ਆਪ ਦੇ ਬਾਗੀ ਨੇਤਾ 'ਤੇ ਜਾਨਲੇਵਾ ਹਮਲਾ
ਅੰਮ੍ਰਿਤਸਰ, 20 ਨਵੰਬਰ 2018 - ਆਮ ਆਦਮੀ ਪਾਰਟੀ ਦੇ ਸਾਬਕਾ ਪ੍ਰਧਾਨ ਅੰਮ੍ਰਿਤਸਰ (ਦਿਹਾਤੀ) ਸੁਰੇਸ਼ ਕੁਮਾਰ 'ਤੇ ਮੰਗਲਵਾਰ ਸ਼ਾਮ 6 ਵਜੇ ਦੇ ਕਰੀਬ ਅਣਪਛਾਤੇ ਮੋਟਰਸਾਈਕਲ ਸਾਵਰ ਨੇ ਫਾਇਰਿੰਗ ਕਰ ਦਿੱਤੀ। ਜਿਸ 'ਚ ਸੁਰੇਸ਼ ਕੁਮਾਰ ਜ਼ਖਮੀ ਹੋ ਗਏ ਤੇ ਉਨ੍ਹਾਂ ਨੂੰ ਛੇਹਰਟਾ ਦੇ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਜਾਣਕਾਰੀ ਮੁਤਾਬਕ ਛੇਹਰਟਾ ਬਜ਼ਾਰ 'ਚ ਉਹਨਾਂ ਦੀ ਫਰਨੀਚਰ ਦੀ ਦੁਕਾਨ ਹੈ ਤੇ ਜਿਥੇ ਉਹ ਸ਼ਾਮ ਨੂੰ ਬੈਠੇ ਸੀ ਤੇ ਉਨ੍ਹਾਂ ਕੋਲ ਅਣਪਛਾਤਾ ਨੌਜਵਾਨ ਆਇਆ ਤੇ ਜਿਸ ਨੇ ਉਨ੍ਹਾਂ 'ਤੇ ਗੋਲੀਆਂ ਦਾਗ ਦਿੱਤੀਆਂ। ਇਸ ਵਿਚ ਸੁਰੇਸ਼ ਕੁਮਾਰ ਦੇ ਦੋ ਗੋਲੀਆਂ ਲੱਗੀਆਂ।