ਕੇਜਰੀਵਾਲ 'ਤੇ ਰੈੱਡ ਚਿੱਲੀ ਪਾਊਡਰ ਨਾਲ ਹਮਲਾ, ਹੱਥੋਪਾਈ ਵਿਚਕਾਰ ਟੁੱਟੀ ਐਨਕ
ਨਵੀਂ ਦਿੱਲੀ, 20 ਨਵੰਬਰ 2018 - ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 'ਤੇ ਲਾਲ ਮਿਰਚੀ ਪਾਊਡਰ ਸੁੱਟਿਆ ਗਿਆ। ਪੁਲਿਸ ਨੇ ਅਨਿਲ ਕੁਮਾਰ ਸ਼ਰਮਾ ਨਾਮੀ 1 ਸ਼ੱਕੀ ਨੂੰ ਹਿਰਾਸਤ 'ਚ ਲੈ ਲਿਆ ਹੈ। ਦਿੱਲੀ ਸਕੱਤਰੇਤ ਵਿਚ ਕੇਜਰੀਵਾਲ ਨੂੰ ਨਿਸ਼ਾਨਾ ਬਣਾਇਆ ਗਿਆ । ਰਿਪੋਰਟਾਂ ਮੁਤਾਬਕ, ਕੇਜਰੀਵਾਲ ਨਾਲ ਹੱਥੋਪਾਈ ਵੀ ਹੋਈ ਤੇ ਜਿਸ 'ਚ ਉਨ੍ਹਾਂ ਦੀਆਂ ਐਨਕਾਂ ਵੀ ਟੁੱਟ ਗਈਆਂ ਹਨ। ਦੱਸਿਆ ਜਾ ਰਿਹਾ ਕਿ ਲਾਲ ਮਿਰਚ ਪਾਊਡਰ ਸਿਗਰੇਟ ਪੈਕਟ 'ਚ ਲੁਕਾ ਕੇ ਰੱਖਿਆ ਗਿਆ ਸੀ।