ਅਕਸ਼ੈ ਨੇ ਰਾਮ ਰਹੀਮ ਨਾਲ ਡੀਲ ਦੀ ਗੱਲ ਨੂੰ ਦੱਸਿਆ 'ਫਿਲਮੀ ਕਹਾਣੀ', ਪੜ੍ਹੋ ਅਕਸ਼ੈ ਦਾ ਪੂਰਾ ਬਿਆਨ
ਚੰਡੀਗੜ੍ਹ, 21 ਨਵੰਬਰ 2018 - ਐਸ.ਆਈ.ਟੀ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਬਾਅਦ ਅਕਸ਼ੇ ਨੇ ਅੱਜ ਚੰਡੀਗੜ੍ਹ 'ਚ ਮੀਡੀਆ ਨੂੰ ਸੰਬੋਧਨ ਕਰਨਾ ਵਾਜ਼ਿਬ ਨਾ ਸਮਝਿਆ ਪਰ ਉਨ੍ਹਾਂ ਵੱਲੋਂ SIT ਨੂੰ ਦਿੱਤੇ ਬਿਆਨ 'ਚ ਆਪਣੇ 'ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਮਨਘੜਤ ਦੱਸਿਆ ਗਿਆ।
ਕੀ ਕਿਹਾ ਅਕਸ਼ੈ ਨੇ ? ਹੇਠ ਪੜ੍ਹੋ
''ਮੈਨੂੰ ਨਹੀ ਪਤਾ ਮੇਰਾ ਨਾਮ ਇਸ ਵਿਵਾਦ ਵਿੱਚ ਕਿਉਂ ਸ਼ਾਮਲ ਕੀਤਾ ਗਿਆ ਹੈ। ਮੇਰੇ ਉੱਤੇ ਜਿਹੜੇ ਆਪਣੇ ਫਲੈਟ ਉੱਤੇ ਮੀਟਿੰਗ ਕਰਾਉਣ ਤੇ ਡੀਲ ਕਰਾਉਣ ਤੇ ਇਲਜ਼ਾਮ ਲੱਗੇ ਹਨ ਉਹ ਕਿਸੇ ਫਿਲਮੀ ਕਹਾਣੀ ਦੇ ਤਰ੍ਹਾਂ ਮਨਘੜਤ ਹਨ। ਮੈਂ 2011 ਵਿੱਚ ਵਰਲਡ ਕਬੱਡੀ ਕੱਪ ਵਿੱਚ ਪਰਫਾਰਮ ਕਰਨ ਲਈ ਪੰਜਾਬ ਆਇਆ ਸੀ ਤੇ ਇਸ ਦੌਰਾਨ ਮੇਰੀ ਸੁਖਬੀਰ ਬਾਦਲ ਜੀ ਨਾਲ ਮੁਲਾਕਾਤ ਹੋਈ ਸੀ। ਇਸਤੋਂ ਇਲਾਵਾ ਉਨ੍ਹਾਂ ਨਾਲ ਦੋ-ਤਿੰਨ ਵਾਰ ਪਬਲਿਕ ਪ੍ਰੋਗਰਾਮ ਵਿੱਚ ਮੁਲਾਕਾਤ ਹੋਈ ਹੈ ਪਰ ਪੰਜਾਬ ਤੋਂ ਬਾਹਰ ਮੈਂ ਉਨ੍ਹਾਂ ਨੂੰ ਕਿਤੇ ਵੀ ਨਹੀਂ ਮਿਲਿਆ। ਮੈਂ ਉਨ੍ਹਾਂ ਨੂੰ ਸਿਰਫ ਉਸੇ ਤਰ੍ਹਾਂ ਨਾਲ ਜਾਣਦਾ ਹਾ, ਜਿਦਾਂ ਦੇਸ਼ ਦੇ ਕੁੱਝ ਵੱਡੇ ਸਿਆਸਤਦਾਨਾਂ ਨੂੰ ਜਾਣਦਾ ਹਾਂ ਤੇ ਉਨ੍ਹਾਂ ਨਾਲ ਮੇਰੀ ਮੁਲਾਕਾਤ ਜਨਤਕ ਪ੍ਰੋਗਰਾਮ ਵਿੱਚ ਹੁੰਦੀ ਰਹਿੰਦ ਹੈ। ਜਿਸ ਵੇਲੇ 2015 ਵਿੱਚ ਮੇਰੇ ਫਲੈਟ ਵਿੱਚ ਮੀਟਿੰਗ ਕਰਾਉਣ ਦੀ ਗੱਲ ਕਹੀ ਜਾ ਰਹੀ ਹੈ, ਉਸ ਵੇਲੇ ਮੈਂ ਫਿਲਮਾਂ ਗੱਬਰ ਇਜ਼ ਬੈਕ ਤੇ ਬੇਬੀ ਦੇ ਕੰਮ ਵਿੱਚ ਉਲਝਿਆ ਹੋਇਆ ਸੀ ਤੇ ਗੁਰਮੀਤ ਰਾਮ ਤੇ ਉਸਦੇ ਪਰਿਵਾਰ ਨੂੰ ਨਾ ਤਾਂ ਜਾਣਦਾ ਹਾਂ ਤੇ ਨਾ ਕਦੇ ਮਿਲਿਆ ਹਾਂ। ਉਹ ਕੁਝ ਦਿਨਾਂ ਲਈ ਮੇਰੀ ਜੁਹੂ ਦੀ ਸੁਸਾਇਟੀ ਵਿੱਚ ਰਹਿਣ ਲਈ ਆਇਆ ਤੇ ਇਸ ਨੂੰ ਸੁਸਾਇਟੀ ਦੇ ਲੋਕਾਂ ਵਿੱਚ ਬੜੀ ਉਤਸੁਕਤਾ ਸੀ।
ਉਨ੍ਹਾਂ ਕਿਹਾ ਕਿ ਮੇਰੀ ਪਤਨੀ ਟਵਿੰਕਲ ਖੰਨਾ ਨੇ ਗੁਰਮੀਤ ਨੂੰ ਲੈ ਕੇ ਇੱਕ ਟਵੀਟ ਵੀ ਕੀਤਾ ਸੀ ਪਰ ਉਸਦਾ ਵੀ ਗਲਤ ਮਤਲਬ ਕੱਢਿਆ ਗਿਆ। ਜਿਹੜਾ ਟਵੀਟ ਸਿਰਫ ਇੱਕ ਵਿਅੰਗ ਸੀ, ਜਿਸ ਵਿੱਚ ਮੇਰੀ ਬੇਬੀ ਵਿੱਚ ਲਿਖਿਆ ਸੀ ਕਿ ਹੁਣ ਇਸ ਤਰ੍ਹਾਂ ਦੇ ਲੋਕ ਵੀ ਸਾਡੀ ਸੁਸਾਇਟੀ ਵਿੱਚ ਰਹਿ ਰਹੇ ਹਨ, ਜਿਸ ਨੂੰ ਲੈ ਕੇ ਲੋਕਾਂ ਵਿੱਚ ਕਾਫੀ ਹੈਰਾਨੀ ਹੈ ਕਿ ਸਾਰਾ ਦਿਨ ਗੱਡੀਆਂ ਦਾ ਕਾਫਲਾ ਸਾਡੀ ਸੁਸਾਇਟੀ ਵਿੱਚ ਬਣਿਆ ਰਹਿੰਦਾ ਹੈ। ਪਰ ਕੁੱਝ ਲੋਕਾਂ ਨੇ ਇਸ ਟਵੀਟ ਦਾ ਗਲਤ ਮਤਲਬ ਕੱਢ ਦਿੱਤਾ ਕਿ ਮੈਂ ਤੇ ਮੇਰੀ ਬੀਵੀ ਗੁਰਮੀਤ ਰਾਮ ਰਹੀਮ ਦੇ ਪੈਰੋਕਾਰ ਹਾਂ।''
ਉਨ੍ਹਾਂ ਕਿਹਾ ਕਿ ਮੈ ਤੇ ਮੇਰਾ ਪੂਰਾ ਪਰਿਵਾਰ, ਸ਼੍ਰੀ ਗੁਰੂ ਗ੍ਰੰਥ ਸਾਹਿਬ ਤੇ ਸਿੱਖ ਧਰਮ ਦਾ ਸਨਮਾਨ ਕਰਦੇ ਹਾਂ ਤੇ ਮੈਂ ਇਸ ਤਰ੍ਹਾਂ ਦੀ ਕਿਸੇ ਵੀ ਸਾਜਿਸ ਵਿੱਚ ਸ਼ਾਮਲ ਹੋਣ ਬਾਰੇ ਸੋਚ ਵੀ ਨਹੀਂ ਸਕਦਾ। ਮੇਰੇ ਉੱਤੇ ਲਾਏ ਗਏ ਸਾਰੇ ਇਲਜ਼ਾਮ ਮਨਘੜਤ ਹਨ।