ਫ਼ਿਰੋਜ਼ਪੁਰ 19 ਨਵੰਬਰ (ਗੁਰਿੰਦਰ ਸਿੰਘ) ਸਕੂਲੀ ਵਿਦਿਆਰਥੀਆਂ ਅੰਦਰ ਛੁੱਪੀ ਕਲਾ ਨੂੰ ਨਿਖਾਰਣ ਅਤੇ ਪ੍ਰਫੁਲਤ ਕਰਨ ਲਈ ਇੱਕ ਮੰਚ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਕੈਨਟੋਨਮੈਂਟ ਬੋਰਡ ਵੱਲੋਂ ਹਰ ਸਾਲ ਕਰਵਾਏ ਜਾਂਦੇ ਸੱਭਿਆਰਚਕ ਮੁਕਾਬਲਿਆਂ ਦੀ ਕੜੀ ਤਹਿਤ ਬੀਤੇ ਦਿਨੀ ਕੈਂਟ ਬੋਰਡ ਅੰਬਾਲਾ ਵੱਲੋਂ ਪੱਛਮੀ ਕਮਾਂਡ ਅਧੀਨ ਆਉਂਦੇ ਕੈਨਟੋਨਮੈਂਟ ਬੋਰਡ ਸਕੂਲਾਂ ਦੇ ਅੰਤਰ ਸਕੂਲ ਸੱਭਿਆਚਾਰਕ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ। ਨਾਚ, ਸੁਰ ਤੇ ਕਲਾ ਦੇ ਸੰਗਮ 'ਰੰਗਮੰਚ-2018' ਤਹਿਤ ਵੱਖ ਵੱਖ ਵੰਨਗੀਆਂ ਦੇ ਕਰਵਾਏ ਦੋ ਰੋਜ਼ਾ ਮੁਕਾਬਲਿਆਂ ਵਿੱਚੋਂ ਕੈਟ ਬੋਰਡ ਫ਼ਿਰੋਜ਼ਪੁਰ ਅਧੀਨ ਆਉਂਦੇ ਸਕੂਲਾਂ ਦੇ ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ ਵਰਗ ਦੇ ਲੜਕੇ ਅਤੇ ਲੜਕੀਆਂ ਨੇ ਵੱਡੀਆਂ ਮੱਲਾਂ ਮਾਰਦਿਆਂ 5 ਵੰਨਗੀਆਂ ਵਿੱਚੋਂ ਪਹਿਲਾ, ਤਿੰਨ ਵਿੱਚੋਂ ਦੂਸਰਾ ਅਤੇ ਇੱਕ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ, ਜਦ ਕਿ ਸੀਨੀਅਰ ਵਰਗ ਵਿੱਚੋਂ ਓਵਰਆਲ ਟਰਾਫੀ ਵੀ ਆਪਣੇ ਨਾਂ ਕੀਤੀ।
ਰੰਗਮੰਚ-2018 ਵਿੱਚ ਵੱਡੀਆਂ ਪ੍ਰਾਪਤੀਆਂ ਹਾਸਲ ਕਰ ਵਾਪਸ ਪਰਤੇ ਇਹਨਾਂ ਕਲਾਕਾਰ ਵਿਦਿਆਰਥੀਆਂ ਦਾ ਕੈਂਟ ਬੋਰਡ ਦੇ ਸੀ.ਈ.ਓ ਦਮਨ ਸਿੰਘ, ਮਨਜੀਤ ਸਿੰਘ ਸੁਪਰਡੈਂਟ, ਸਤੀਸ਼ ਕੁਮਾਰ ਅਰੋੜਾ ਐਸ.ਡੀ.ਈ, ਪ੍ਰੇਮ ਰਾਣੀ ਮੁੱਖ ਅਧਿਆਪਕਾ, ਸ਼੍ਰੀਮਤੀ ਆਸ਼ੂ ਮੋਂਗਾ ਪਿੰ੍ਰਸੀਪਲ ਸਨਸ਼ਾਈਨ ਸਕੂਲ ਅਤੇ ਸ਼੍ਰੀਮਤੀ ਪਾਰੁਲ ਡੂਮਰਾ ਆਦਿ ਅਧਿਕਾਰੀਆਂ ਅਤੇ ਸਕੂਲ ਸਟਾਫ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਪਿੰ੍ਰਸੀਪਲ ਮੈਡਮ ਸੁਵਰਸ਼ਾ ਰਾਣੀ ਅਤੇ ਵਾਈਸ ਪਿੰ੍ਰਸੀਪਲ ਜਗਦੀਸ਼ ਸਿੰਘ ਨੇ ਦੱਸਿਆ ਕਿ ਰੰਗਮੰਚ-2018 ਵਿੱਚ ਪੱਛਮੀ ਕਮਾਂਡ ਅਧੀਨ ਆਉਂਦੇ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਦਿੱਲੀ ਨਾਲ ਸਬੰਧਤ 13 ਕੈਨਟੋਨਮੈਂਟਾਂ ਦੇ ਸਕੂਲੀ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਇਸ ਦੌਰਾਨ ਕੁੱਲ 12 ਵੰਨਗੀਆਂ ਦੇ ਮੁਕਾਬਲੇ ਕਰਵਾਏ ਗਏ, ਜਿਹਨਾਂ ਵਿੱਚੋਂ ਕੈਂਟ ਬੋਰਡ ਫ਼ਿਰੋਜ਼ਪੁਰ ਨਾਲ ਸਬੰਧਤ ਸਕੂਲਾਂ ਨੇ ਸਬ ਜੂਨੀਅਰ ਵਰਗ ਵਿੱਚੋਂ ਸੋਲੋ ਗੀਤ ਵਿੱਚੋਂ ਪਹਿਲਾ, ਸੋਲੋ ਡਾਂਸ ਅਤੇ ਗਰੁੱਪ ਡਾਂਸ ਵਿੱਚੋਂ ਦੂਸਰਾ ਸਥਾਨ ਹਾਸਲ ਕੀਤਾ। ਜੂਨੀਅਰ ਵਰਗ ਦੇ ਗਰੁੱਪ ਡਾਂਸ ਮੁਕਾਬਲੇ ਵਿੱਚੋਂ ਪਹਿਲਾ ਅਤੇ ਸੋਲੋ ਡਾਂਸ ਵਿੱਚੋਂ ਤੀਸਰਾ ਸਥਾਨ ਹਾਸਲ ਕੀਤਾ। ਇਸੇ ਤਰ•ਾਂ ਸੀਨੀਅਰ ਵਰਗ (ਲੜਕੇ) ਦੇ ਸੋਲੋ ਗੀਤ ਅਤੇ ਗਰੁੱਪ ਡਾਂਸ ਦੇ ਮੁਕਾਬਲਿਆਂ ਵਿੱਚੋਂ ਪਹਿਲਾ ਸਥਾਨ ਹਾਸਲ ਕੀਤਾ ਜਦ ਕਿ ਸੀਨੀਅਰ ਵਰਗ (ਲੜਕੀਆਂ) ਦੇ ਸਕਿੱਟ ਮੁਕਾਬਲੇ ਵਿੱਚੋਂ ਪਹਿਲਾ ਅਤੇ ਗਰੁੱਪ ਡਾਂਸ ਵਿੱਚੋਂ ਦੂਸਰਾ ਸਥਾਨ ਹਾਸਲ ਕਰਦਿਆਂ ਓਵਰਆਲ ਟਰਾਫੀ 'ਤੇ ਕਬਜ਼ਾ ਕੀਤਾ। ਇਸ ਮੌਕੇ ਵਿਦਿਆਰਥੀ ਕਲਾਕਾਰਾਂ ਦੀ ਹੌਸਲਾ ਅਫ਼ਜ਼ਾਈ ਕਰਦਿਆਂ ਸੀ.ਈ.ਓ ਦਮਨ ਸਿੰਘ ਨੇ ਕਿਹਾ ਕਿ ਇਹਨਾਂ ਪ੍ਰਾਪਤੀਆਂ ਦਾ ਸਿਹਰਾ ਮਿਹਨਤੀ ਸਟਾਫ ਅਤੇ ਵਿਦਿਆਰਥੀਆਂ ਦੀ ਸਖਤ ਮਿਹਨਤ ਨੂੰ ਜਾਂਦਾ ਹੈ ਜਿਹਨਾਂ ਦਿਨ ਰਾਤ ਇੱਕ ਕਰਕੇ ਇਸ ਮੁਕਾਬਲੇ ਵਿੱਚ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ ਹਨ। ਇਸ ਮੌਕੇ ਟੀਮ ਮੈਂਬਰ ਸ਼੍ਰੀਮਤੀ ਗੁਰਚਰਨ ਕੌਰ, ਸ਼੍ਰੀਮਤੀ ਸੁਨੀਤਾ ਜੁਨੇਜਾ, ਸ਼੍ਰੀਮਤੀ ਸੁਨੀਤਾ ਬਜਾਜ, ਸੁਖਜੀਤ ਕੌਰ, ਜਸਲੀਨ ਕੌਰ, ਕੁਲਦੀਪ ਕੌਰ ਅਤੇ ਮੁਖਤਿਆਰ ਸਿੰਘ ਆਦਿ ਵੀ ਹਾਜ਼ਰ ਸਨ।