ਹਿਮਾਚਲ 'ਚ ਚਲਦੀ ਕਾਰ ਨੂੰ ਲੱਗੀ ਅੱਗ - ਜ਼ਿੰਦਾ ਸੜਿਆ ਚਾਲਕ ਪੰਜਾਬੀ ਹੋਣ ਦਾ ਖਦਸ਼ਾ
ਚੰਡੀਗੜ੍ਹ, 20 ਨਵੰਬਰ 2018 - ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਨਾਹਨ ਵਿੱਚ ਜੁੜਾ ਦੇ ਜੋਹੜ ਨਜ਼ਦੀਕ ਜਾ ਰਹੀ ਸਵਿਫਟ ਗੱਡੀ ਵਿੱਚ ਬੀਤੀ ਰਾਤ ਅਚਾਨਕ ਅੱਗ ਲੱਗ ਗਈ।ਸਥਾਨਕ ਲੋਕਾਂ ਮੁਤਾਬਕ ਅੱਗ ਲੱਗਣ ਕਾਰਨ ਗੱਡੀ ਦਾ ਡਰਾਈਵਰ ਵਿਚ ਹੀ ਜ਼ਿੰਦਾ ਸੜ ਕੇ ਸੁਆਹ ਹੋ ਗਿਆ। ਦੱਸਿਆ ਇਹ ਵੀ ਜਾ ਰਿਹਾ ਹੈ ਕਿ ਸਵਿਫਟ ਗੱਡੀ ਪੰਜਾਬ ਨੰਬਰ ਦੀ ਹੈ ਤੇ ਗੱਡੀ ਵਿੱਚ ਇੱਕੋ ਸਖਸ਼ ਮੌਜੂਦ ਸੀ। ਫਿਲਹਾਲ ਨਾਹਨ ਪੁਲਿਸ ਇਸ ਪੂਰੇ ਮਾਮਲੇ ਦੀ ਜਾਂਚ ਵਿੱਚ ਜੁਟੀ ਹੈ ਤੇ ਜਾਂਚ ਤੋਂ ਬਾਅਦ ਹੀ ਗੱਡੀ ਵਿਚਲੇ ਸ਼ਖਸ ਦੀ ਪਹਿਚਾਣ ਦਾ ਪਤਾ ਲੱਗ ਸਕੇਗਾ।