਮ ਨੇ 4.27 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 26,250 ਕੁਇੰਟਲ ਖੰਡ ਦਾ ਊਤਪਾਦਨ ਕੀਤਾ ਹੈ| ਇਸ ਤਰਾਂ, ਸਹਿਕਾਰੀ ਖੰਡ ਮਿੱਲ, ਕੈਥਲ ਨੇ 4.22 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 32,950 ਕੁਇੰਟਲ ਅਤੇ ਸਹਿਕਾਰੀ ਖੰਡ ਮਿੱਲ, ਜੀਂਦ ਨੇ 4.02 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 32,300 ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ|
ਉਨਾਂ ਨੇ ਦਸਿਆ ਕਿ ਸਹਿਕਾਰੀ ਖੰਡ ਮਿੱਲ, ਪਲਵਲ ਨੇ 3.01 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 24,300 ਕੁਇੰਟਲ ਅਤੇ ਸਹਿਕਾਰੀ ਖੰਡ ਮਿੱਲ, ਪਾਣੀਪਤ ਨੇ 2.51 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 20,575 ਕੁਇੰਟਲ ਖੰਡ ਦਾ ਊਤਪਾਦਨ ਕੀਤਾ ਹੈ|
ਬੁਲਾਰੇ ਨੇ ਦਸਿਆ ਕਿ ਹੈਫ਼ੇਡ ਖੰਡ ਮਿੱਲ, ਅਸੰਧ ਨੇ 5.02 ਲੱਖ ਕੁਇੰਟਲ ਗੰਨੇ ਦੀ ਪਿਰਾਈ ਕਰ ਕੇ 33,900 ਕੁਇੰਟਲ ਖੰਡ ਦਾ ਉਤਪਾਦਨ ਕੀਤਾ ਹੈ| ਉਨਾਂ ਨੇ ਦਸਿਆ ਕਿ ਸੂਬੇ ਦੀ ਸਹਿਕਾਰੀ ਖੰਡ ਮਿੱਲਾਂ ਵਿਚ ਹੁਣ ਤਕ ਦੀ ਔੌਸਤ ਸ਼ੂਗਰ ਰਿਕਵਰੀ 8.53 ਫ਼ੀਸਦੀ ਰਹੀ ਹੈ| ਉਨਾਂ ਨੇ ਦਸਿਆ ਕਿ ਰੋਹਤਕ ਅਤੇ ਸ਼ਾਹਬਾਦ ਖੰਡ ਮਿੱਲਾਂ ਵੱਲੋਂ ਹੁਣ ਤਕ ਸਹਿ-ਉਤਪਾਦਿਤ 1.29 ਕਰੋੜ ਯੂਨਿਟ ਬਿਜਲੀ ਅਤੇ ਅਸੰਧ ਖੰਡ ਮਿੱਲ ਵੱਲੋਂ 1.92 ਲੱਖ ਯੂਨਿਟ ਬਿਜਲੀ ਨਿਗਮਾਂ ਨੂੰ ਦਿੱਤੀ ਹੈ|